ਅਲਕਾਇਦਾ ਚੀਫ ਅਲ-ਜ਼ਵਾਹਿਰੀ ਜੀਉਂਦਾ *9/11 ਹਮਲਿਆਂ ਦੀ ਬਰਸੀ 'ਤੇ ਜਾਰੀ ਕੀਤੀ ਵੀਡੀਓ
![ਅਲਕਾਇਦਾ ਚੀਫ ਅਲ-ਜ਼ਵਾਹਿਰੀ ਜੀਉਂਦਾ *9/11 ਹਮਲਿਆਂ ਦੀ ਬਰਸੀ 'ਤੇ ਜਾਰੀ ਕੀਤੀ ਵੀਡੀਓ](https://amritsartimes.com/uploads/images/image_750x_614197f3c5183.jpg)
ਅੰਮ੍ਰਿਤਸਰ ਟਾਈਮਜ਼ ਬਿਉਰੋ
ਦਿਲੀ- ਅਲਕਾਇਦਾ ਚੀਫ ਅਯਮਾਨ ਅਲ ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ। ਅਸਲ ਵਿਚ ਅਮਰੀਕਾ 'ਤੇ ਹੋਏ 9/11 ਹਮਲੇ ਦੀ 20ਵੀਂ ਬਰਸੀ 'ਤੇ ਜਾਰੀ ਇਕ ਵੀਡੀਓ 'ਚ ਅਲ-ਜ਼ਵਾਹਿਰੀ ਨੂੰ ਦੇਖਿਆ ਗਿਆ ਹੈ। ਜੇਹਾਦੀ ਸਮੂਹਾਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਅਮਰੀਕਾ 'ਚ ਸਥਿਤ ਸਾਈਟ ਇੰਟੈਲੀਜੈਂਸ ਗਰੁੱਪ ਨੇ ਦੱਸਿਆ ਕਿ ਅਲ-ਜ਼ਵਾਹਿਰੀ ਨੇ ਕਈ ਮੁੱਦਿਆਂ 'ਤੇ ਗੱਲ ਕੀਤੀ।
ਇਕ ਘੰਟੇ ਦੀ ਇਸ ਵੀਡੀਓ 'ਚ ਉਸ ਨੇ ਰੂਸੀ ਫ਼ੌਜੀ ਅੱਡੇ 'ਤੇ ਛਾਪੇਮਾਰੀ ਸਮੇਤ ਕਈ ਮੁੱਦਿਆਂ 'ਤੇ ਆਪਣਾ ਬਿਆਨ ਦਿੱਤਾ। ਯੂਐਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਲ-ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ, ਪਰ ਪ੍ਰੋਪੇਗੰਡਾ ਫੈਲਾਉਣ ਲਈ ਬਹੁਤ ਕਮਜ਼ੋਰ ਹੋ ਚੁੱਕਾ ਹੈ।
Comments (0)