ਰੋਜ਼ਾਨਾ ਕਸਰਤ ਕਰੋ ਚਿੰਤਾ ਦਾ ਖ਼ਤਰਾ ਘਟਾਓ
ਦੁਨੀਆ 'ਚ ਸਭ ਤੋਂ ਆਮ ਬਿਮਾਰੀ ਲੋਕਾਂ 'ਚ ਘਬਰਾਹਟ
ਦੁਨੀਆ 'ਚ ਸਭ ਤੋਂ ਆਮ ਬਿਮਾਰੀ ਲੋਕਾਂ 'ਚ ਘਬਰਾਹਟ, ਚਿੰਤਾ ਜਾਂ ਬੇਚੈਨੀ ਹੈ। ਜਿਸ ਨੂੰ ਐਂਗਜ਼ਾਇਟੀ ਵੀ ਕਿਹਾ ਜਾਂਦਾ ਹੈ। ਹੁਣ ਇਕ ਨਵੇਂ ਸ਼ੋਧ 'ਚ ਦੱਸਿਆ ਗਿਆ ਹੈ ਕਿ ਰੈਗੂਲਰ ਤੌਰ 'ਤੇ ਕਸਰਤ ਕਰਨ ਨਾਲ ਐਂਗਜ਼ਾਇਟੀ ਨੂੰ ਰੋਕਣ 'ਚ ਮਦਦ ਮਿਲਦੀ ਹੈ। ਕਸਰਤ ਨਾਲ 60 ਫ਼ੀਸਦੀ ਤਕ ਇਸ ਦੇ ਖ਼ਤਰਿਆਂ ਨੂੰ ਰੋਕਿਆ ਜਾ ਸਕਦਾ ਹੈ। ਇਹ ਅਧਿਐਨ ਜਰਨਲ ਫਰੰਟੀਅਰਜ਼ ਸਾਈਕਿਆਟ੍ਰੀ 'ਚ ਪ੍ਰਕਾਸ਼ਿਤ ਹੋਇਆ ਹੈ। ਸਾਡੀ ਮਾਨਸਿਕ ਸਿਹਤ 'ਚ ਸੁਧਾਰ ਲਈ ਜਦੋਂ ਆਨਲਾਈਨ ਖੋਜ ਕੀਤੀ ਜਾਂਦੀ ਹੈ ਤਾਂ ਤਰ੍ਹਾਂ-ਤਰ੍ਹਾਂ ਦੇ ਉਪਾਅ ਮਿਲ ਜਾਂਦੇ ਹਨ।ਅਧਿਐਨ 'ਚ ਪਤਾ ਲੱਗਾ ਹੈ ਕਿ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਤੇ ਭਵਿੱਖ 'ਚ ਵੀ ਇਸ ਨੂੰ ਬਰਕਰਾਰ ਰੱਖਣ ਲਈ ਸਭ ਤੋਂ ਆਸਾਨ ਉਪਾਅ ਹੈ, ਰੈਗੂਲਰ ਤੌਰ 'ਤੇ ਕਸਰਤ। ਇਹ ਜ਼ਰੂਰੀ ਨਹੀਂ ਹੈ ਕਿ ਇਸਦੇ ਲਈ ਕੋਈ ਵਿਸ਼ੇਸ਼ ਕਸਰਤ ਕੀਤੀ ਜਾਵੇ।
ਤੁਸੀਂ ਕੋਈ ਵੀ ਖੇਡ 'ਚ ਹਿੱਸਾ ਲੈ ਸਕਦੇ ਹੋ ਜਾਂ ਫਿਰ ਰੈਗੂਲਰ ਤੌਰ 'ਤੇ ਪੈਦਲ ਚੱਲ ਸਕਦੇ ਹੋ। ਦੁਨੀਆ ਦੇ 10 ਫ਼ੀਸਦੀ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ 'ਚ ਉਮਰ ਤੋਂ ਪਹਿਲਾਂ ਹੀ ਐਂਗਜ਼ਾਇਟੀ ਡਿਸਆਰਡਰ ਸਾਹਮਣੇ ਆਉਣ ਲਗਦਾ ਹੈ। ਔਰਤਾਂ 'ਚ ਇਹ ਬਿਮਾਰੀ ਜ਼ਿਆਦਾ ਦੇਖੀ ਜਾਂਦੀ ਹੈ।ਰੈਗੂਲਰ ਕਸਰਤ ਨਾਲ ਘੱਟ ਹੋ ਸਕਦੈ ਐਂਗਜ਼ਾਇਟੀ ਦਾ ਖ਼ਤਰਾਸ਼ੋਧ ਕਰਨ ਵਾਲੀ ਟੀਮ ਨੇ ਦੱਸਿਆ ਕਿ ਰੈਗੂਲਰ ਤੌਰ 'ਤੇ ਕਸਰਤ ਕਰਨ ਵਾਲੇ 60 ਫ਼ੀਸਦੀ ਲੋਕਾਂ 'ਚ ਐਂਗਜ਼ਾਇਟੀ ਹੋਣ ਦੀ ਸੰਭਾਵਨਾ ਘੱਟ ਮਿਲੀ। ਇਹ ਅਧਿਐਨ 4 ਲੱਖ ਔਰਤਾਂ-ਮਰਦਾਂ 'ਤੇ ਕੀਤਾ ਗਿਆ।ਅਧਿਐਨ ਕਰਨ ਵਾਲੇ ਮਾਰਟੀਨ ਸਵੇਂਸਨ ਤੇ ਥਾਮਸ ਡੀਅਰਬੋਰਗ ਨੇ ਦੱਸਿਆ ਕਿ ਸਰੀਰਕ ਮਿਹਨਤ ਤੇ ਐਂਗਜ਼ਾਇਟੀ ਦੇ ਘੱਟ ਖ਼ਤਰੇ ਦਾ ਸਬੰਧ ਔਰਤਾਂ ਤੇ ਮਰਦਾਂ ਦੋਵਾਂ 'ਚ ਬਰਾਬਰ ਰੂਪ 'ਚ ਦੇਖਿਆ ਗਿਆ।
Comments (0)