ਯੂਬਾ ਸਿਟੀ, ਕੈਲੀਫੋਰਨੀਆ ਚ ਗੁਰਤਾਗੱਦੀ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ 6 ਨਵੰਬਰ ਨੂੰ, ਧਾਰਮਿਕ ਕਾਰਜ ਸ਼ੁਰੂ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ,ਕੈਲੇਫੋਰਨੀਆ(ਹੁਸਨ ਲੜੋਆ ਬੰਗਾ): ਹਰ ਵਰ੍ਹੇ ਗੁਰਤਾਗੱਦੀ ਨੂੰ ਸਮਰਪਤ ਯੂਬਾ ਸਿਟੀ ਵਿੱਚ ਹੋਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ ਇਸ ਦੌਰਾਨ ਧਾਰਮਿਕ ਕਾਰਜ ਸ਼ੁਰੂ ਹੋ ਚੁੱਕੇ ਹਨ ਤੇ ਹਰ ਰੋਜ ਕੀਰਤਨ ਦਰਬਾਰ ਹੁੰਦਾ ਹੈ ਤੇ ਇਨਾਂ ਧਾਰਮਿਕ ਕਾਰਜਾਂ ਨੂੰ ਨੇਪੜੇ ਚਾੜਨ ਲਈ ਸੰਗਤ ਭਾਰੀ ਉਤਸ਼ਾਹ ਨਾਲ ਵੱਖ ਵੱਖ ਤਰਾਂ ਦੀ ਸੇਵਾ ਕਰ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਨਵੰਬਰ ਐਤਵਾਰ ਨੂੰ ਨਿਕਲ ਰਹੇ ਨਗਰ ਕੀਰਤਨ ਵਿਚ ਅਮਰੀਕਾ ਦੀ ਸੰਗਤ ਤੋਂ ਇਲਾਵਾ ਵਿਸ਼ਵ ਭਰ ਤੋਂ ਇਨਾਂ ਧਾਰਿਮਕ ਦਿਵਾਨਾਂ ਤੇ ਨਗਰ ਕੀਰਤਨ ਵਿੱਚ ਸੰਗਤ ਹਾਜਰੀ ਭਰਦੀ ਹੈ । ਇਸ ਨਗਰ ਕਿਰਤਨ ਵਿੱਚ ਵੱਖ ਵੱਖ ਤਰਾਂ ਦੇ ਫਲੋਟ ਸਜਾਏ ਜਾਂਦੇ ਹਨ ਜੋ ਕਿ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਹੈ ਅਤਕੀਂ ਵੀ ਇਸ ਨਗਰ ਕੀਰਤਨ ਵਿਚ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸੀਨੀਅਰ ਸਿੱਖ ਲੀਡਰਸ਼ਿਪ ਅਤੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕ ਇਸ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 6 ਨਵੰਬਰ ਨੂੰ ਪਹੁੰਚ ਰਹੇ ਹਨ। ਇਸ ਸ਼ੁਕਰਵਾਰ ਨੂੰ ਪਟਾਕੇ ਚਲਾਏ ਜਾਣਗੇ, ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਵੇਗਾ, ਢਾਡੀ ਦਰਬਾਰ ਹੋਵੇਗਾ, ਰੈਣ ਸੁਬਾਈ ਕਰੀਤਨ ਸ਼ਨੀਵਾਰ ਨੂੰ ਹੋਵੇਗਾ, ਐਤਕਾਂ ਬੱਚਿਆਂ ਦਾ ਕੀਰਤਨ ਦਰਬਾਰ ਵੱਖਰਾ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਅਮ੍ਰਿਤ ਸੰਚਾਰ ਵੀ ਹੋਵੇਗਾ।
Comments (0)