ਬੰਗਲਾਦੇਸ਼ 'ਚ ਭਾਰਤੀ ਸੱਭਿਆਚਾਰਕ ਕੇਂਦਰ ਦੀ ਭੰਨਤੋੜ, 4 ਮੰਦਰ ਨੁਕਸਾਨੇ
ਚਸ਼ਮਦੀਦਾਂ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਬੇਕਾਬੂ ਭੀੜ ਨੇ ਇਕ ਭਾਰਤੀ ਸੱਭਿਆਚਾਰਕ ਕੇਂਦਰ ਦੀ ਭੰਨ-ਤੋੜ ਕੀਤੀ ਤੇ ਦੇਸ਼ ਭਰ 'ਚ 4 ਹਿੰਦੂ ਮੰਦਰਾਂ ਨੂੰ 'ਮਾਮੂਲੀ' ਨੁਕਸਾਨ ਪਹੁੰਚਾਇਆ।
ਹਿੰਦੂ ਬੋਧੀ ਕ੍ਰਿਸਚਨ ਏਕਤਾ ਪ੍ਰੀਸ਼ਦ ਦੇ ਆਗੂ ਕਾਜੋਲ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਦੇਸ਼ ਭਰ 'ਚ ਘੱਟੋ-ਘੱਟ 4 ਮੰਦਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਇਸ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਹਿੰਦੂ ਭਾਈਚਾਰੇ ਦੇ ਲੋਕ ਡਰੇ ਹੋਏ ਹਨ। ਚਸ਼ਮਦੀਦਾਂ ਅਨੁਸਾਰ ਬੇਕਾਬੂ ਭੀੜ ਨੇ ਧਾਨਮੰਡੀ ਖੇਤਰ 'ਚ ਸਥਿਤ ਇੰਦਰਾ ਗਾਂਧੀ ਸੱਭਿਆਚਾਰਕ ਕੇਂਦਰ ਨੂੰ ਨੁਕਸਾਨ ਪਹੁੰਚਾਇਆ। ਢਾਕਾ ਦੇ ਧਾਨਮੰਡੀ ਇਲਾਕੇ 'ਚ ਸਥਿਤ ਇੰਦਰਾ ਗਾਂਧੀ ਕਲਚਰਲ ਸੈਂਟਰ (ਆਈ.ਜੀ.ਸੀ.ਸੀ.) ਤੇ ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਨੂੰ ਬੇਕਾਬੂ ਭੀੜ ਨੇ ਨੁਕਸਾਨ ਪਹੁੰਚਾਇਆ ਹੈ।
ਭਾਰਤ-ਬੰਗਲਾਦੇਸ਼ ਵਪਾਰ ਬੰਦ
ਬੰਗਲਾਦੇਸ਼ 'ਚ ਪੈਦਾ ਹੋਏ ਹਾਲਾਤ ਤੋਂ ਬਾਅਦ ਭਾਰਤ-ਬੰਗਲਾਦੇਸ਼ ਵਪਾਰ ਨੂੰ 'ਰੋਕ' ਦਿੱਤਾ ਗਿਆ ਹੈ। ਪੱਛਮੀ ਬੰਗਾਲ ਐਕਸਪੋਰਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਉੱਜਲ ਸਾਹਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨੀ ਬੰਦਰਗਾਹਾਂ 'ਤੇ ਬੰਗਲਾਦੇਸ਼ੀ ਕਸਟਮਜ਼ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਸਭ ਬੰਦਰਗਾਹਾਂ 'ਤੇ ਨਿਰਯਾਤ ਤੇ ਆਯਾਤ ਦੀਆਂ ਗਤੀਵਿਧੀਆਂ ਠੱਪ ਹੋ ਗਈਆਂ ਹਨ।
ਕ੍ਰੋਨੀ ਪੂੰਜੀਵਾਦੀ ਤੇ ਫਾਸ਼ੀਵਾਦ ਕਾਰਣ ਹੁਸੀਨਾ ਤੇ ਮੋਦੀ ਭੈਣ ਭਰਾ
ਬੰਗਲਾਦੇਸ਼ ਵਿੱਚ ਹਸੀਨਾ ਵਾਜੇਦ ਦਾ ਵਿਕਾਸ ਕ੍ਰੋਨੀ ਪੂੰਜੀਵਾਦ ਦੇ ਉਸੇ ਮਾਡਲ ਉੱਤੇ ਹੈ, ਜਿਵੇਂ ਭਾਰਤ ਵਿੱਚ ਹੈ । ਇਸੇ ਲਈ ਬੰਗਲਾਦੇਸ਼ ਵਿੱਚ ਆਰਥਿਕ ਅਸਮਾਨਤਾਵਾਂ ਵਿੱਚ ਵੀ ਗਰੀਬ ਬਨਾਮ ਅਮੀਰਾਂ ਵਿੱਚ ਰਿਕਾਰਡ ਤੋੜ ਪਾੜਾ ਹੈ। ਭਾਰਤੀ ਪੱਖ ਤੋਂ, ਬੰਗਲਾਦੇਸ਼ ਵਿੱਚ ਮੋਦੀ ਸਰਕਾਰ ਦੀ ਮਜ਼ਬੂਤੀ ਕਾਰਨ, ਅਡਾਨੀ ਸਮੂਹ ਨੇ ਵੀ ਹਸੀਨਾ ਸਰਕਾਰ ਨਾਲ ਵੱਡੇ ਵਪਾਰਕ ਸੌਦੇ ਕੀਤੇ ਹਨ। ਇਸ ਲਈ, ਇਹ ਸੁਣਨ ਨੂੰ ਸਮਝਣ ਯੋਗ ਹੈ ਕਿ ਅੰਦੋਲਨਕਾਰੀਆਂ ਨੇ ਆਪਣਾ ਗੁੱਸਾ ਭਾਰਤੀ ਝੰਡੇ 'ਤੇ ਕੱਢਿਆ ਹੈ।
ਭਾਰਤ ਵਿੱਚ ਨੌਜਵਾਨਾਂ ਦੀ ਬੇਚੈਨੀ ਲੁਕੀ ਨਹੀਂ ਹੈ। ਜੇਕਰ ਲੱਖਾਂ ਨੌਜਵਾਨ ਅਗਨੀਵੀਰ ਯੋਜਨਾ, ਨੀਟ ਪ੍ਰੀਖਿਆ ਅਤੇ ਛੋਟੀਆਂ ਅਤੇ ਮਾਮੂਲੀ ਨੌਕਰੀਆਂ ਵੱਲ ਝੁਕ ਰਹੇ ਹਨ, ਤਾਂ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਭਾਰਤ ਦੇ ਨੌਜਵਾਨ ਆਬਾਦੀ ਕਿਵੇਂ ਨਿਰਾਸ਼ ਤੇ ਗੰਭੀਰ ਸੰਕਟ ਵਿਚ ਹੈ। ਮੋਦੀ ਸਰਕਾਰ ਦੇ ਸ਼ਾਸਨ ਵਿੱਚ, ਭਾਰਤ ਨੂੰ ਲੋਕਤੰਤਰ ਦੇ ਮਾਮਲੇ ਵਿੱਚ ਵੀ ਵਿਸ਼ਵਵਿਆਪੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਹਸੀਨਾ ਸਰਕਾਰ ਦਾ ਮਾਮਲਾ ਸੀ।ਇਹ ਸੰਭਵ ਨਹੀਂ ਹੈ ਕਿ ਯੂਰਪ ਦਾ ਕੋਈ ਸੱਭਿਅਕ ਦੇਸ਼ ਸ਼ੇਖ ਹਸੀਨਾ ਨੂੰ ਪਨਾਹ ਦੇਵੇਗਾ। ਭਾਰਤ ਨੂੰ ਖੁਦ ਉਨ੍ਹਾਂ ਨੂੰ ਪਨਾਹ ਦੇਣੀ ਪਵੇਗੀ। ਅਤੇ ਇਸ ਦਾ ਅਸਰ ਬੰਗਲਾਦੇਸ਼ ਦੇ ਲੋਕਾਂ 'ਤੇ ਪਵੇਗਾ। ਬੰਗਲਾਦੇਸ਼ ਵਿੱਚ ਹਿੰਦੂ ਅਬਾਦੀ ਦਾ ਜੀਵਨ ਹੋਰ ਔਖਾ ਹੋ ਜਾਵੇਗਾ। ਬੇਰੁਜ਼ਗਾਰੀ ਅਤੇ ਆਰਥਿਕ ਸਮੱਸਿਆਵਾਂ ਨੇ ਸਾਰੇ ਮੁਲਕਾਂ ਵਿੱਚ ਨੌਜਵਾਨਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹਰ ਦੇਸ਼ ਦੇ ਆਰਥਿਕ ਕੁਸ਼ਾਸਨ, ਆਰਥਿਕ ਅਸਮਾਨਤਾ ਦੇ ਜ਼ਿੰਮੇਵਾਰ ਉਸ ਦੇ ਆਪਣੇ ਅਡਾਨੀ-ਅੰਬਾਨੀ ਹਨ। ਸਾਰੇ ਦੇਸ਼ਾਂ ਵਿੱਚ ਕ੍ਰੋਨੀ ਪੂੰਜੀਵਾਦ ਅਤੇ ਭ੍ਰਿਸ਼ਟਾਚਾਰ ਹੈ। ਸਾਰੇ ਦੇਸ਼ ਜਲਵਾਯੂ ਪਰਿਵਰਤਨ ਅਤੇ ਆਫ਼ਤਾਂ ਨਾਲ ਜੂਝ ਰਹੇ ਹਨ।
ਬੰਗਲਾਦੇਸ਼ ਤੋਂ ਪਹਿਲਾਂ ਸ੍ਰੀਲੰਕਾ ਵਿੱਚ ਸਿਆਸੀ ਅਰਾਜਕਤਾ ਸੀ। ਉੱਥੋਂ ਦੇ ਰਾਸ਼ਟਰਪਤੀ ਨੇ ਵੀ ਭੱਜ ਕੇ ਕਿਸੇ ਹੋਰ ਦੇਸ਼ ਵਿੱਚ ਸ਼ਰਨ ਲਈ ਸੀ। ਉਸ ਲਹਿਰ ਦੇ ਆਗੂ ਵੀ ਨੌਜਵਾਨ ਸਨ। ਇਸੇ ਤਰ੍ਹਾਂ ਨੇਪਾਲ ਅਸਥਿਰਤਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ ਤਾਂ ਇਸ ਦਾ ਜ਼ਮੀਨੀ ਕਾਰਨ ਬੇਰੁਜ਼ਗਾਰੀ ਤੇ ਲੋਕਾਂ ਦੀ ਬੇਚੈਨੀ ਹੈ। ਇਸ ਲਈ ਭਾਰਤ ਦੀ 140 ਕਰੋੜ ਦੀ ਅਬਾਦੀ ਦੇ ਉਨ੍ਹਾਂ 90 ਕਰੋੜ ਨੌਜਵਾਨਾਂ ਬਾਰੇ ਸੋਚਣਾ ਜ਼ਰੂਰੀ ਹੈ ਜੋ ਨੌਕਰੀਆਂ ਨੂੰ ਤਰਸ ਰਹੇ ਹਨ।
Comments (0)