ਜਨਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ ਹੀਰੋ ਹਾਕੀ ਇੰਡੀਆ ਲੀਗ
ਨਵੀਂ ਦਿੱਲੀ/ਏ.ਟੀ.ਨਿਊਜ਼: ਹੀਰੋ ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਜਨਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ ਅਤੇ ਖਿਡਾਰੀਆਂ ਦੀ ਨਿਲਾਮੀ 7 ਦਸੰਬਰ ਨੂੰ ਕਰਵਾਈ ਜਾਵੇਗੀ। ਆਗਾਮੀ ਸੀਜ਼ਨ ਵਿੱਚ ਪੁਰਸ਼ਾਂ ਦੇ ਮੁਕਾਬਲੇ ਵਿੱਚ ਛੇ ਫਰੈਂਚਾਇਜ਼ੀਆਂ ਅਤੇ ਮਹਿਲਾਵਾਂ ਦੇ ਮੁਕਾਬਲੇ ਵਿੱਚ ਚਾਰ ਫਰੈਂਚਾਇਜ਼ੀਆਂ ਹਿੱਸਾ ਲੈਣਗੀਆਂ ਤੇ ਇਹ ਅਮਲ ਘਰੇਲੂ ਅਤੇ ਕੌਮਾਂਤਰੀ ਹਾਕੀ ਪ੍ਰਤਿਭਾ ਨੂੰ ਪ੍ਰਮੁੱਖ ਮੰਚ ਮੁਹੱਈਆ ਕਰਨ ਦੀ ਲੀਗ ਦੀ ਵਚਨਬੱਧਤਾ ਨੂੰ ਜਾਰੀ ਰੱਖੇਗਾ। ਤਿਆਰੀਆਂ ਤੇਜ਼ ਹੋਣ ਦੇ ਨਾਲ ਹੀ, ਫਰੈਂਚਾਇਜ਼ੀਆਂ ਨਿਲਾਮੀ ਵੱਲ ਧਿਆਨ ਦੇਣ ਤੋਂ ਪਹਿਲਾਂ ਖਿਡਾਰੀਆਂ ਦੀ ਅਦਲਾ-ਬਦਲੀ (ਟਰੇਡਿੰਗ) ਅਤੇ ਉਨ੍ਹਾਂ ਨੂੰ ਟੀਮ ਵਿੱਚ ਬਰਕਰਾਰ ਰੱਖਣ (ਰਿਟੈਨਸ਼ਨ) ਦੇ ਪੜਾਅ ਵਿੱਚ ਦਾਖ਼ਲ ਹੋਣਗੀਆਂ।











Comments (0)