ਪੂਰੇ ਵਿਸ਼ਵ ਵਿੱਚ 5 ਘੰਟੇ ਰਹੀਆਂ ਠੱਪ ਰਹੀਆਂ ਮਾਈਕ੍ਰੋਸਾਫਟ ਦੀਆਂ ਸੇਵਾਵਾਂ
ਵਾਸ਼ਿੰਗਟਨ/ਏ.ਟੀ.ਨਿਊਜ਼ : ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਆਈ ਵੱਡੀ ਤਕਨੀਕੀ ਖ਼ਰਾਬੀ ਕਾਰਨ ਆਊਟਲੁੱਕ, ਟੀਮਜ਼ ਅਤੇ ਹੋਰ ਮਾਈਕ੍ਰੋਸਾਫਟ 365 ਐਪਲੀਕੇਸ਼ਨਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਠੱਪ ਰਹੀਆਂ। ਇਸ ਵਿਸ਼ਵਵਿਆਪੀ ਵਿਘਨ ਕਾਰਨ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੰਨਾ ਹੀ ਨਹੀਂ, ਇਸ ਦਾ ਸਿੱਧਾ ਅਸਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸੇਵਾਵਾਂ ਓਪਨਏਆਈ ਅਤੇ ਐਂਥ੍ਰੋਪਿਕ ਵੱਲੋਂ ਵਰਤੇ ਜਾਂਦੇ ਕਨੈਕਟਰਾਂ ’ਤੇ ਵੀ ਪਿਆ।
ਔਨਲਾਈਨ ਸੇਵਾਵਾਂ ’ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ ‘ਡਾਊਨਡਿਟੈਕਟਰ’ ਅਨੁਸਾਰ, ਦੁਪਹਿਰ 1 ਵਜੇ ਦੇ ਕਰੀਬ ਆਊਟਲੁੱਕ ਵਿੱਚ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਦੀ ਗਿਣਤੀ ਸਿਖ਼ਰ ’ਤੇ ਪਹੁੰਚਦਿਆਂ 1,38,058 ਦਰਜ ਕੀਤੀ ਗਈ, ਜੋ ਸ਼ਾਮ ਤੱਕ ਘਟ ਕੇ ਲਗਭਗ 34,490 ਰਹਿ ਗਈ। ਇਸੇ ਤਰ੍ਹਾਂ ਸ਼ਾਮ 5:47 ਵਜੇ ਤੱਕ ਮਾਈਕ੍ਰੋਸਾਫਟ 365 ਸਬੰਧੀ ਸ਼ਿਕਾਇਤਾਂ ਘਟ ਕੇ 13,000 ਦੇ ਕਰੀਬ ਰਹਿ ਗਈਆਂ, ਜਦਕਿ 763 ਵਰਤੋਂਕਾਰਾਂ ਨੇ ਟੀਮਜ਼ ਐਪ ਚਲਾਉਣ ਵਿੱਚ ਮੁਸ਼ਕਿਲ ਆਉਣ ਦੀ ਰਿਪੋਰਟ ਦਿੱਤੀ।











Comments (0)