ਟੈਕਸਾਸ ਵਿਚ ਕਮਿਸ਼ਨਰ ਦੇ ਅਹੁੱਦੇ ਲਈ ਚੋਣ ਲੜ ਰਿਹਾ ਭਾਰਤੀ ਮੂਲ ਦਾ ਪਟੇਲ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟੈਕਸਾਸ ਵਿਚ ਫੋਰਟ ਬੈਂਡ ਕਾਊਂਟੀ ਕਮਿਸ਼ਨਰ ਦੀ ਚੋਣ ਲੜ ਰਹੇ ਭਾਰਤੀ ਮੂਲ ਦੇ ਤਾਰਲ ਪਟੇਲ ਨੂੰ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਨਕਲੀ ਫੇਸ ਬੁੱਕ ਖਾਤਾ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਪਟੇਲ ਨੇ ਇਸ ਖਾਤੇ ਦੀ ਵਰਤੋਂ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਕੀਤੀ। ਇਸ ਖਾਤੇ 'ਤੇ ਉਹ ਆਪਣੇ ਵਿਰੁੱਧ ਤੇ ਹਿੰਦੂਆਂ ਵਿਰੁੱਧ ਖੁਦ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਰਿਹਾ।
ਪਟੇਲ ਨੇ ਇਸ ਸਾਲ ਮਾਰਚ ਵਿਚ ਕਮਿਸ਼ਨਰ ਸੀਟ ਲਈ ਡੈਮੋਕਰੈਟਿਕ ਉਮੀਦਵਾਰ ਵਜੋਂ ਮੁੱਢਲੀ ਚੋਣ ਜਿੱਤੀ ਸੀ। ਪਟੇਲ ਨੇ ਇਕ ਪ੍ਰੈਸ ਬਿਆਨ ਵਿਚ ਦਾਅਵਾ ਕੀਤਾ ਸੀ ਕਿ ਉਸ ਵਿਰੁੱਧ ਸੋਸ਼ਲ ਮੀਡੀਆ 'ਤੇ ਨਸਲੀ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਜਾਂਚਕਾਰਾਂ ਅਨੁਸਾਰ ਘੱਟੋ ਘੱਟ 3 ਟਿੱਪਣੀਆਂ ਨਕਲੀ ਖਾਤੇ ਤੋਂ ਕੀਤੀਆਂ ਗਈਆਂ ਹਨ ਜੋ ਖਾਤਾ ਪਟੇਲ ਨੇ ਖੁਦ ਹੀ ਬਣਾਇਆ ਹੈ।
Comments (0)