ਕੰਗਣਾ ਰਣੌਤ ਦੀ ਫਿਲਮ ਐਮਰਜੰਸੀ ਦਿੱਲੀ ਦੇ ਸਿਨੇਮਾਘਰਾਂ ਵਿਚ ਲਗਦੀ ਹੈ ਤਾਂ ਇਸ ਦਾ ਹੋਵੇਗਾ ਵਿਰੋਧ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 25 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਮਿਸ਼ਨ ਫਾਊਂਡੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਲੀ ਨਾਲ ਹੀ ਕਈ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਪੁਰਜ਼ੋਰ ਤੌਰ ਤੇ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦਾ ਅਕਸ ਨੂੰ ਖਰਾਬ ਕਰਨ ਦੀ ਇੱਕ ਸੋਚੀ ਸਮਝੀ ਕੋਝੀ ਸ਼ਾਜਿਸ ਹੈ ਜਿਸਦੇ ਤਹਿਤ ਸਿੱਖਾਂ ਦੇ ਅਕਸ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ । ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਸਿੱਖਾਂ ਦਾ ਅਕਸ਼ ਖਰਾਬ ਕਰਨ ਵਿਚ ਕੰਗਣਾ ਰਣੌਤ ਕਿਸੀ ਸੋਝੀ ਸਮਝੀਂ ਸਾਜ਼ਿਸ਼ ਦੇ ਅਧੀਨ ਕੰਮ ਕਰ ਰਹੀ ਹੈ ਯਾਂ ਫਿਰ ਆਪਣੇ ਆਕਾਵਾਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ, ਉਹਨਾਂ ਨੇ ਕਿਹਾ ਦੇਸ਼ ਦੇ ਘੱਟ ਗਿਣਤੀ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪਣੀ ਸਰਕਾਰ ਅਤੇ ਆਲਾ ਕਮਾਨ ਨਾਲ ਗੱਲ ਕਰਕੇ ਇਸ ਫਿਲਮ ਨੂੰ ਰੋਕਣ ਅਤੇ ਘੱਟ ਗਿਣਤੀ ਦੀ ਆਵਾਜ਼ ਨੂੰ ਚੁੱਕਦਿਆਂ ਫਿਲਮ ਸੈਂਸਰ ਬੋਰਡ ਨੂੰ ਇਸ ਫਿਲਮ ਤੇ ਰੋਕ ਲਗਾਣ ਲਈ ਲਿਖਣ । ਅਵਤਾਰ ਸਿੰਘ ਮਾਖਨ ਨੇ ਵੀ ਕਿਹਾ ਕਿ ਬੀਤੀ ਦਿਨੇ ਕਿਸਾਨ ਮੋਰਚੇ ਦੇ ਦੌਰਾਨ ਇਸ ਕੰਗਣਾ ਰਣੌਤ ਨੇ ਧਰਨੇ ਤੇ ਬੈਠੀਆਂ ਬਜ਼ੁਰਗ ਮਾਵਾਂ ਭੈਣਾਂ ਨੂੰ ਸੋ ਸੋ ਰੁਪਏ ਲੈ ਕੇ ਆਉਣ ਦੀ ਗੱਲ ਕੀਤੀ ਜਿਸ ਦਾ ਜਵਾਬ ਇਸ ਨੂੰ ਚੰਡੀਗੜ੍ਹ ਏਅਰਪੋਰਟ ਤੇ ਮਿਲਿਆ ਸੀ ਇਹ ਉਸ ਦੀ ਰੰਜਿਸ਼ ਕੱਢਣ ਦੇ ਖਾਤਿਰ ਹੀ ਇਸ ਨੇ ਜਾਨ ਬੁੱਝ ਕੇ ਸਿੱਖਾਂ ਅਤੇ ਹੋਰ ਭਾਈਚਾਰੇ ਵਿਚਕਾਰ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਤੇ ਉਤਾਰੂ ਹੈ। ਅਮਰਜੀਤ ਸਿੰਘ ਬੱਬੀ ਤੇ ਮਨਿੰਦਰ ਸਿੰਘ ਚੰਢੋਕ ਨੇ ਵੀ ਸਿੱਖ ਸੰਗਤਾਂ ਨੂੰ ਅਤੇ ਹਰ ਸਿੰਘ ਸਭਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਿਲਮ ਦਾ ਪੁਰਜੋਰ ਬਾਈਕਾਟ ਕਰਨ ਤਾਂ ਕਿ ਇਸ ਨੂੰ ਸਬਕ ਮਿਲ ਸਕੇ। ਅਮਰਜੀਤ ਸਿੰਘ ਲਾਜਪਤ ਨਗਰ, ਜਤਿੰਦਰ ਸਿੰਘ ਜੀਤੂ, ਗੁਰਪ੍ਰੀਤ ਸਿੰਘ ਨੇ ਵੀ ਇਸ ਫਿਲਮ ਦੀ ਪ੍ਰਜੋਰ ਨਿਖੇਧੀ ਕਰਦੇ ਕਿਹਾ ਪੰਜਾਬ ਵਿੱਚ ਅਤੇ ਦਿੱਲੀ ਦੀ ਸਰਕਾਰ ਨੂੰ ਜਿੱਥੇ ਕਿ ਆਮ ਆਦਮੀ ਦੀ ਸਰਕਾਰ ਹੈ ਉਸ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਫਿਲਮ ਸਿਨੇਮਾ ਹਾਲਾਂ ਵਿੱਚ ਲਗਾਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਅਮਨ ਸ਼ਾਂਤੀ ਦਾ ਮਾਹੌਲ ਵਿਗੜਨ ਦੀ ਆਸ ਹੈ। ਇਹਨਾਂ ਸਾਰੇ ਅਹੁਦੇਦਾਰਾਂ ਨੇ ਇੱਕ ਆਵਾਜ਼ ਵਿੱਚ ਬੁਲੰਦ ਹੋ ਕੇ ਦਸਿਆ ਜੀ ਜੇਕਰ ਇਹ ਫਿਲਮ ਦਿੱਲੀ ਦੇ ਸਿਨੇਮਾਘਰਾਂ ਵਿਚ ਲਗਦੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਏਗਾ ।
Comments (0)