ਐਕਸ ਉਪਰ ਐਸਜੀਪੀਸੀ ਦੇ ਨਾਮ ਤੋਂ ਨਕਲੀ ਖਾਤਾ ਬਣਾ ਪੈ ਰਹੀਆਂ ਹਨ ਪੰਥ ਵਿਰੋਧੀ ਪੋਸਟਾਂ 

ਐਕਸ ਉਪਰ ਐਸਜੀਪੀਸੀ ਦੇ ਨਾਮ ਤੋਂ ਨਕਲੀ ਖਾਤਾ ਬਣਾ ਪੈ ਰਹੀਆਂ ਹਨ ਪੰਥ ਵਿਰੋਧੀ ਪੋਸਟਾਂ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਐਕਸ (ਟਵਿੱਟਰ) ਉਪਰ ਐਸਜੀਪੀਸੀ ਦੇ ਨਾਮ ਤੋਂ ਨਕਲੀ ਖਾਤਾ ਬਣਾ ਕੇ ਪੰਥ ਵਿਰੋਧੀ ਪੋਸਟਾਂ ਪਾ ਕੇ ਪੰਥ ਨੂੰ ਬਦਨਾਮ ਅਤੇ ਆਪਸ ਵਿਚ ਪਾਟੋਧਾਰ ਕਰਣ ਦੀ ਸਾਜ਼ਿਸ਼ ਖੇਡੀ ਜਾ ਰਹੀ ਹੈ । ਇਸ ਖਾਤੇ ਅੰਦਰ ਜਿੱਥੇ ਸਿੱਖ ਸ਼ਖਸ਼ੀਅਤਾਂ ਦੀਆਂ  ਫੋਟੋਆਂ ਐਡਿਟ ਕਰਕੇ ਪਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਓਥੇ ਹੀ ਸ਼ਰਾਰਤੀ ਅਨਸਰਾਂ ਵਲੋਂ ਪੋਸਟ ਉਪਰ ਗਲਤ ਭਾਸ਼ਾ ਵਿਚ ਲਿਖਤਾਂ ਵੀ ਪਾਈਆਂ ਜਾ ਰਹੀਆਂ ਹਨ ।

ਇਸ ਮਾਮਲੇ ਦੀ ਐਸਜੀਪੀਸੀ ਵਲੋਂ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਹੈ ਪਰ ਕੌਈ ਕਾਰਵਾਈ ਨਾ ਹੋਣ ਕਰਕੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਵੱਧ ਗਏ ਹਨ । ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਜੀਪੀਸੀ ਨੂੰ ਮੁੜ ਤੁਰੰਤ ਸਖ਼ਤ ਕਾਰਵਾਈ ਕਰਣ ਦੇ ਨਾਲ ਆਈਟੀ ਵਿਭਾਗ ਕੋਲੋਂ ਮਦਦ ਲੈਂਦਿਆਂ ਸ਼ਰਾਰਤੀ ਅਨਸਰਾਂ ਦੀ ਭਾਲ ਕਰਣ ਦੇ ਨਾਲ ਮਾਮਲੇ ਦੀ ਪੁਲਿਸ ਕਾਰਵਾਈ ਕਰਣ ਦੀ ਲੋੜ ਹੈ ਅਤੇ ਐਕਸ ਦੇ ਨਾਲ ਪੁਲਿਸ ਮਦਦ ਨਾਲ ਇਸ ਖਾਤੇ ਨੂੰ ਤੁਰੰਤ ਬੰਦ ਕਰਵਾਣਾ ਚਾਹੀਦਾ ਹੈ ।