ਕੈਲੀਫੋਰਨੀਆ ਦੇ ਵਾਲਮਾਰਟ ਸਟੋਰ ਵਿਚ ਤਿੱਖੇ ਹਥਿਆਰ ਨਾਲ ਔਰਤ ਦੀ ਹੱਤਿਆ, ਸ਼ੱਕੀ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਦੇ ਇਕ ਵਾਲਮਾਰਟ ਸਟੋਰ ਵਿਚ ਇਕ ਔਰਤ ਦੀ ਤਿੱਖੇ ਹਥਿਆਰ ਨਾਲ ਹੱਤਿਆ ਕਰ ਦੇਣ ਦੀ ਖਬਰ ਹੈ। ਰਿਵਰਸਾਈਡ ਕਾਊਂਟੀ ਸ਼ੈਰਿਫ ਦੇ ਦਫਤਰ ਅਨਸਾਰ ਔਰਤ ਉਪਰ ਹਮਲਾ ਕਰਨ ਦੀ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਔਰਤ ਉਪਰ ਖਤਰਨਾਕ ਹਥਿਆਰ ਨਾਲ ਹਮਲਾ ਹੋਣ ਬਾਰੇ ਸੂਚਨਾ ਮਿਲਣ 'ਤੇ ਲੇਕ ਐਲਸਿਨੋਰ ਸ਼ਹਿਰ ਵਿੱਚ ਸਥਿੱਤ ਵਾਲਮਾਰਟ ਸਟੋਰ ਵਿਚ ਪੁਲਿਸ ਅਫਸਰ ਮੌਕੇ 'ਤੇ ਪੁੱਜੇ। ਪੁਲਿਸ ਅਫਸਰਾਂ ਨੇ ਔਰਤ ਨੂੰ ਡਾਕਟਰੀ ਸਹਾਇਤਾ ਦਿੱਤੀ ਪਰੰਤੂ ਉਹ ਮੌਕੇ ਉਪਰ ਹੀ ਦਮ ਤੋੜ ਗਈ। ਸ਼ੈਰਿਫ ਦਫਤਰ ਅਨੁਸਾਰ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ । ਸ਼ੈਰਿਫ ਦਫਤਰ ਨੇ ਘਟਨਾ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਹੋਰ ਵੇਰਵਾ ਮਿਲ ਸਕੇਗਾ।
Comments (0)