ਭਾਜਪਾ ਸਾਂਸਦ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨ ਕਾਰਨ ਵਿਵਾਦ ਪੈਦਾ
ਰੀਵਾ ਤੋਂ ਭਾਜਪਾ ਦੇ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦੇ ਕਿਸਾਨਾਂ ਬਾਰੇ ਇੱਕ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਦੇ ਕਥਿਤ ਬਿਆਨ ਮੁਤਾਬਕ ਕਿਸਾਨਾਂ ਨੂੰ ਖੇਤੀ ਦਾ ਕੰਮ ਸਿਰਫ਼ ਤਿੰਨ ਮਹੀਨੇ ਹੀ ਹੁੰਦਾ ਹੈ, ਜਦਕਿ ਬਾਕੀ ਨੌਂ ਮਹੀਨੇ ਉਹ ਤਾਸ਼ ਖੇਡ ਕੇ ਅਤੇ ਸ਼ਰਾਬ ਪੀ ਕੇ ਗੁਜ਼ਾਰਦੇ ਹਨ।
ਕਿਸਾਨ ਆਗੂ ਕਹਿ ਰਹੇ ਹਨ ਕਿ ਪਰ ਕੀ ਸੰਸਦ ਮੈਂਬਰ ਸਾਹਿਬ ਨੂੰ ਖੇਤੀ ਦੀ ਜ਼ਮੀਨੀ ਹਕੀਕਤ ਦਾ ਅਹਿਸਾਸ ਹੈ? ਖੇਤੀ ਕੋਈ ਤਿੰਨ ਮਹੀਨਿਆਂ ਦਾ ਕੰਮ ਨਹੀਂ। ਤਪਦੀ ਧੁੱਪ, ਕੜਾਕੇ ਦੀ ਠੰਢ ਅਤੇ ਬੇਮੌਸਮੀ ਬਾਰਿਸ਼ ਦਾ ਸਾਹਮਣਾ ਕਰਦਿਆਂ ਬੀਜ ਬੀਜਣ ਤੋਂ ਲੈ ਕੇ ਫ਼ਸਲ ਮੰਡੀ ਤੱਕ ਪਹੁੰਚਾਉਣ ਲਈ ਕਿਸਾਨ ਆਪਣੀ ਪੂਰੀ ਜ਼ਿੰਦਗੀ ਖਪਾ ਦਿੰਦਾ ਹੈ।
ਚੋਣਾਂ ਵੇਲੇ ਇਹੀ ਕਿਸਾਨ ਸਿਆਸੀ ਆਗੂਆਂ ਲਈ ‘ਅੰਨਦਾਤਾ’ ਹੁੰਦਾ ਹੈ, ਪਰ ਸੱਤਾ ਮਿਲਦਿਆਂ ਹੀ ਉਸ ਨੂੰ ਕੰਮਚੋਰ ਤੇ ਨਸ਼ੇੜੀ ਕਹਿਣਾ ਕਿਹੜੀ ਸਿਆਸੀ ਮਾਨਸਿਕਤਾ ਹੈ? ਕਿਸਾਨਾਂ ਨੂੰ ਤਾਅਨੇ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਮਿਹਨਤ, ਸੰਘਰਸ਼ ਅਤੇ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਲੋੜ ਹੈ।











Comments (0)