ਤਿੱਬਤ ਤੋਂ ਬਾਅਦ ਪਾਕਿਸਤਾਨ, ਚੀਨ ਅਤੇ ਅਫਗਾਨਿਸਤਨ ਵਿੱਚ ਆਇਆ ਭੂਚਾਲ
ਨਵੀਂ ਦਿੱਲੀ/ਏ.ਟੀ.ਨਿਊਜ਼ : ਤਿੱਬਤ ਵਿੱਚ ਆਏ ਭੂਚਾਲ ਦੀਆਂ ਖ਼ਬਰਾਂ ਅਜੇ ਚੱਲ ਹੀ ਰਹੀਆਂ ਸਨ ਕਿ ਪਾਕਿਸਤਾਨ, ਚੀਨ ਅਤੇ ਅਫਗਾਨਿਸਤਨ ਵਿੱਚ ਭੂਚਾਲ ਆਉਣ ਦੀਆਂ ਖ਼ਬਰਾਂ ਆ ਗਈਆਂ। ਇਹ ਤਿੰਨੇ ਮੁਲਕ ਭਾਰਤ ਦੇ ਗੁਆਂਢੀਂ ਹਨ। ਸਵੇਰੇ ਹੀ ਇਹਨਾਂ ਤਿੰਨੇ ਮੁਲਕਾਂ ਵਿੱਚ ਧਰਤੀ ਕੰਬ ਉਠੀ। ਜਦੋਂ ਭੂਚਾਲ ਆਇਆ ਤਾਂ ਘਰਾਂ ਵਿੱਚ ਸੁੱਤੇ ਪਏ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਵੱਡੀ ਗਿਣਤੀ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ। ਨੈਸ਼ਨਲ ਸੈਂਟਰ ਫੋਰ ਸੀਸੋਲੋਜੀ (ਐੱਨ.ਸੀ.ਐੱਸ.) ਮੂਤਾਬਕ ਤਿੰਨਾਂ ਦੇਸ਼ਾਂ ਵਿਚ ਆਏ ਭੂਚਾਲ ਦੀ ਤੀਬਰਤਾ 4.1 ਤੋਂ 4.9 ਦੇ ਵਿਚਕਾਰ ਰਹੀ।
ਰਾਸ਼ਟਰੀ ਸੁਰੱਖਿਆ ਸਰਵੇਖਣ (ਐਨ.ਐਸ.ਐਸ.) ਨੇ ਦਾਅਵਾ ਕੀਤਾ ਕਿ ਚੀਨ ਵਿੱਚ ਸਵੇਰੇ 6:05 ਵਜੇ 4.4 ਤੀਬਰਤਾ ਦਾ ਭੂਚਾਲ ਆਇਆ। ਇਸਦਾ ਕੇਂਦਰ 32.542 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 93.835 ਡਿਗਰੀ ਪੂਰਬੀ ਦੇਸ਼ਾਂਤਰ ’ਤੇ ਸੀ। ਭੂਚਾਲ ਦੀ ਡੂੰਘਾਈ 15 ਕਿਲੋਮੀਟਰ ਦਰਜ ਕੀਤੀ ਗਈ। ਇਸ ਦੌਰਾਨ ਸਵੇਰੇ 4:56 ਵਜੇ ਪਾਕਿਸਤਾਨ ਵਿੱਚ 4.9 ਤੀਬਰਤਾ ਦਾ ਭੂਚਾਲ ਆਇਆ।
ਇਸੇ ਤਰ੍ਹਾਂ ਅਫਗਾਨਿਸਤਾਨ ਵਿੱਚ ਸਵੇਰੇ 5:54 ਵਜੇ 4.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਰਾਸ਼ਟਰੀ ਸੁਰੱਖਿਆ ਏਜੰਸੀ ਦੇ ਅਨੁਸਾਰ ਭੂਚਾਲ ਦਾ ਕੇਂਦਰ 35.138 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 69.442 ਡਿਗਰੀ ਪੂਰਬੀ ਦੇਸ਼ਾਂਤਰ ’ਤੇ ਸਥਿਤ ਸੀ। ਭੂਚਾਲ ਦੀ ਡੂੰਘਾਈ 25 ਕਿਲੋਮੀਟਰ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਿੱਬਤ ਵਿੱਚ ਭੂਚਾਲ ਨੇ ਆ ਕੇ ਤਬਾਹੀ ਮਚਾ ਦਿੱਤੀ ਸੀ, ਜਿਸ ਕਾਰਨ 16 ਵਿਅਕਤੀ ਮਾਰੇ ਗਏ ਅਤੇ 54 ਹੋਰ ਜਖ਼ਮੀ ਹੋ ਗਏ ਸਨ। ਤਿੱਬਤ ਵਿੱਚ 7 ਤੀਬਰਤਾ ਵਾਲਾ ਭੂਚਾਲ ਆਇਆ ਸੀ। ਤਿੱਬਤ ਸਮੇਤ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਚੀਨ ਵਿੱਚ ਆਏ ਭੂਚਾਲ ਤੋਂ ਬਾਅਦ ਇਹਨਾਂ ਦੇਸ਼ਾਂ ਵਿੱਚ ਰਾਹਤ ਕੰਮ ਸ਼ੁਰੂ ਕਰ ਦਿੱਤੇ ਗਏ।











Comments (0)