ਵਿਨੇਸ਼ ਸਾਡਾ ਸੋਨਾ ਹੈ’ -ਹਰਿਆਣਾ ਦੇ ਫੋਗਾਟ ਦੇ ਪਿੰਡ ਵਿੱਚ ਭਲਵਾਨ ਵਿਨੇਸ਼ ਅਯੋਗ ਠਹਿਰਾਏ ਅਤੇ ਸੇਵਾਮੁਕਤੀ ਤੋਂ ਬਾਅਦ ਸੰਨਾਟਾ
ਪਿੰਡ ਦੇ ਲੋਕਾਂ ਨੇ ਭਾਰਤੀ ਦਲ ਦੇ ਕੋਚ, ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ
ਹਰਿਆਣਾ ਦੇ ਚਰਖੀ ਦਾਦਰੀ ਦੇ ਬਲਾਲੀ ਪਿੰਡ ਦੇ ਲੋਕ ਬੀਤੇ ਦਿਨੀਂ ਜਸ਼ਨ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਅਯੋਗ ਹੋ ਗਈ ਹੈ। ਉਸ ਦੇ ਚਾਚਾ ਸਾਬਕਾ ਪਹਿਲਵਾਨ ਮਹਾਵੀਰ ਸਿੰਘ ਫੋਗਟ ਅਤੇ ਹੋਰ ਹੈਰਾਨ ਹੋ ਗਏ ਪਿੰਡ ਵਿਚ ਇਕਦਮ ਸੰਨਾਟਾ ਛਾ ਗਿਆ।ਅਤੇ ਹੁਣ, ਉਸਦੇ (ਫੋਗਾਟ) ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦੇ ਫੈਸਲੇ ਨੇ ਪਿੰਡ ਵਾਸੀਆਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।
ਬਲਾਲੀ ਪਿੰਡ ਦੇ ਵਸਨੀਕ ਸੂਰਜ ਪ੍ਰਕਾਸ਼ ਸਾਂਗਵਾਨ ਨੇ ਕਿਹਾ, “ਉਸ ਨੂੰ ਸੰਨਿਆਸ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ। ਅਸੀਂ ਚਾਹੁੰਦੇ ਸੀ ਕਿ ਉਹ ਸ਼ੇਰਨੀ ਵਾਂਗ ਲੜੇ। ਇਸ ਨਾਲ ਸਾਡਾ ਦਿਲ ਟੁੱਟ ਗਿਆ ਹੈ। ਅਸੀਂ ਫੋਗਾਟ ਨੂੰ ਆਪਣਾ ਫੈਸਲਾ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਕਰਾਂਗੇ। ”
ਵਿਨੇਸ਼ ਦਾ ਚਾਚਾ ਮਹਾਵੀਰ 24 ਸਾਲਾਂ ਤੋਂ ਓਲੰਪਿਕ ਤਮਗੇ ਦੀ ਉਡੀਕ ਕਰ ਰਿਹਾ ਹੈ”। ਇੱਕ ਖਿਡਾਰੀ ਵਜੋਂ ਉਸਦਾ ਆਪਣਾ ਸੁਪਨਾ ਭਾਰਤ ਲਈ ਓਲੰਪਿਕ ਵਿੱਚ ਸੋਨ ਤਗਮਾ ਜਿੱਤਣਾ ਸੀ। ਬਾਅਦ ਵਿੱਚ ਉਸ ਨੇ ਇਸ ਲਈ ਆਪਣੀਆਂ ਧੀਆਂ ਨੂੰ ਸਿਖਲਾਈ ਵੀ ਦਿੱਤੀ।
ਉਸਨੇ ਕਿਹਾ, “ਜਦੋਂ ਵੀ ਉਹ ਵਾਪਸ ਆਵੇਗੀ, ਅਸੀਂ ਉਸਨੂੰ ਅਗਲੇ ਓਲੰਪਿਕ ਲਈ ਸਿਖਲਾਈ ਲਈ ਉਸਨੂੰ ਮਨਾਵਾਂਗੇ। ਅਸੀਂ ਸੋਨੇ ਦੇ ਮੈਡਲ ਤੋਂ ਘੱਟ ਕਿਸੇ ਚੀਜ਼ ਨਾਲ ਸੰਤੁਸ਼ਟ ਨਹੀਂ ਹੋਵਾਂਗੇ। ’
ਬਲਾਲੀ ਸਥਿਤ ਮਹਾਵੀਰ ਫੋਗਾਟ ਸਪੋਰਟਸ ਅਕੈਡਮੀ ਵਿਚ ਪਿੰਡ ਵਾਸੀ, ਜੋ ਆਮ ਤੌਰ ’ਤੇ ਕੁਸ਼ਤੀ ਮੈਚ ਦੇਖਣ ਜਾਂ ਸਿਆਸੀ ਮਾਮਲਿਆਂ ’ਤੇ ਚਰਚਾ ਕਰਨ ਲਈ ਇਕੱਠੇ ਹੁੰਦੇ ਹਨ, ਉੱਥੇ ਬੈਠੇ ਵਿਨੇਸ਼ ਨੂੰ ਅਯੋਗ ਠਹਿਰਾਉਣ ਦੀ ਸਾਜ਼ਿਸ਼ ਬਾਰੇ ਚਰਚਾ ਕਰ ਰਹੇ ਸਨ।ਜਿੱਥੇ ਸਾਰਿਆਂ ਨੇ ਵਿਨੇਸ਼ ਦੇ ਭਾਰ ਦੇ ਮੁੱਦੇ ਲਈ ਭਾਰਤੀ ਦਲ ਦੇ ਕੋਚ, ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਪਿੰਡ ਵਾਸੀ ਸ਼ੇਰ ਸਿੰਘ ਨੇ ਦੱਸਿਆ ਕਿ ਕੋਚ ਅਤੇ ਡਾਕਟਰ ਪਹਿਲਵਾਨਾਂ ਲਈ ਲੱਖਾਂ ਰੁਪਏ ਸਰਕਾਰ ਤੋਂ ਲੈਂਦੇ ਹਨ। ਸਿੰਘ ਨੇ ਕਿਹਾ, ”ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਨੇਸ਼ ਨੂੰ ਕੀ ਦਿੱਤਾ ਗਿਆ ਜਿਸ ਕਾਰਨ ਉਸ ਦਾ ਭਾਰ ਵਧਿਆ।”
ਬਲਾਲੀ ਦਾ ਰਹਿਣ ਵਾਲਾ 35 ਸਾਲਾ ਰਾਹੁਲ ਸਾਂਗਵਾਨ ਨੇ ਕਿਹਾ, ”ਜਦੋਂ ਮੈਂ ਸੁਣਿਆ ਕਿ ਉਹ ਸੰਨਿਆਸ ਲੈ ਰਹੀ ਹੈ, ਤਾਂ ਮੈਂ ਸੋਚਿਆ ਕਿ ਭਾਜਪਾ ਇੱਕ ਪਲ ਲਈ ਜਿੱਤ ਗਈ ਹੈ, ਪਰ ਫਿਰ ਮੈਂ ਆਪਣੇ ਆਪ ਨੂੰ ਯਾਦ ਦਿਵਾਇਆ ਕਿ ਵਿਨੇਸ਼ ਨੇ ਕਿੰਨੀਆਂ ਲੜਾਈਆਂ ਲੜੀਆਂ ਹਨ - ਸੜਕਾਂ ਤੋਂ ਡਿਪਰੈਸ਼ਨ ਅਤੇ ਕੁਸ਼ਤੀ ਤੱਕ। ਮੈਂ ਬਹੁਤ ਦੁਖੀ ਹਾਂ। ਇਹ ਉਹ ਸਰਕਾਰ ਹੈ ਜਿਸ ਨੇ ਫੋਗਾਟ ਲਈ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ ਹਨ। ਉਹ ਕਿੰਨਾ ਕੁ ਅਤੇ ਕਿੰਨਾ ਚਿਰ ਲੜ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਉਹ ਬਹੁਤ ਪਰੇਸ਼ਾਨ ਹੈ, ਇਸੇ ਲਈ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਰਾਹੁਲ ਨੇ ਕਿਹਾ, ’’ਸਾਡੇ ਲਈ ਗੋਲਡ ਮੈਡਲ ਮਹੱਤਵਪੂਰਨ ਨਹੀਂ ਹੈ। ਵਿਨੇਸ਼ ਸਾਡਾ ਗੋਲਡ ਮੈਡਲ ਹੈ। ਉਹ ਗੋਲਡ ਮੈਡਲ ਤੋਂ ਵੱਡੀ ਹੈ। ਉਹ ਸਾਡੀ ਪ੍ਰੇਰਨਾ ਸਰੋਤ ਹੈ। ਉਹ ਸਾਡੀ ਸਚੀ ਸਾਖੀ ਹੈ ਜਿਸ ਤੋਂ ਆਉਣ ਵਾਲੀਆਂ ਪੀੜੀਆਂ ਪ੍ਰੇਰਣਾ ਲੈਣਗੀਆਂ।’’
ਮਹਾਵੀਰ, ਨੇ ਨਿਰਾਸ਼ ਅਤੇ ਕੰਬਦੀ ਅਵਾਜ਼ ਵਿੱਚ ਉਹ ਸਿਰਫ਼ ਇੰਨਾ ਹੀ ਕਹਿ ਸਕਿਆ: “ਮੇਰੀਆਂ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਉਹ ਅਗਲਾ ਗੋਲਡ ਮੈਡਲ ਲਿਆਵੇਗੀ।’’
ਇੱਕ ਹੋਰ ਪਿੰਡ ਵਾਸੀ ਨੇ ਕਿਹਾ, ”ਅਸੀਂ ਹਰਿਆਣਾ ਦੇ ਹਾਂ, ਅਸੀਂ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਨਦੇ।”
Comments (0)