ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਦਾ ਫ਼ੈਸਲਾ 16 ਅਗਸਤ ਤਕ ਟਲਿਆ

ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਦਾ ਫ਼ੈਸਲਾ 16 ਅਗਸਤ ਤਕ ਟਲਿਆ

ਕੀ ਵਿਨੇਸ਼ ਉਲੰਪਿਕ ਜੰਗ ਵਿਚ ਹਾਰੀ ਜਾਂ ਹਰਾਈ ਗਈ?

*ਪਿੰਡ ਵਾਲਿਆਂ, ਲੋਕਾਂ ਤੇ ਵਿਰੋਧੀ ਪਾਰਟੀਆਂ ਨੇ ਖੜੇ ਕੀਤੇ ਸੁਆਲ

ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ ਆਪਣਾ ਫ਼ੈਸਲਾ ਇਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ। ਅਦਾਲਤ ਹੁਣ 16 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤੀਂ 9:30 ਵਜੇ ਫ਼ੈਸਲਾ ਸੁਣਾਏਗੀ। ਵਿਨੇਸ਼ ਨੇ ਓਲੰਪਿਕ ਫਾਈਨਲਜ਼ ਤੋਂ ਪਹਿਲਾਂ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਸਾਲਸੀ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਵਿਨੇਸ਼ ਨੂੰ ਪਿਛਲੇ ਹਫ਼ਤੇ ਬੁੱਧਵਾਰ ਨੂੰ ਵਜ਼ਨ ਤੋਲਣ ਮੌਕੇ 100 ਗ੍ਰਾਮ ਭਾਰ ਵੱਧ ਹੋਣ ਕਰਕੇ ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਲਈ ਅਯੋਗ ਐਲਾਨ ਦਿੱਤਾ ਗਿਆ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਸੀਏਐੱਸ ਐਡਹਾਕ ਡਿਵੀਜ਼ਨ ਦੇ ਪ੍ਰਧਾਨ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਰੈਸਲਿੰਗ ਤੇ ਕੌਮਾਂਤਰੀ ਓਲੰਪਿਕ ਕਮੇਟੀ ਕੇਸ ਵਿਚ ਸਾਲਸ ਡਾ. ਅਨਾਬੇਲ ਬੈਨੇਟ ਨੂੰ ਸੁਣਵਾਈ 16 ਅਗਸਤ 2024 ਸ਼ਾਮੀਂ 6 ਵਜੇ (ਪੈਰਿਸ ਦਾ ਸਥਾਨਕ ਸਮਾਂ) ਤੱਕ ਮੁਲਤਵੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।’’ ਵਿਨੇਸ਼ ਨੇ ਆਪਣੀ ਅਪੀਲ ਵਿਚ ਮੰਗ ਕੀਤੀ ਸੀ ਕਿ ਉਸ ਨੂੰ ਕਿਊਬਾ ਦੀ ਪਹਿਲਵਾਨ ਵਾਈ. ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਮਗਰੋਂ ਗੂਜ਼ਮੈਨ ਨੇ ਉਸ ਦੀ ਥਾਂ ਫਾਈਨਲ ਮੁਕਾਬਲਾ ਖੇਡਿਆ ਸੀ। -

ਵਿਨੇਸ਼ ਕਾਰਣ ਪੰਜਾਬ ਤੇ ਹਰਿਆਣਾ ਦੇ ਲੋਕ ਦੁਖੀ

ਵਿਨੇਸ਼ ਫੋਗਾਟ ਕਾਰਣ ਉਲੰਪੀਅਨ   ਖੇਡ ਸੰਸਾਰ ਵਿਚ ਸੋਕੇ ਮਾਰੇ ਇਸ ਮੁਲਕ ਭਾਰਤ ਦੇ ਹੱਥ ਵਿੱਚ  ਸੋਨ ਤਗ਼ਮਾ ਆਉਂਦਾ-ਆਉਂਦਾ ਰਹਿ ਗਿਆ ਹੈ ।ਇਸ ਕਾਰਣ ਹਰਿਆਣੇ ਤੇ ਪੰਜਾਬ ਦੇ ਲੋਕ  ਨਿਰਾਸ਼ ਹਨ।ਵਿਨੇਸ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਬੀਤੇ ਦਿਨੀਂ ਜਾਣਕਾਰੀ ਦਿੱਤੀ ਹੈ ਕਿ ਉਹ ਖੇਡਾਂ ਤੋਂ ਸੰਨਿਆਸ ਲੈ ਰਹੀ ਹੈ। ਵਿਨੇਸ਼ ਨੇ ਲਿਖਿਆ,

“ਮਾਂ, ਕੁਸ਼ਤੀ ਮੇਰੇ ਤੋਂ  ਜਿੱਤ ਗਈ, ਪਰ ਮੈਂ ਹਾਰ ਗਈ।

ਮਾਫ ਕਰਨਾ, ਤੁਹਾਡਾ ਸੁਪਨਾ, ਮੇਰਾ ਹੌਂਸਲਾ, ਸਭ ਟੁੱਟ ਗਿਆ।

ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਰਹੀ।

ਅਲਵਿਦਾ ਕੁਸ਼ਤੀ 2001-2024

ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹਾਂਗੀ।ਮੁਆਫ਼ੀ।”

ਵਿਨੇਸ਼ ਪੈਰਿਸ ਓਲੰਪਿਕਸ ਵਿੱਚ ਅਜੇਤੂ ਰਹੀ  ਤੇ ਭਾਰਤ ਦੇ ਆਮ ਲੋਕਾਂ ਦੇ ਮਨ ਵਿਚ ਵੀ। ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਆਪਣਾ ਸਿਰ ਮਾਣ ਨਾਲ ਚੁੱਕ ਕੇ ਵਾਪਸ ਆਵੇਗੀ,ਖੇਡਾਂ ਵਿਚ ਦੁਬਾਰਾ ਪਰਤੇਗੀ,ਨਵਾਂ ਇਤਿਹਾਸ ਰਚੇਗੀ ,ਭਾਵੇਂ ਕਿ ਉਸਨੇ ਖੇਡਾਂ ਵਿਚ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। 

ਵਿਨੇਸ਼ ਵਿਰੁਧ ਭਗਵੇਂਵਾਦੀਆਂ ਦੀ ਆਰਮੀ ਸ਼ੋਸ਼ਲ ਮੀਡੀਆ ਉਪਰ ਸਰਗਰਮ

 ਭਗਵੇਂਵਾਦੀਆਂ ਦੀ ਟਰੋਲ ਆਰਮੀ  ਵਿਨੇਸ਼ ਵਿਰੁੱਧ ਸਰਗਰਮ

ਹੈ।ਹਰਿਆਣੇ ਦੀ ਧੀ ਨੂੰ ਟਰੋਲ ਕਰ ਰਹੀ ਹੈ।  ਉਸ ਦੇ  ਮੁਕਾਬਲੇ ਤੋਂ ਬਾਹਰ ਹੋਣ ਤੋਂ ਬਾਅਦ ਖੁਸ਼ੀਆਂ ਮਨਾ ਰਹੀ ਹੈ।ਸੋਸ਼ਲ ਮੀਡੀਆ ’ਤੇ ਵਿਨੇਸ਼ ਫੋਗਾਟ ਖਿਲਾਫ ਨਫਰਤ ਭਰੀਆਂ ਟਿੱਪਣੀਆਂ ਦੀ ਕੋਈ ਕਮੀ ਨਹੀਂ ਹੈ। ਫਿਰਕੂਆਂ ਦੇ ਵਿਚਾਰਾਂ ਨੂੰ ਦੇਖ ਕੇ ਅਜਿਹਾ  ਲੱਗਦਾ ਕਿ ਘੱਟ ਗਿਣਤੀ ਕੌਮਾਂ ਬੈਕਵਰਡ ,ਦਲਿਤ ,ਕਿਰਤੀ ਜਮਾਤ ਨਾਲ ਜੁੜੇ ਖਿਡਾਰੀ ਹਮੇਸਾ ਇਹਨਾਂ ਦੇ ਸ਼ਿਕਾਰ ਹੁੰਦੇ ਹਨ।ਸਿਖ ਖਿਡਾਰੀਆਂ ਨੂੰ ਖਾਲਸਤਾਨ ਨੂੰ ਗਾਲ ਬਣਾਕੇ ਜ਼ਲੀਲ ਕੀਤਾ ਜਾ ਚੁਕਾ ਹੈ। ਵਿਨੇਸ਼ ਫੋਗਾਟ ਮਾਮਲੇ ’ਤੇ ਭਾਜਪਾ ਦੇ ਕਿਸੇ ਨੇਤਾ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਤਾਂ ਉਹ ਹੈ ਸਾਬਕਾ ਮੁੱਕੇਬਾਜ਼ ਵਿਜੇਂਦਰ ਸਿੰਘ। ਉਸ ਨੇ ਸਪੱਸ਼ਟ ਕਿਹਾ ਹੈ ਕਿ ਉਸ ਨੂੰ ਇਸ ਵਿਚ ਕਿਸੇ ਸਾਜ਼ਿਸ਼ ਦੀ ਬਦਬੂ ਆ ਰਹੀ ਹੈ ਅਤੇ ਜੇਕਰ ਵਿਨੇਸ਼ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਭਾਰਤੀ ਟੀਮ ਨੂੰ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਪੈਰਿਸ ਓਲੰਪਿਕ ਦਾ ਬਾਈਕਾਟ ਕਰਨਾ ਚਾਹੀਦਾ ਸੀ ਕਿਉਂਕਿ ਸਾਡੇ ਕੋਲ ਪ੍ਰਾਪਤ ਕਰਨ ਲਈ ਕੁਝ ਖਾਸ ਨਹੀਂ ਹੈ।

ਕੀ ਵਾਪਰਿਆ ਵਿਨੇਸ਼ ਫੋਗਾਟ ਨਾਲ

ਵਿਨੇਸ਼ ਫੋਗਾਟ ਨੇ ਜਿਵੇਂ ਇੱਕੋ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਖ਼ਾਸਕਰ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਹਰਾਉਣ ਉਪਰੰਤ ਕੇ

ਸੈਮੀਫਾਈਨਲ ਵਿੱਚ ਆਪਣੀ ਜਿੱਤ ਤੋਂ ਬਾਅਦ ਵਿਨੇਸ਼ ਨੂੰ ਪਲ ਦਾ ਵੀ ਆਰਾਮ ਨਹੀਂ ਮਿਲ ਸਕਿਆ। ਉਸ ਨੇ ਅਤੇ ਉਸ ਦੇ ਸਹਾਇਕ ਸਟਾਫ ਨੇ ਫ਼ੈਸਲਾਕੁਨ ਪਲ ਲਈ ਉਸ ਦਾ ਸਹੀ ਵਜ਼ਨ ਬਣਾਉਣ ਲਈ ਬਹੁਤ ਔਖੀ ਲੜਾਈ ਲੜੀ। ਸਾਰੀ ਰਾਤ ਉਹ ਸੌਂ ਨਾ ਸਕੀ ਅਤੇ ਭੁੱਖ ਨਾਲ ਲੜਦੀ ਰਹੀ ਪਰ ਅਖ਼ੀਰ ਨੂੰ ਉਹ ਹਾਰ ਗਈ ।

ਵਿਨੇਸ਼ ਫੋਗਾਟ 53 ਕਿਲੋ ਵਰਗ ਦੀ ਖਿਡਾਰਨ ਸੀ, ਪਰ ਉਸ ਨੂੰ 50 ਕਿਲੋ ਵਰਗ ਵਿੱਚ ਹਿੱਸਾ ਲੈਣਾ ਪਿਆ। ਅਜਿਹਾ ਇਸ ਲਈ ਕਿਉਂਕਿ 53 ਕਿਲੋਗ੍ਰਾਮ ਵਰਗ ਵਿਚ ਆਖਰੀ ਸਥਾਨ ’ਤੇ ਰਹੇ ਪੰਘਾਲ ਨੇ ਇਹ ਵਿਸ਼ਵ ਚੈਂਪੀਅਨਸ਼ਿਪ ਜਿੱਤ ਦੀ ਬਦੌਲਤ ਇਸਨੂੰ ਆਪਣੇ ਨਾਮ ਕਰਾ ਲਿਆ ਸੀ,ਜਦ  ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਸਮੇਤ ਕਈ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ’ਤੇ ਹੜਤਾਲ ’ਤੇ ਬੈਠੇ ਸੰਘਰਸ਼ ਕਰ ਰਹੇ ਸਨ। ਇਹ ਮੰਨਿਆ ਜਾਂਦਾ ਹੈ ਕਿ ਆਮ ਤੌਰ ’ਤੇ ਸਾਰੇ ਖਿਡਾਰੀ ਆਪਣੇ ਭਾਰ ਵਰਗ ਦੇ ਮੁਕਾਬਲੇ 2-3 ਕਿਲੋਗ੍ਰਾਮ ਜ਼ਿਆਦਾ ਹੁੰਦੇ ਹਨ। ਆਮ ਤੌਰ ’ਤੇ ਵਿਨੇਸ਼ ਦਾ ਭਾਰ ਵੀ 56-57 ਕਿਲੋ ਰਹਿੰਦਾ ਹੈ। ਅਜਿਹੇ ਵਿਚ ਉਸ ਦੇ ਲਈ 50 ਕਿਲੋਗ੍ਰਾਮ ਭਾਰ ਵਰਗ ਵਿਚ ਬਣੇ ਰਹਿਣਾ ਹੀ ਉਸ ਲਈ ਮੁਸ਼ਕਲ ਚੁਣੌਤੀ ਸੀ।

ਹਾਲਾਂਕਿ, ਅਪ੍ਰੈਲ ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਦੋ ਮੈਚ ਜਿੱਤਣ ਤੋਂ ਬਾਅਦ ਕੁਆਲੀਫਾਈ ਕਰਨ ਵਾਲੀ ਵਿਨੇਸ਼ ਫੋਗਾਟ ਨੇ ਜਦੋਂ 6 ਅਗਸਤ ਨੂੰ ਪੈਰਿਸ ਓਲੰਪਿਕ ਲਈ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਤਾਂ ਉਸ ਸਵੇਰੇ ਉਸਦਾ ਭਾਰ 49.9 ਕਿਲੋ ਪਾਇਆ ਗਿਆ ਸੀ। ਇਕ ਤੋਂ ਬਾਅਦ ਇਕ ਆਪਣੇ ਤਿੰਨੋਂ ਮੈਚ ਜਿੱਤਣ ਤੋਂ ਬਾਅਦ ਉਸ ਨੂੰ 7 ਜੁਲਾਈ ਨੂੰ ਫਾਈਨਲ ਵਿਚ ਅਮਰੀਕੀ ਖਿਡਾਰਨ ਸਾਰਾਹ ਐਨ ਹਿਲਡਰਬ੍ਰਾਂਡ ਨਾਲ ਸੋਨ ਤਗਮੇ ਲਈ ਮੁਕਾਬਲਾ ਕਰਨਾ ਪਿਆ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਨੇਸ਼ 100 ਗ੍ਰਾਮ ਭਾਰ ਘਟਾਉਣ ਵਿੱਚ ਅਸਫਲ  ਕਿਉਂ ਰਹੀ ? ਇਹ ਬਹੁਤ ਵੱਡਾ ਰਹੱਸਮਈ ਸੁਆਲ ਹੈ।

ਟੀਮ ਦੇ ਨਾਲ ਮੌਜੂਦ ਮੈਡੀਕਲ ਡਾਕਟਰ ਦਿਨਸ਼ਾ ਪਾਰਦੀਵਾਲਾ ਦੇ ਅਨੁਸਾਰ, ਜਦੋਂ ਵਿਨੇਸ਼ ਨੇ ਜਦੋਂ ਆਪਣੇ ਤਿੰਨੋਂ ਮੈਚ ਜਿੱਤਣ ਤੋਂ ਬਾਅਦ ਕੁਝ ਖਾਧਾ-ਪੀਤਾ, ਤਾਂ ਉਸਦਾ ਭਾਰ 52.700 ਕਿਲੋਗ੍ਰਾਮ ਨਿਕਲਿਆ, ਜਿਸਦਾ ਮਤਲਬ ਕੁੱਲ 2.8 ਕਿਲੋਗ੍ਰਾਮ ਦਾ ਵਾਧਾ ਹੋਇਆ। ਟੀਮ ਦੇ ਮੁੱਖ ਡਾਈਟੀਸ਼ੀਅਨ ਕੋਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਜਦੋਂ ਕਿ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਡਾਇਟੀਸ਼ੀਅਨ ਅਰਾਧਨਾ ਸ਼ਰਮਾ ਦੀਆਂ ਕਈ ਇੰਟਰਵਿਊਆਂ ਵੱਖ-ਵੱਖ ਅਖ਼ਬਾਰਾਂ ਵਿੱਚ ਛਪ ਰਹੀਆਂ ਸਨ। ਹੁਣ ਕੁਝ ਸਰਕਲਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਸਦਾ ਸੰਬੰਧ ਰਿਲਾਇੰਸ ਹਸਪਤਾਲ ਨਾਲ ਹੈ।

ਸੁਆਲ ਤਾਂ ਇਹ ਹੈ ਕਿ ਮੁਕਾਬਲੇ ਦੇ ਪਹਿਲੇ ਦਿਨ ਦੀ ਸਮਾਪਤੀ ਤੋਂ ਬਾਅਦ ਵਿਨੇਸ਼ ਫੋਗਾਟ ਦਾ ਭਾਰ ਅਚਾਨਕ 3 ਕਿਲੋਗ੍ਰਾਮ ਕਿਵੇਂ ਵਧਿਆ? ਭਾਰਤੀ ਓਲੰਪਿਕ ਸੰਘ ਦੀ ਟੀਮ ਵਿੱਚ ਮੈਡੀਕਲ ਡਾਕਟਰ, ਡਾਕਟਰ, ਖੁਰਾਕ ਮਾਹਿਰ ਅਤੇ ਖਿਡਾਰੀ ਕੋਚ ਵੀ ਸ਼ਾਮਲ ਹਨ। ਹਰ ਕੋਈ ਜਾਣਦਾ ਹੈ ਕਿ ਖੇਡਾਂ ਤੋਂ ਬਾਅਦ ਸਰੀਰ ਵਿੱਚ ਪਾਣੀ ਦੀ ਕਮੀ ਦੀ ਭਰਪਾਈ ਕਰਨ ਦੇ ਨਾਲ-ਨਾਲ ਲੋੜੀਂਦੀ ਖੁਰਾਕ ਵੀ ਜ਼ਰੂਰੀ ਹੁੰਦੀ ਹੈ। ਪਰ ਤਰਲ ਪਦਾਰਥ ਤਾਂ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ  ਘੱਟ ਹੋ ਜਾਂਦੇ ਹਨ, ਜਾਂ ਉਹ ਪਸੀਨਾ ਆਉਣ, ਕਸਰਤ ਕਰਨ ਜਾਂ ਸਨ ਬਾਥ ਕਾਰਨ ਆਸਾਨੀ ਨਾਲ ਖਤਮ ਹੋ ਜਾਂਦੇ ਹਨ। ਪਰ ਅਜਿਹਾ ਨਹੀਂ ਹੋ ਸਕਿਆ। 

ਹਾਲਾਂ ਕਿ ਕਿਸੇ ਖਿਡਾਰੀ ਲਈ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਲੈਣ ਦਾ ਨਿਯਮ ਟੀਮ ਦੇ ਡਾਈਟੀਸ਼ੀਅਨ ਅਤੇ ਕੋਚ ਸਮੇਤ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੀ ਲਾਗੂ ਹੁੰਦਾ ਹੈ। ਪਰ ਵਿਨੇਸ਼ ਦਾ ਭਾਰ ਕਿਵੇਂ ਵਧਿਆ।ਇਸ ਦੀ ਜਾਂਚ  ਕਿਉਂ ਨਹੀਂ ਹੋ ਰਹੀ?

ਯਾਦ ਰਹੇ  ਇਸ ਖਿਡਾਰੀ ਨੇ ਆਪਣੇ ਪਸੰਦੀਦਾ ਭਾਰ ਵਰਗ ਵਿੱਚ ਕੁਸ਼ਤੀ ਮੁਕਾਬਲੇ ਵਿੱਚ ਭਾਗ ਲੈਣ ਦੀ ਇੱਛਾ ਪ੍ਰਗਟਾਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਹ ਜਾਣਦੀ ਸੀ ਕਿ ਉਸ ਕੋਲ ਸਿਰਫ 50 ਕਿਲੋ ਵਰਗ ਵਿੱਚ ਹੀ ਆਪਣੀ ਪ੍ਰਤਿਭਾ ਨੂੰ ਸਾਬਤ ਕਰਨ ਦਾ ਮੌਕਾ ਹੈ। ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਜ਼ਲੀਲ ਅਤੇ ਬੇਇੱਜ਼ਤੀ ਵਾਲਾ ਜੀਵਨ ਬਤੀਤ ਕਰ ਰਹੀ ਸੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਦੀ ਜਿੱਤ ਅਤੇ ਹਾਰ ਦੋਵਾਂ ’ਤੇ ਦੇਸ਼ ਵਿਚ ਭਾਰੀ ਪ੍ਰਤੀਕਰਮ ਹੋਣ ਵਾਲਾ ਹੈ। ਜਿਸ ਕੁ ੜੀ ਨੇ ਦਿੱਲੀ ਪੁਲਿਸ ਦੇ ਬੂਟਾਂ ਹੇਠ ਕੁਚਲੇ ਹੋਏ ਝਟਕੇ ਨੂੰ ਮਹਿਸੂਸ ਕੀਤਾ ਸੀ, ਕੁਸ਼ਤੀ ਫੈਡਰੇਸ਼ਨ ਦੇ ਅੰਦਰ ਗੁੰਡਗਰਦ ਸ਼ੋਸ਼ਣਕਾਰੀ ਰਾਜਨੀਤੀ ਨੂੰ ਸਾਫ਼ ਕਰ ਦਿੱਤਾ ਅਤੇ ਔਰਤ ਭਲਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਅੰਤ ਤੱਕ ਲੜਦੀ ਰਹੀ, ਉਸ ਕੋਲ ਇਹ ਸਾਬਤ ਕਰਨ ਦਾ ਸਿਰਫ ਇੱਕ ਮੌਕਾ ਸੀ। ਇਸ ਮਾਮਲੇ ਵਿਚ ਵੀ ਉਸ ਦੀ ਲੜਾਈ ਮਿਸਾਲੀ ਸੀ। ਭਲਵਾਨੀ ਦਾ ਮੈਟ ਹੋਵੇ ਜਾਂ ਅੰਦੋਲਨ ਦਾ ਮੈਦਾਨ, ਵਿਨੇਸ਼ ਕਦੇ ਵੀ ਪਿਛਾਂਹ ਹਟਣਾ ਨਹੀਂ ਜਾਣਦੀ ਜਿਸ ਕਰ ਕੇ ਉਹ ਸੰਘਰਸ਼ਸ਼ੀਲ ਲੋਕਾਂ ਦੀ ਪ੍ਰੇਰਣਾ ਦਾ ਇਤਿਹਾਸ ਹੈ। ਕੀ ਉਹ 12. ਘੰਟਿਆਂ ਦੇ ਲਈ ਭੁੱਖ ਬਰਦਾਸ਼ਤ ਨਹੀਂ ਕਰ ਸਕੀ ,ਇਹ ਕਿਡਾ ਹੈਰਾਨੀ ਵਾਲਾ ਸੁਆਲ ਹੈ? ਕੋਈ  ਨਫ਼ਰਤ ਵਿੱਚ ਘਿਰਿਆ ਹੋਇਆ ਭਗਤ ਹੀ ਅਜਿਹਾ ਸੋਚ ਸਕਦਾ ਹੈ ,ਜਿਵੇ ਭਗਵੀਂ ਵਟਸਐਪ ਨਫਰਤੀ ਯੂਨੀਵਰਸਿਟੀ ਵਿਚ ਉਸ ਨੂੰ ਭਾਰਤ ਦੀ ਗਦਾਰ ਕਿਹਾ ਜਾ ਰਿਹਾ ਹੈ ,ਉਸਦਾ ਮਜਾਕ ਉਡਾਇਆ ਜਾ ਰਿਹਾ ਹੈ।

ਇਹ ਸਵਾਲ ਵੀ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਕੌਣ ਹੈ? ਕੀ ਮੌਜੂਦਾ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਿੰਘ ਉਹੀ ਵਿਅਕਤੀ ਨਹੀਂ ਹੈ, ਜਿਸ ਦੀ ਜਿੱਤ ਤੋਂ ਬਾਅਦ ਅੰਦੋਲਨਕਾਰੀ ਖਿਡਾਰੀਆਂ ਨੇ ਭਾਰੀ ਵਿਰੋਧ ਜਤਾਇਆ ਸੀ? ਇਸ ਜਿੱਤ ਤੋਂ ਬਾਅਦ ਇਹ ਤੱਥ ਸਭ ਦੇ ਸਾਹਮਣੇ ਰੋਸ਼ਨ ਹੋ ਗਿਆ ਕਿ ਸੰਜੇ ਸਿੰਘ ਅਸਲ ਵਿੱਚ ਉਸੇ ਗਰੁੱਪ ਦਾ ਬੰਦਾ ਹੈ, ਜਿਸ ਦੇ ਆਗੂ ਅਤੇ ਸਾਬਕਾ ਕੁਸ਼ਤੀ ਸੰਘ ਦੇ ਪ੍ਰਧਾਨ, ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਜਿੱਤ ਤੋਂ ਬਾਅਦ ਰਿਹਾਅ ਹੁੰਦੇ ਹੀ ਕਿਹਾ ਸੀ ਕਿ ਮੇਰਾ ਦਬਦਬਾ ਸੀ, ਅਤੇ ਇਹ ਹਮੇਸ਼ਾ ਹੋਵੇਗਾ।

ਇਸ ਸਬੰਧੀ ਕਹਾਣੀਆਂ ਦੇਸ਼ ਦੇ ਸਾਰੇ ਅਖਬਾਰਾਂ ਵਿੱਚ ਆਪੋ-ਆਪਣੇ ਸਿੱਟਿਆਂ ਨਾਲ ਛਪ ਚੁੱਕੀਆਂ ਹਨ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ  ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇੰਡੀਅਨ ਐਕਸਪ੍ਰੈਸ ਸਟੋਰੀ ਦਾ ਸਕਰੀਨਸ਼ਾਟ ਸਾਂਝਾ ਕੀਤਾ ਅਤੇ ਲਿਖਿਆ, “ਇਸ  ਕਹਾਣੀ ਨੂੰ ਪੜ੍ਹੋ ਅਤੇ ਜਾਣੋ ਕਿ ਸੈਮੀਫਾਈਨਲ ਜਿੱਤਣ ਤੋਂ ਬਾਅਦ ਫੋਗਾਟ ਦਾ ਭਾਰ ਕਿਵੇਂ ਵਧਿਆ?

ਭਾਰਤੀ ਅਧਿਕਾਰੀਆਂ ਨੇ ਉਸਨੂੰ ਕੁਝ ਔਆਰਐਸ ਦਿੱਤੇ ਜਿਸ ਨਾਲ ਉਸਦਾ ਭਾਰ 52.7 ਕਿਲੋਗ੍ਰਾਮ ਤੱਕ ਹੋ ਗਿਆ। ਉਸ ਨੇ ਰਾਤੋ-ਰਾਤ 2.7 ਕਿਲੋਗ੍ਰਾਮ ਭਾਰ ਘਟਾਉਣ ਦੀ ਉਮੀਦ ਕੀਤੀ, ਜਿਸ ਲਈ ਉਸ ਨੂੰ ਸਾਰੀ ਰਾਤ ਕਸਰਤ ਕਰਨੀ ਪਈ!ਪਰ ਭਾਰ ਨਾ ਘਟਾ ਸਕੀ।ਇਸ ਪਿਛੇ ਵਡੀ ਸਾਜਿਸ਼ ਹੈ?

ਵਿਨੇਸ਼ ਦੀ ਇਸ ਗੱਲ ਵੱਲ ਤਵੱਜੋ ਦੇਣ ਦੀ ਬੇਹੱਦ ਜ਼ਰੂਰਤ ਹੈ ਜਿਸ ਵਿਚ ਉਸ ਨੇ ਕੁਝ ਮਹੀਨੇ ਪਹਿਲਾਂ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਦੀ ਆਪਣੀ ਹੀ ਫੈਡਰੇਸ਼ਨ ਉਸ ਨੂੰ ਖੇਡਣ ਤੋਂ ਰੋਕਣ ਲਈ ਕੋਈ ਵੀ ਸਾਜ਼ਿਸ਼ ਰਚ ਸਕਦੀ ਹੈ। ਇਸ ਲਈ ਇਸ ਸਮੁੱਚੇ ਮਾਮਲੇ ਦੀ ਹਰ ਪਰਤ ਫਰੋਲਣੀ ਚਾਹੀਦੀ ਹੈ।ਮੋਦੀ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ ਕਿ ਉਸ ਦੀ ਹਾਰ ਪਿਛੇ ਕੀ ਸਾਜਿਸ਼ ਹੈ। 

ਭਾਰਤ ਸਰਕਾਰ ਅਤੇ ਉਨ੍ਹਾਂ ਨਾਲ ਜੁੜੇ ਖਿਡਾਰੀਆਂ ਤੋਂ ਸਿਆਸਤਦਾਨ ਬਣੀਆਂ ਸ਼ਖ਼ਸੀਅਤਾਂ ਨਾਲੋਂ ਬਿਹਤਰ, 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਸੋਨ ਤਮਗਾ ਜੇਤੂ ਅਮਰੀਕੀ ਪਹਿਲਵਾਨ ਜਾਰਡਨ ਬਰੋਜ਼ ਦਾ ਵਿਨੇਸ਼ ਫੋਗਾਟ ਨੂੰ ਸਮਰਥਨ   ਜ਼ਖ਼ਮਾਂ ’ਤੇ ਮਲ੍ਹਮ ਵਾਂਗ ਲੱਗਦਾ ਹੈ। ਜੌਰਡਨ ਨੇ ਟਵਿਟਰ ’ਤੇ ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਵਿਨੇਸ਼ ਨੂੰ ਬਹੁਤ ਮਾਮੂਲੀ ਫਰਕ ਕਾਰਨ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਦੁਖਾਂਤਿਕ ਕਾਰਵਾਈ ਹੈ।ਜਾਰਡਨ ਨੇ ਭਾਰਤੀ ਅਥਲੀਟ ਲਈ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ।