ਟੈਕਸਾਸ ਵਿਚ ਮੁਫਤ ਦਾ ਸਮਾਨ ਲੁੱਟਣ ਲਈ ਲੋਕ ਆਪਸ ਵਿਚ ਭਿੜੇ
* ਕਿਸੇ ਵੱਲੋਂ ਫੈਲਾਈ ਅਫਵਾਹ ਕਾਰਨ ਵਾਪਰੀ ਘਟਨਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟੈਕਸਾਸ ਵਿਚ ਐਚ ਈ ਬੀ ਗਰੌਸਰੀ ਸਟੋਰ ਵੱਲੋਂ ਬਿਜਲੀ ਠੱਪ ਹੋ ਜਾਣ ਕਾਰਨ ਸਬਜ਼ੀਆਂ, ਫਲ ਤੇ ਖਰਾਬ ਹੋ ਜਾਣ ਵਾਲੀਆਂ ਹੋਰ ਵਸਤਾਂ ਨੂੰ ਬਾਹਰ ਸੁੱਟ ਦੇਣ ਉਪਰੰਤ ਕਿਸੇ ਵੱਲੋਂ ' ਫਰੀ ਫੂਡ' ਦੀ ਪੋਸਟ ਪਾ ਦੇਣ ਦੀ ਰਿਪੋਰਟ ਹੈ। ਇਸ ਤੋਂ ਬਾਅਦ 250 ਤੋਂ ਵਧ ਲੋਕ ਮੁਫਤ ਦਾ ਖਾਣ ਪੀਣ ਦਾ ਸਮਾਨ ਲੁੱਟਣ ਲਈ ਆਪਸ ਵਿਚ ਭਿੜ ਗਏ। ਸਥਿੱਤੀ ਨੂੰ ਨਿਯੰਤਰਣ ਵਿਚ ਕਰਨ ਲਈ ਪ੍ਰਸ਼ਾਸਨ ਨੂੰ ਸਰਗਰਮ ਹੋਣਾ ਪਿਆ। ਟੈਰਵਿਸ ਕਾਊਂਟੀ ਦੇ ਕੰਸਟੇਬਲ ਜਾਰਜ ਮੋਰਾਲਸ ਨੇ ਪਾਈ ਇਕ ਵੱਖਰੀ ਪੋਸਟ ਵਿਚ ਲਿਖਿਆ ਕਿ ' ਇਹ ਫਰੀ ਫੂਡ ਨਹੀਂ ਹੈ ਬਲਕਿ ਸਟੋਰ ਵੱਲੋਂ ਸੁੱਟਿਆ ਖਰਾਬ ਹੋਇਆ ਸਮਾਨ ਹੈ। ਇਸ ਨੂੰ ਖਾਣਾ ਖਤਰਨਾਕ ਹੈ'' ਸਟੋਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਉਸ ਵੱਲੋਂ ਸੁੱਟੀ ਖਾਣ ਵਾਲੀ ਕੋਈ ਵੀ ਚੀਜ਼ ਖਾਧੀ ਨਾ ਜਾਵੇ। ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਆਏ ਬਰਫੀਲੇ ਤੂਫਾਨ ਕਾਰਨ 4 ਲੱਖ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਠੱਪ ਹੋ ਗਈ ਸੀ।
Comments (0)