ਗੁਰਦੁਆਰੇ ਅਤੇ ਮਸੀਤਾਂ ਵਿਰੁੱਧ ਨਫਰਤੀ ਭਾਸਣ ਦੇਣ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਪਾਰਟੀ ਤੋਂ ਕੀਤਾ ਗਿਆ ਬਰਖ਼ਾਸਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਨੇਤਾ ਸੰਦੀਪ ਦਾਇਮਾ ਵਲੋਂ ਗੁਰਦੁਆਰੇ ਅਤੇ ਮਸੀਤਾਂ ਵਿਰੁੱਧ ਦਿੱਤੇ ਗਏ ਇਕ ਨਫਰਤੀ ਭਾਸ਼ਣ ਨਾਲ ਸਿੱਖ ਪੰਥ ਦੇ ਵੱਧ ਰਹੇ ਰੋਹ ਨੂੰ ਦੇਖਦਿਆਂ ਭਾਜਪਾ ਵੱਲੋਂ ਤੀਜਾਰਾ ਅੰਦਰ ਇਕ ਚੋਣ ਰੈਲੀ ਦੌਰਾਨ ਨਫ਼ਰਤੀ ਭਾਸ਼ਣ ਦਿੱਤੇ ਜਾਣ ਦਾ ਨੋਟਿਸ ਲੈਂਦਿਆਂ ਇਸ ਲੀਡਰ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦਾਇਮਾ ਨੇ ਇੱਕ ਚੋਣ ਰੈਲੀ ਵਿੱਚ ਬੋਲਦਿਆਂ ਕਿਹਾ ਸੀ ਕਿ ਗੁਰਦੁਆਰੇ ਅਤੇ ਮਸੀਤਾਂ ਕਦੇ ਨਾਸੂਰ ਬਣ ਜਾਣਗੇ ਇਸ ਲਈ ਇਨ੍ਹਾਂ ਨੂੰ ਉਖ਼ਾੜ ਸੁੱਟਣਾ ਚਾਹੀਦਾ ਹੈ। ਉਸ ਵਲੋਂ ਦਿੱਤੇ ਗਏ ਬਿਆਨ ਸਮੇਂ ਰੈਲੀ ਦੇ ਮੰਚ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਪਾਰਟੀ ਦੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।
ਹਾਲਾਂਕਿ ਸੰਦੀਪ ਦਾਇਮਾ ਵੱਲੋਂ ਬਾਅਦ ਵਿੱਚ ਮੁਆਫ਼ੀ ਮੰਗ ਲੈਣ ਦੇ ਬਾਵਜੂਦ 5 ਰਾਜਾਂ ਵਿੱਚ ਵੋਟਾਂ ਪੈਣ ਵਾਲੀਆਂ ਹੋਣ ਕਰਕੇ ਇਹ ਮੁੱਦਾ ਭਾਜਪਾ ਲਈ ਵੱਡਾ ਸਿਆਸੀ ਸੰਕਟ ਬਣਦਾ ਨਜ਼ਰ ਆ ਰਿਹਾ ਸੀ । ਸੰਦੀਪ ਦਾਇਮਾ ਦੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹੀ ਨਹੀਂ ਸਗੋਂ ਭਾਜਪਾ ਦੇ ਅੰਦਰ ਵੀ ਚਿੰਤਾ ਪੈਦਾ ਕਰ ਦਿੱਤੀ ਸੀ ਜਿਸ ਨੂੰ ਦੇਖਦਿਆਂ ਪਾਰਟੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਸੰਦੀਪ ਦਾਇਮਾ ਦੀ ਛੁੱਟੀ ਕਰ ਦਿੱਤੀ ਹੈ।
Comments (0)