ਇਟਲੀ ਵਿਚ ਚਲਾਉਂਦੀ ਹੈ ਰਾਜਦੀਪ ਕੌਰ ਬੱਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵੈਨਿਸ (ਇਟਲੀ)-ਸੈਂਟਰਲ ਇਟਲੀ ਦੇ ਤੋਸਕਾਨਾ ਸੂਬੇ ਦੇ ਵਿਚ ਸਥਿੱਤ ਪੀਜਾ ਸ਼ਹਿਰ ਨੇੜੇ ਰਹਿਣ ਵਾਲੀ ਪੰਜਾਬਣ ਲੜਕੀ ਰਾਜਦੀਪ ਕੌਰ ਨੇ ਸਖਤ ਮਿਹਨਤ ਅਤੇ ਲਗਨ ਸਦਕਾ ਡਰਾਇਵਿੰਗ ਦੇ ਖੇਤਰ ਵਿਚ ਕਠਿਨ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋਇਆ ਇੱਥੇ ਬੱਸ ਚਲਾਉਣ ਦਾ ਇਟਾਲੀਅਨ ਲਾਇਸੈਂਸ ਹਾਸਿਲ ਕੀਤਾ ਹੈ ਤੇ ਹੁਣ ਉਹ ਇਟਲੀ ਦੀ ਨਾਮਵਰ ਕੰਪਨੀ 'ਦਾਂਤੀ' ਵਿਚ ਬਤÏਰ ਬੱਸ ਡਰਾਈਵਰ ਦੇ ਤੌਰ 'ਤੇ ਨੌਕਰੀ ਹਾਸਿਲ ਕਰਕੇ ਸੇਵਾਵਾਂ ਨਿਭਾਅ ਰਹੀ ਹੈ । ਪਿਛੋਕੜ ਤੋਂ ਰਾਜਦੀਪ ਕੌਰ ਜਲੰਧਰ ਜਿਲੇ ਦੇ ਪਿੰਡ ਜੱਲੋਵਾਲ ਨਾਲ਼ ਸਬੰਧਿਤ ਹੈ ਤੇ ਵਿਆਹ ਉਪਰੰਤ ਸਾਲ 2012 ਵਿਚ ਆਪਣੇ ਪਤੀ ਕੁਲਵਿੰਦਰ ਸਿੰਘ ਨਾਲ਼ ਇਟਲੀ ਪਹੁੰਚੀ ਸੀ ।' ਰਾਜਦੀਪ ਕੌਰ ਨੇ ਦੱਸਿਆ ਕਿ ਬੱਸ ਦੇ ਲਾਇਸੈਂਸ ਦੀ ਪੜ੍ਹਾਈ ਉਸ ਨੇ ਇਟਲੀ ਦੇ ਪ੍ਰਸਿੱਧ ਪੰਜਾਬੀ ਡਰਾਈਵਿੰਗ ਸਕੂਲ ਤੋਂ ਹਾਸਿਲ ਕੀਤੀ ਹੈ ।
Comments (0)