ਸੈਕਰਾਮੈਂਟੋ ‘ਚ ਹੋਈਆਂ ਸੀਨੀਅਰ ਖੇਡਾਂ ਵਿੱਚ ਲਿਆ ਪੰਜਾਬੀ ਚੋਬਰਾਂ ਨੇ ਹਿੱਸਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ ( ਹੁਸਨ ਲੜੋਆ ਬੰਗਾ): ਯੂਐਸਏ ਟ੍ਰੈਕ ਐਂਡ ਫੀਲਡ ਆਊਟਡੋਰ ਚੈਂਪੀਅਨਸ਼ਿਪ ਅਮਰੀਕਨ ਰਿਵਰ ਕਾਲਜ ਸਟੇਡੀਅਮ ਸੈਕਰਾਮੈਂਟੋ ਵਿੱਚ ਹੋਈ, ਜਿਸ ਵਿੱਚ ਦੁਨੀਆ ਭਰ ਦੇ ਲਗਭਗ 3000 ਪੁਰਸ਼ ਅਤੇ ਮਹਿਲਾ ਅਥਲੀਟਾਂ ਨੇ ਹਿੱਸਾ ਲਿਆ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਆਇਰਲੈਂਡ, ਮੈਕਸੀਕੋ, ਪੇਰੂ ਅਤੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਐਥਲੀਟ ਵੀ ਇਸ ਮੀਟ ਦਾ ਹਿੱਸਾ ਬਣੇ। ਇਹਨਾਂ ਖੇਡਾਂ ਵਿੱਚ ਪੰਜ ਪੰਜਾਬੀ ਚੋਬਰਾਂ ਨੇ ਵੀ ਹਿੱਸਾ ਲਿਆ। ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਕਾਂਸੀ ਦਾ ਤਗਮਾ ਅਤੇ ਵੇਟ ਥਰੋਅ ਵਿੱਚ ਚੌਥਾ ਸਥਾਨ ਹਾਸਲ ਕੀਤਾ। ਲਾਸ ਏਂਜਲਸ ਇਲਾਕੇ ਦੇ ਬਲਵਿੰਦਰ ਸਿੰਘ ਖਟੜਾ ਨੇ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਫਰਿਜ਼ਨੋ ਦੇ ਸੁਖਨੈਨ ਸਿੰਘ ਨੇ ਟ੍ਰਿਪਲ ਜੰਪ ਵਿੱਚ 5ਵਾਂ ਅਤੇ ਲੰਬੀ ਛਾਲ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ।
ਸੈਲਮਾ ਦੇ ਕੁਲਵੰਤ ਸਿੰਘ ਲੰਬਰ ਜੋ ਕਿ ਪੰਜਾਬ ਤੋਂ ਸੇਵਾਮੁਕਤ ਪੁਲਿਸ ਅਧਿਕਾਰੀ ਵੀ ਹਨ, ਨੇ ਡਿਸਕਸ ਥਰੋਅ ਵਿੱਚ ਹਿੱਸਾ ਲਿਆ ਅਤੇ ਜੈਵਲਿਨ ਥਰੋਅ ਵਿੱਚ 8ਵਾਂ ਅਤੇ 5ਵਾਂ ਸਥਾਨ ਪ੍ਰਾਪਤ ਕੀਤਾ। ਇਸ ਟਰੈਕ ਐਂਡ ਫੀਲਡ ਮੁਕਾਬਲੇ ਵਿੱਚ ਭਾਰਤ ਤੋਂ ਪੰਜਾਬ ਪੁਲੀਸ ਦੇ ਅਧਿਕਾਰੀ ਜਸਪਿੰਦਰ ਸਿੰਘ ਨੇ 100 ਮੀਟਰ ਹਰਡਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
Comments (0)