ਸੁਖਬੀਰ ਨੂੰ ਬਚਾਉਣ ਲਈ ਅਕਾਲੀ ਦਲ ਅਕਾਲ ਤਖਤ ਸਾਹਿਬ ਨਾਲ ਟਕਰਾਅ ਵਿਚ ਨਾ ਪਵੇ: ਵਡਾਲਾ

ਸੁਖਬੀਰ ਨੂੰ ਬਚਾਉਣ ਲਈ ਅਕਾਲੀ ਦਲ ਅਕਾਲ ਤਖਤ ਸਾਹਿਬ ਨਾਲ ਟਕਰਾਅ ਵਿਚ ਨਾ ਪਵੇ: ਵਡਾਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ-ਸਮਝੀ ਸਾਜ਼ਿਸ਼ ਤੇ ਮੀਟਿੰਗ ਦੀ ਕਾਰਵਾਈ ਨੂੰ ਡਰਾਮਾ ਕਰਾਰ ਦਿੱਤਾ। ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਉਸੇ ਦੌਰਾਨ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸਤੀਫ਼ੇ ਦੇ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹ ਅਜਿਹਾ ਕਰਕੇ ਅਕਾਲ ਤਖਤ ਸਾਹਿਬ ਨੂੰ ਸਿੱਧਾ ਚੈਲਿੰਜ ਕਰ ਰਹੇ ਹਨ।ਜਥੇਦਾਰ ਵਡਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਬਚਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਜੋ ਅਕਾਲੀ ਦਲ ਵਲੋਂ ਜਿਲਾ ਪ੍ਰਧਾਨਾਂ ,ਸ੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗਬੁਲਾਈ ਜਾ ਰਹੀ ਹੈ।ਇਸ ਦੇ ਅਰਥ ਇਹੀ ਹਨ ਕਿ ਬਾਦਲ ਪਰਿਵਾਰ ਦਾ ਬੋਲਬਾਲਾ ਕਾਇਮ ਰਖਿਆ ਜਾਵੇ ਤੇ ਅਕਾਲ ਤਖਤ ਤੇ ਸਿਖ ਪੰਥ ਨੂੰ ਚੁਣੌਤੀ ਦਿਤੀ ਜਾਵੇ।ਵਰਕਿੰਗ ਕਮੇਟੀ ਅਤੇ ਦੂਸਰੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਚਾਹੁੰਦਾ ਹੈ। ਇਸ ਗੱਲ ਨੂੰ ਲਮਕਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇਕ ਵਿਅਕਤੀ ਪਾਰਟੀ ਤੇ ਪੰਥਕ ਪਰੰਪਰਾਵਾਂ ਤੋਂ ਵੱਡਾ ਹੈ

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੰਥਕ ਜ਼ਿੰਮੇਵਾਰੀ

ਸਿਖ ਪੰਥ ਦੀਆਂ ਜਥੇਬੰਦੀਆਂ ਛੋਟੇ ਛੋਟੇ ਜਥੇ ਬਣਾਉਣ ਤੇ ਅਕਾਲ ਤਖਤ ਨੂੰ ਬੇਨਤੀ ਪੱਤਰ ਲਿਖਣ ਤੇ ਜਥੇਦਾਰ ਨੂੰ ਲਗਾਤਾਰ ਸੌਂਪਣ ਤੇ ਮੀਡੀਆ ਵਿਚ ਖਬਰ ਦੇਣ ਕਿ ਅਕਾਲ ਤਖਤ ਇਹ ਫੈਸਲਾ ਜਲਦ ਕਰਨ। ਗਿਆਨੀ ਗੁਰਬਚਨ ਸਿੰਘ ,ਦਲਜੀਤ ਸਿੰਘ ਚੀਮਾ ,ਗੁਰਮੁਖ ਸਿੰਘ ,ਗਿਆਨੀ ਇਕਬਾਲ ਸਿੰਘ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੂੰ ਸੁਖਬੀਰ ਸਿੰਘ ਬਾਦਲ ਦੇ ਕੇਸ ਵਿਚ ਅਕਾਲ ਤਖਤ ਸਾਹਿਬ ਉਪਰ ਤਲਬ ਕੀਤਾ ਜਾਵੇ ਜੋ ਸੌਦਾ ਸਾਧ ਦੇ ਕੇਸ ਵਿਚ ਦੋਸ਼ੀ ਹਨ ਤੇ ਇਸ ਸੱਚ ਨੇੜੇ ਪਹੁੰਚ ਕੇ ਦੋਸ਼ੀਆਂ ਨੂੰ ਸਜਾਵਾਂ ਲਗਾਈਆਂ ਜਾਣ।ਇਸ ਮਾਮਲੇ ਬਾਰੇ ਸਿਖ ਪੰਥ ਦਾ ਨੁਮਾਇੰਦਾ ਇਕਠ ਤੁਰੰਤ ਸੱਦਿਆ ਜਾਵੇ।

ਕਿਉਂਕਿ ਇਸ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਇਕੱਲਾ ਦੋਸ਼ੀ ਨਹੀਂ ਹੈ।ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਪੰਥ ਪ੍ਰਵਾਨਿਤ ਤਾਲਮੇਲ ਕਮੇਟੀ ਦਾ ਐਲਾਨ ਕਰਕੇ ਅਕਾਲੀ ਦਲ ਪੁਨਰ ਸਿਰਜਿਆ ਜਾਵੇ।ਯਾਦ ਰਹੇ ਕਿ ਅਕਾਲੀ ਦਲ ਦੀ ਸਥਾਪਨਾ ਅਕਾਲ ਤਖਤ ਸਾਹਿਬ ਤੋਂ ਹੋਈ ਸੀ।