ਸਿੱਖ ਮਸਲਿਆਂ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਣਾ ਚਿੰਤਾਜਨਕ: ਪੀਤਮਪੁਰਾ

ਸਿੱਖ ਮਸਲਿਆਂ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਣਾ ਚਿੰਤਾਜਨਕ: ਪੀਤਮਪੁਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਹਰੇਕ ਭਾਰਤ ਵਾਸੀ ਦੇ ਸਾਂਝੇ ਹਨ । ਉਹਨਾਂ ਦੇ ਸਮੁੱਚੇ ਦੇਸ਼ ਪ੍ਰਤੀ ਫਰਜ਼ ਹਨ ਚਾਹੇ ਕੋਈ ਉਹਨਾਂ ਦੀ ਪਾਰਟੀ ਨਾਲ ਨਾ ਵੀ ਸੰਬੰਧਿਤ ਹੋਵੇ ਪਰ ਹਰੇਕ ਕੌਮ ਦੇ ਆਗੂ ਨੂੰ ਮਿਲਣਾ ਤੇ ਉਹਨਾਂ ਦੇ ਮਸਲੇ ਹੱਲ ਕਰਨੇ ਗ੍ਰਹਿ ਮੰਤਰੀ ਦਾ ਫਰਜ਼ ਹੈ । ਪਰ ਇਹ ਬੇਹੱਦ ਅਫ਼ਸੋਸਨਾਕ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਆਪਣੇ ਆਪ ਨੂੰ ਪੂਰੇ ਦੇਸ਼ ਦੇ ਨਹੀ, ਸਿਰਫ ਭਾਜਪਾ ਤੇ ਇਸਦੇ ਝੋਲੀ ਚੁੱਕਾਂ ਦੇ ਹੀ ਗ੍ਰਹਿ ਮੰਤਰੀ ਹੀ ਸਮਝਦੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ. ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਕੀਤਾ ।

ਪੀਤਮਪੁਰਾ ਨੇ ਕਿਹਾ ਕਿ ਗ੍ਰਹਿ ਮੰਤਰੀ ਕੋਲ ਇਸ ਸੰਬੰਧੀ ਮੀਟਿੰਗਾਂ ਕਰਨ ਲਈ ਤਾਂ ਖੁੱਲ੍ਹਾ ਸਮਾਂ ਹੈ ਕਿ ਸਿੱਖਾਂ ਦੀਆਂ ਵੋਟਾਂ ਕਿਵੇਂ ਲਈਆਂ ਜਾ ਸਕਦੀ ਹਨ। ਪਰ ਸਿੱਖਾਂ ਦੀਆਂ ਹੱਕਾਂ ਮੰਗਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਜੋ ਕਿ ਇਸ ਮਸਲੇ ਤੇ ਗੱਲਬਾਤ ਕਰਣ ਲਈ ਉਨ੍ਹਾਂ ਕੋਲੋਂ ਵਾਰ - ਵਾਰ ਸਮਾਂ ਮੰਗ ਰਹੇ ਹਨ ਤਾਂ ਜੋ ਸਿੱਖਾਂ ਦੇ ਮਸਲੇ ਵਿਚਾਰਣ ਅਤੇ ਹੱਲ ਕੀਤੇ ਜਾ ਸਕਣ । ਪਰ ਇਹਨਾਂ ਅਹਿਮ ਮਸਲਿਆਂ ਲਈ ਉਹਨਾਂ ਕੋਲ ਇੰਨ੍ਹਾ ਗੰਭੀਰ ਮਸਲਿਆਂ ਲਈ ਸ਼੍ਰੋਮਣੀ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਸਮਾਂ ਨਹੀਂ ਦਿੱਤਾ ਜਾ ਰਿਹਾ । ਜੋ ਕਿ ਬਹੁਤ ਹੀ ਚਿੰਤਾਜਨਕ ਅਤੇ ਜਿਸ ਅਹੁਦੇ ਤੇ ਉਹ ਬੈਠੇ ਹਨ ਉਸਨੂੰ ਢਾਹ ਲਗਾਉਣ ਵਾਲੀ ਗੱਲ ਹੈ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਵੀਂ ਇਸੇ ਦੇਸ਼ ਦੇ ਨਾਗਰਿਕ ਹਨ ਤੇ ਉਨ੍ਹਾਂ ਨੂੰ ਵਾਰ ਵਾਰ ਬੇਗਾਨਿਗੀ ਦਾ ਅਹਿਸਾਸ ਨਾ ਕਰਵਾ ਉਨ੍ਹਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਸੁਲਝਾਣ ਲਈ ਤੁਰੰਤ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਨਾਲ ਮੁਲਾਕਾਤ ਕੀਤੀ ਜਾਏ ।