ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਚਲ ਵਸੇ
*ਪੁਲੀਸ ਹੱਤਿਆ ਜਾਂ ਆਤਮਹੱਤਿਆ ਬਾਰੇ ਕਰ ਰਹੀ ਹੈ ਜਾਂਚ
ਅੰਮ੍ਰਿਤਸਰ ਟਾਈਮਜ਼
ਪਟਨਾ ਸਿਟੀ; ਦੁਨੀਆਂ ਦੇ ਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਪਟਨਾ ਸਾਹਿਬ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ 70 ਸਾਲਾਂ ਭਾਈ ਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਗਰਦਨ ਕਿਰਪਾਨ ਨਾਲ ਕੱਟ ਗਈ ਸੀ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹੱਤਿਆ ਹੈ ਜਾਂ ਆਤਮਹੱਤਿਆ। ਉਨ੍ਹਾਂ ਦਾ ਦੇਹਾਂਤ ਪਟਨਾ ਦੇ ਵੱਡੇ ਹਸਪਤਾਲ ਪੀਐੱਮਸੀਐੱਚ ਵਿਚ ਬੀਤੇ ਦਿਨੀਂ ਇਲਾਜ ਦੌਰਾਨ ਹੋ ਗਿਆ। ਪੁੱਤਰ ਦਇਆ ਸਿੰਘ ਨੇ ਦੱਸਿਆ ਕਿ ਸਰੀਰ ਦੇ ਪੋਸਟਮਾਰਟਮ ਤੋਂ ਹੀ ਪਤਾ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਆਪ ਗਲੇ ਨੂੰ ਕੱਟਣ ਦੀ ਕੋਸ਼ਿਸ ਕੀਤੀ ਜਾਂ ਫਿਰ ਇਹ ਹੱਤਿਆ ਹੈ।ਪੁਲੀਸ ਇਸ ਬਾਰੇ ਜਾਂਚ ਕਰ ਰਹੀ ਹੈ।ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਹੋਰ ਸਾਰੇ ਮੈਂਬਰਾਂ ਨੇ ਆਪਣਾ ਸੋਗ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਗ੍ਰੰਥੀ ’ਤੇ ਹੋਏ ਹਮਲੇ ਦੀ ਉੱਚ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਗੁਰਦੁਆਰਾ ਸਾਹਿਬ ਵਿਚ ਸਥਿਤ ਆਪਣੇ ਕਮਰੇ ਵਿਚ ਲਹੂ ਲੁਹਾਣ ਹਾਲਤ ਵਿਚ ਆਖ਼ਰ ਕਿਵੇਂ ਪਾਏ ਗਏ।
ਮਿ੍ਰਤ ਦੇ ਛੋਟੇ ਪੁੱਤਰ ਅਨੁਸਾਰ ਜਦ ਉਹ 13 ਜਨਵਰੀ ਦੀ ਸਵੇਰ ਪਿਤਾ ਜੀ ਲਈ ਚਾਹ ਲੈਕੇ ਗਿਆ ਤਾਂ ਦਰਵਾਜ਼ਾ ਬਾਹਰ ਤੋਂ ਬੰਦ ਸੀ ਜਦ ਦਰਵਾਜ਼ਾ ਖੋਲ੍ਹਿਆ ਤਾਂ ਪਿਤਾ ਜੀ ਬਿਸਤਰੇ ’ਤੇ ਖ਼ੂਨ ਨਾਲ ਲੱਥ-ਪੱਥ ਹਾਲਤ ’ਚ ਸੀ। ਉਸ ਦਾ ਕਹਿਣਾ ਹੈ ਕਿ ਜਿਸ ਕਿਰਪਾਨ ਨਾਲ ਪਿਤਾ ਜੀ ਦੁਆਰਾ ਆਤਮਹੱਤਿਆ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਹ ਕਿਰਪਾਨ ਕਮਰੇ ਵਿਚੋਂ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
Comments (0)