ਬਰਤਾਨੀਆ ਸਰਕਾਰ ਜੱਗੀ ਜੋਹਲ ਖਿਲਾਫ ਸਬੂਤ ਪੇਸ਼ ਕਰੇ ਨਹੀਂ ਤਾਂ ਹਿੰਦ ਸਰਕਾਰ ਨਾਲ ਗੱਲਬਾਤ ਕਰ ਰਿਹਾ ਕਰਵਾਏ: ਪ੍ਰੀਤ ਕੌਰ ਗਿਲ ਐਮਪੀ
ਐਮਪੀ ਪ੍ਰੀਤ ਕੌਰ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਲਿਖੀ ਚਿੱਠੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆ ਦੀ ਸਿੱਖ ਐਮਪੀ ਪ੍ਰੀਤ ਕੌਰ ਗਿਲ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਯੂਕੇ ਅਦਾਲਤ ਵਲੋਂ ਰੁਲਦਾ ਸਿੰਘ ਕਤਲ ਕੇਸ ਵਿਚ ਨਾਮਜਦ ਕੀਤੇ ਤਿੰਨੇ ਸਿੰਘ ਬਰੀ ਕਰਕੇ ਰਿਹਾਅ ਕੀਤੇ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ ਬਾਰੇ ਕੁਝ ਸੁਆਲ ਕੀਤੇ ਹਨ । ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਚ ਪੁੱਛਿਆ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਰੁਲਦਾ ਸਿੰਘ ਕਤਲ ਮਾਮਲੇ ਵਿਚ ਨਾਮਜਦ ਕੀਤੇ ਗਏ ਤਿੰਨੌਂ ਸਿੰਘਾਂ ਦਾ ਕੇਸ ਅਦਾਲਤ ਵਲੋਂ 2011 ਅੰਦਰ ਜਿਸ ਵਿਚ ਹਿੰਦ ਸਰਕਾਰ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਸੀ, ਜਿਸ ਕਰਕੇ ਸਬੂਤਾਂ ਦੀ ਘਾਟ ਕਰਕੇ ਸਿੰਘਾਂ ਨੂੰ ਬਰੀ ਕਰਦਿਆਂ ਕੇਸ ਖ਼ਤਮ ਕਰ ਦਿਤਾ ਗਿਆ ਸੀ ਫੇਰ ਆਪ ਜੀ ਨੇ ਕਿਹੜੇ ਸਬੂਤਾਂ ਕਰਕੇ ਇਸ ਕੇਸ ਨੂੰ 10 ਸਾਲ ਬਾਅਦ ਮੁੜ ਚਲਾਉਣ ਦੀ ਇੱਜਾਜਤ ਦਿੱਤੀ, ਅਤੇ ਤੁਹਾਡੇ ਕੋਲ ਕਿਹੜੇ ਹਵਾਲੇ ਸਨ ਜਿਨ੍ਹਾਂ ਰਾਹੀਂ ਤੁਸੀਂ ਇਨ੍ਹਾਂ ਨੂੰ ਹਿੰਦ ਸਰਕਾਰ ਨੂੰ ਸੌਂਪਣ ਵਾਲੇ ਸੀ..? ਉਨ੍ਹਾਂ ਲਿਖਿਆ ਇੱਕ ਖ਼ਤਮ ਹੋਇਆ ਕੇਸ ਮੁੜ ਚਲਾਏ ਜਾਣ ਕਰਕੇ ਜੋ ਪੈਸੇ ਓਸ ਵਿਚ ਬਰਬਾਦ ਹੋਏ ਕਿ ਉਹ ਜੋ ਲੋਕ ਸਾਨੂੰ ਟੈਕਸ ਦੇਂਦੇ ਹਨ ਉਨ੍ਹਾਂ ਦੇ ਨਾਲ ਧੋਖਾਧੜੀ ਨਹੀਂ ਹੈ.? ਉਨ੍ਹਾਂ ਨੇ ਕਿਹਾ ਕਿ ਤੁਹਾਡੀ ਇਸ ਕਾਰਵਾਈ ਨਾਲ ਬਰਤਾਨੀਆ ਵਿਚ ਰਹਿ ਰਹੇ ਘੱਟਗਿਣਤੀਆਂ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਜੋ ਕਿ ਕਿਸੇ ਦੇਸ਼ ਲਈ ਇਹ ਨੁਕਸਾਨ ਦੇਹ ਹੋ ਸਕਦਾ ਹੈ ।
ਉਨ੍ਹਾਂ ਨੇ ਜੱਗੀ ਜੋਹਲ ਦੇ ਕੇਸ ਬਾਰੇ ਗੱਲ ਕਰਦਿਆਂ ਲਿਖਿਆ ਕਿ ਜੱਗੀ ਜੋਹਲ ਜੋ ਕਿ ਪਿਛਲੇ ਚਾਰ ਸਾਲਾ ਤੋਂ ਬਿਨਾਂ ਕਿਸੇ ਕਸੂਰ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਹੈ ਓਸ ਖਿਲਾਫ ਕੋਈ ਵੀ ਸਬੂਤ ਸਰਕਾਰ ਕੋਲ ਨਹੀਂ ਹੈ ਤੇ ਜ਼ੇਕਰ ਕੋਈ ਸਬੂਤ ਹੈ ਤਾਂ ਓਸ ਨੂੰ ਜਨਤਕ ਕੀਤਾ ਜਾਏ ਨਹੀਂ ਤੇ ਹਿੰਦ ਸਰਕਾਰ ਤੇ ਜ਼ੋਰ ਪਾ ਕੇ ਗੱਲਬਾਤ ਰਾਹੀਂ ਜੱਗੀ ਦੀ ਬੰਦ ਖਲਾਸੀ ਕਰਵਾ ਕੇ ਓਸ ਨੂੰ ਮੁੜ ਆਪਣੇ ਪਰਿਵਾਰ ਵਿਚ ਲਿਆਂਦਾ ਜਾਏ । ਉਨ੍ਹਾਂ ਨੇ ਫੋਨ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਜਥੇਬੰਦੀਆਂ ਅਤੇ ਸੰਗਤਾਂ ਨੇ ਇਕਜੁੱਟਤਾ ਦਿਖਾਦੇ ਹੋਏ ਤਿੰਨੋ ਸਿੰਘ ਰਿਹਾ ਕਰਵਾਣ ਵਿਚ ਮਦਦ ਕੀਤੀ ਹੈ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ।
Comments (0)