ਜਗਦੀਸ਼ ਟਾਈਟਲਰ ਦੀ ਸ਼ਿਕਾਇਤ ਪੇਸ਼ ਕਰਣ ਵਿਚ ਸੀਬੀਆਈ ਨਾਕਾਮਯਾਬ, 21 ਜੁਲਾਈ ਤਕ ਮਿਲਿਆ ਸਮਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 19 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਵਿਚ ਨਾਮਜਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਚਲ ਰਹੇ ਕੇਸ ਵਿਚ ਅਦਾਲਤ ਅੰਦਰ ਸੁਣਵਾਈ ਹੋਈ । ਅੱਜ ਅਦਾਲਤੀ ਸੁਣਵਾਈ ਦੌਰਾਨ ਸੀਬੀਆਈ ਕੇਸ ਵਿਚ ਲਗਾਈ ਧਾਰਾ 188 ਆਈਪੀਸੀ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਦੀ ਸ਼ਿਕਾਇਤ ਪੇਸ਼ ਨਹੀਂ ਕਰ ਸਕੀ। ਜਿਸ ਕਰਕੇ ਅਦਾਲਤ ਨੇ ਸੀਬੀਆਈ ਦੇ ਵਕੀਲ ਨੂੰ 21 ਤਾਰੀਕ ਨੂੰ ਸ਼ਿਕਾਇਤ ਦੀ ਕਾਪੀ ਲਿਆਉਣ ਲਈ ਆਖਿਆ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਦੋਸ਼ ਲਗਾਏ ਗਏ ਹਨ ਕਿ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ, ਜਿਸ ਕਰਕੇ ਇੱਕਠੀ ਹੋਈ ਭੀੜ ਨੇ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਨੂੰ ਅੱਗ ਲਾ ਦਿੱਤੀ, ਜਿਸ ਵਿੱਚ ਤਿੰਨ ਸਿੱਖਾਂ ਨੂੰ ਸਾੜ ਦਿੱਤਾ ਗਿਆ। ਜਗਦੀਸ਼ ਟਾਈਟਲਰ ਵਿਰੁੱਧ ਧਾਰਾ 147, 148, 149, 153 (ਏ), 188 ਆਈਪੀਸੀ ਅਤੇ 109, 302, 295 ਅਤੇ 436 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
Comments (0)