ਰਾਧਾ ਸੁਆਮੀ ਸਤਿਸੰਗ ਡੇਰੇ ਦਾ ਇਤਿਹਾਸ

ਰਾਧਾ ਸੁਆਮੀ ਸਤਿਸੰਗ ਡੇਰੇ ਦਾ ਇਤਿਹਾਸ

ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ 1891 ਵਿਚ ਸਥਾਪਿਤ ਕੀਤਾ ਗਿਆ ਸੀ।

ਜਿਸ ਦਾ ਉਦੇਸ਼ ਲੋਕਾਂ ਨੂੰ ਸੰਦੇਸ਼ ਦੇਣਾ ਹੈ। ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲੀ ਹੋਈ ਹੈ, ਜਿਸ ਵਿਚ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਅਤੇ ਹੋਰ ਕਈ ਦੇਸ਼ ਸ਼ਾਮਲ ਹਨ। ਡੇਰੇ ਕੋਲ 4 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੈ। ਬਿਆਸ ਵਿਚ ਇਸ ਦਾ ਮੁੱਖ ਦਫਤਰ 3,000 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਆਪਣੇ ਆਪ ਵਿਚ ਇਕ ਛੋਟਾ ਜਿਹਾ ਸ਼ਹਿਰ ਹੈ। ਜਿਸ ਵਿਚ ਇਕ ਵਿਸ਼ਾਲ ਸਤਿਸੰਗ ਭਵਨ, ਰਿਹਾਇਸ਼ੀ ਖੇਤਰ, ਇਕ ਸਕੂਲ ਅਤੇ ਇਕ ਹਸਪਤਾਲ ਹੈ। ਡੇਰੇ ਦੇ ਲੱਖਾਂ ਪੈਰੋਕਾਰ ਹਨ।

ਬਾਬਾ ਸ਼ਿਵ ਦਿਆਲ ਸਿੰਘ ਨੂੰ ਰਾਧਾਸੁਆਮੀ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ, ਜੋ ਇਕ ਅਧਿਆਤਮਿਕ ਆਗੂ ਸਨ। ਬਾਬਾ ਜੈਮਲ ਸਿੰਘ 1878-1903 ਦੇ ਸੇਵਕ ਬਾਬਾ ਸਾਵਨ ਸਿੰਘ ਉਸ ਤੋਂ ਬਾਅਦ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਮੁਖੀ ਬਣੇ। ਉਹ 1903 ਤੋਂ 1948 ਤੱਕ ਮੁਖੀ ਰਹੇ। ਬਾਬਾ ਸਾਵਨ ਸਿੰਘ ਦੇ ਸੇਵਕ ਬਾਬਾ ਸਰਦਾਰ ਬਹਾਦਰ ਜਗਤ ਸਿੰਘ 1948 ਤੋਂ 1951 ਤੱਕ ਮੁਖੀ ਬਣੇ। ਬਾਬਾ ਸਾਵਨ ਸਿੰਘ ਦੇ ਪੈਰੋਕਾਰ ਬਾਬਾ ਚਰਨ ਸਿੰਘ ਨੇ ਬਾਬਾ ਸਰਦਾਰ ਬਹਾਦਰ ਜਗਤ ਸਿੰਘ ਤੋਂ ਬਾਅਦ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ 1951 ਤੋਂ 1990 ਤੱਕ ਡੇਰੇ ਦੇ ਮੁੱਖੀ ਰਹੇ। ਜਿਸ ਤੋਂ ਬਾਅਦ ਬਾਬਾ ਚਰਨ ਸਿੰਘ ਦੇ ਉਤਰਅਧਿਕਾਰੀ ਬਾਬਾ ਗੁਰਿੰਦਰ ਸਿੰਘ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਡੇਰੇ ਵਿਚ ਸਿਆਸੀ ਆਗੂ ਭਰਦੇ ਨੇ ਹਾਜ਼ਰੀ

ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦਾ ਵਿਆਪਕ ਪ੍ਰਭਾਵ ਹੈ। ਡੇਰਾ ਬਿਆਸ ਦਾ ਦਾਅਵਾ ਹੈ ਕਿ ਇਹ ਗੈਰ-ਸਿਆਸੀ ਹੈ, ਪਰ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ, ਮੰਤਰੀ ਆਦਿ ਡੇਰੇ ਵਿਚ ਆਪਣੀ ਹਾਜ਼ਰੀ ਲਗਵਾਉਣ ਆਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸੋਨੀਆ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਰਾਹੁਲ ਗਾਂਧੀ, ਨਿਤਨ ਗਡਕਰੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਆਦਿ ਹਾਜਰੀ ਭਰ ਚੁੱਕੇ ਹਨ। ਹਰ ਸਾਲ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਹੁੰਚਦੇ ਆ ਰਹੇ ਹਨ।