ਬੀਕੇਯੂ ਆਜ਼ਾਦ ਦੀ ਅਗਵਾਈ ਹੇਠ ਲੌਂਗੋਵਾਲ ਵਿਖੇ ਕਿਸਾਨਾਂ ਨੇ ਸੜਕ ਜਾਮ ਕਰਕੇ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੌਂਗੋਵਾਲ,30 ਦਸੰਬਰ (ਜਗਸੀਰ ਸਿੰਘ)- ਦੇਸ਼ ਦੇ ਦੋ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਸਬੇ ਦੇ ਸੁਨਾਮ ਰੋਡ ਤੇ ਸਥਿਤ ਡਰੇਨ ਦੇ ਪੁਲ ਉੱਪਰ ਜਾਮ ਲਗਾ ਕੇ ਚਾਰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰੱਖਿਆ ਗਿਆ ਤੇ ਯੂਨੀਅਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਤਕਰੀਬਨ 11ਥਾਵਾਂ ਤੇ ਜਾਮ ਲਾਇਆ ਗਿਆ ਤੇ ਗੁਰਨੇ ਕਲਾਂ ਵਿੱਚ ਰੇਲ ਪਟੜੀ ਤੇ ਬੈਠ ਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਸਰਕਾਰ ਸਾਬਤ ਹੋ ਰਹੀ ਹੈ। 13 ਫ਼ਰਵਰੀ ਤੋਂ ਕਿਸਾਨਾਂ ਨੂੰ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਵੱਡੀਆਂ ਰੋਕਾਂ ਖੜੀਆਂ ਕਰ ਕੇ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਕਿਸਾਨ ਬਾਰਡਰਾਂ ਤੇ ਮੋਰਚੇ ਵਿੱਚ ਬੈਠੇ ਹੋਏ ਹਨ। ਪਰ ਕੇਂਦਰ ਸਰਕਾਰ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਕਿਸਾਨਾਂ ਨੂੰ ਤਹਿਸ਼ੁਦਾ ਨੀਤੀ ਤਹਿਤ ਬਦਨਾਮ ਕਰਨ ਤੇ ਲੱਗੀ ਹੋਈ ਹੈ। ਕਿਸਾਨਾਂ ਤੋਂ ਜਮਹੂਰੀ ਹੱਕ ਖੋਹਿਆ ਜਾ ਰਿਹਾ ਹੈ ਤੇ ਜ਼ਬਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੈਂਕੜੇ ਕਿਸਾਨ ਗੰਭੀਰ ਫ਼ੱਟੜ ਹੋਏ ਹਨ । 3 ਦਰਜ਼ਨ ਤੋਂ ਵੱਧ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਹਨ। ਨੈਸ਼ਨਲ ਹਾਈਵੇ ਤੇ ਵੱਡੀਆਂ ਵੱਡੀਆਂ ਕੰਧਾਂ ਕੱਢ ਕੇ ਤੇ ਵੱਡੀਆਂ ਵੱਡੀਆਂ ਨੁਕੀਲੀਆਂ ਕਿੱਲਾਂ ਗੱਡ ਕੇ ਕਿਸਾਨਾਂ ਨੂੰ ਦਿੱਲੀ ਪੈਦਲ ਜਾਣ ਤੋਂ ਵੀ ਰੋਕਿਆ ਹੋਇਆ ਹੈ। ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਐਮ ਐਸ ਪੀ ਤੇ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ, ਮਨਰੇਗਾ ਤਹਿਤ ਸਾਲ ਵਿੱਚ ਮਜ਼ਦੂਰਾਂ ਨੂੰ 200 ਦਿਨ ਰੁਜ਼ਗਾਰ ਦੇਣ, ਜ਼ਬਰੀ ਜ਼ਮੀਨਾਂ ਹਥਿਉਣੀਆਂ ਬੰਦ ਕਰਨ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ, ਕਿਸਾਨਾਂ ਤੇ ਪਾਏ ਗਏ ਝੂਠੇ ਪੁਲਿਸ ਕੇਸ਼ ਰੱਦ ਕਰਾਉਣ, ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਦੇਣ, 60 ਸਾਲ ਦੀ ਉਮਰ ਵਿੱਚ ਪੈਨਸ਼ਨ ਸਕੀਮ ਲਾਗੂ ਕਰਨ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਖੇਤੀ ਮੰਡੀ ਡ੍ਰਾਫਟ ਰੱਦ ਕਰਨ, ਫਸਲੀ ਬੀਮਾ ਸਕੀਮ ਸਰਕਾਰੀ ਪੱਧਰ ਤੇ ਲਾਗੂ ਕਰਨ, ਫ਼ਸਲਾਂ ਦੇ ਭਾਅ ਸੁਆਮੀਨਾਥਨ ਫਾਰਮੂਲੇ ਤਹਿਤ ਲੈਣ ਆਦਿ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ। 36 ਦਿਨਾਂ ਤੋਂ ਉਹਨਾਂ ਕੁੱਝ ਵੀ ਖਾਧਾ ਨਹੀਂ ਹੈ। ਜਿਸ ਕਾਰਨ ਉਹਨਾਂ ਦੀ ਸਿਹਤ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਕੇਦਰ ਸਰਕਾਰ ਸੁਪਰੀਮ ਕੋਰਟ ਨੂੰ ਕਿਸਾਨੀ ਸੰਘਰਸ਼ਾਂ ਖਿਲਾਫ ਹਥਿਆਰ ਵਜੋਂ ਵਰਤ ਰਹੀ ਹੈ। ਅਸੀਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹੋਏ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਨੋਟਿਸ ਜਾਰੀ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਨੂੰ ਬਚਾਉਣ ਦਾ ਉਪਰਾਲਾ ਕਰੇ। ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਬੀਜੇਪੀ ਸਰਕਾਰ ਮੰਗਾਂ ਲਾਗੂ ਨਹੀਂ ਕਰਦੀ ਸੰਘਰਸ਼ ਜਾਰੀ ਰੱਖਿਆ ਜਾਵੇਗਾ ।ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ,ਬਲਜਿੰਦਰ ਸਿੰਘ ਲੌਂਗੋਵਾਲ, ਕਰਨੈਲ ਸਿੰਘ ਜੱਸੇਕਾ,ਅਮਰ ਸਿੰਘ ਲੌਂਗੋਵਾਲ,
ਬਾਬਾ ਫਰੀਦ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਲੌਂਗੋਵਾਲ,
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਲੱਖੀ,
ਡੀਟੀਐਫ ਦੇ ਆਗੂ ਮਾਸਟਰ ਬਲਵੀਰ ਚੰਦ ਲੌਂਗੋਵਾਲ, ਸਲਾਈਟ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਜੁਝਾਰ ਸਿੰਘ ਲੌਂਗੋਵਾਲ ,ਵਪਾਰ ਮੰਡਲ,ਲੌਂਗੋਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਗਲਾ , ਸੇਠ ਲੀਲਾ ਰਾਮ, ਸੇਠ ਵਕੀਲ ਚੰਦ,ਪਾਲੀ ਰਾਮ ਗਰਗ ਭੱਠੇ ਵਾਲੇ, ਆੜਤੀਆ ਐਸੋਸੀਏਸ਼ਨ ਦੇ ਆਗੂ ਪਵਨ ਕੁਮਾਰ ਬਬਲਾ,ਜਥੇਦਾਰ ਸੁਰਜੀਤ ਸਿੰਘ ਦੁਲਟ,ਨੀਟੂ ਸ਼ਰਮਾ,
ਗੁਰਸੇਵਕ ਸਿੰਘ ਚਹਿਲ ,ਕਰਨੈਲ ਸਿੰਘ ਦੁਲਟ, ਸਰਪੰਚ ਜਰਨੈਲ ਸਿੰਘ ਭੁੱਲਰ, ਕਿਸਾਨ ਆਗੂ ਦੀਦਾਰ ਸਿੰਘ ਕਾਲਾ ਭੁੱਲਰ, ਅਮਨੀ ਭੁੱਲਰ, ਗੁਰਦੀਪ ਸਿੰਘ ਮੰਡੇਰ ਖੁਰਦ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ ।
Comments (0)