ਡਾ. ਬਲਬੀਰ ਸਿੰਘ ਜੀ ਦੇ 50 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਆਯੋਜਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵੱਲੋਂ ਡਾ. ਬਲਬੀਰ ਸਿੰਘ ਜੀ ਦੀ 50 ਸਾਲਾ ਬਰਸੀ ਨੂੰ ਸਮਰਪਿਤ ਇਕ-ਰੋਜ਼ਾ ਸੈਮੀਨਾਰ 2 ਅਕਤੂਬਰ 2024 ਨੂੰ ਆਯੋਜਿਤ ਕੀਤਾ ਗਿਆ, ਜਿਸ ਵਿਚ ਸ੍ਰੀਮਾਨ ਸੰਤ ਬਾਬਾ ਜੋਧ ਸਿੰਘ ਜੀ ਨਿਰਮਲ ਆਸ਼ਰਮ, ਰਿਸ਼ੀਕੇਸ਼ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਪ੍ਰਧਾਨ ਸ: ਨਰਿੰਦਰਜੀਤ ਸਿੰਘ ਬਿੰਦਰਾ ਸ਼ਾਮਲ ਹੋਏ। ਸੈਮੀਨਾਰ ਦੀ ਅਰੰਭਤਾ ਯੂਨੀਵਰਸਿਟੀ ਧੁਨੀ ਅਤੇ ਨਿਰਮਲ ਗਿਆਨ ਦਾਨ ਅਕੈਡਮੀ, ਰਿਸ਼ੀਕੇਸ਼ ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਨਾਲ ਹੋਈ। ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਸੈਮੀਨਾਰ ਦੀ ਰੂਪ-ਰੇਖਾ ਪ੍ਰਦਾਨ ਕਰਦੇ ਹੋਏ ਹਾਜ਼ਰ ਮਹਿਮਾਨਾਂ ਤੇ ਵਿਦਵਾਨਾਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿਚ ਡਾ. ਜਸਬੀਰ ਸਿੰਘ ਸਾਬਰ ਦੁਆਰਾ ਕੁੰਜੀਵਤ ਭਾਸ਼ਣ ਦਿੱਤਾ ਗਿਆ। ਉਹਨਾਂ ਨੇ ਡਾ. ਬਲਬੀਰ ਸਿੰਘ ਦੀ ਵਿਰਾਸਤ, ਜੀਵਨ ਅਤੇ ਸ਼ਖ਼ਸੀਅਤ ਉਪਰ ਚਾਨਣਾ ਪਾਇਆ। ਸੈਮੀਨਾਰ ਵਿਚ ਡਾ. ਧਰਮ ਸਿੰਘ ਨੇ ਵਿਸ਼ੇਸ਼ ਭਾਸ਼ਣ ਦਿੰਦਿਆਂ ਡਾ. ਬਲਬੀਰ ਸਿੰਘ ਦੁਆਰਾ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਅਤੇ ਉਸ ਦੀ ਸਾਰਥਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਡਾ. ਬਲਕਾਰ ਸਿੰਘ, ਪਟਿਆਲਾ ਦੁਆਰਾ ਕੀਤੀ ਗਈ, ਜਿਹਨਾਂ ਨੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਨੂੰ ਅਕਾਦਮਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਪ੍ਰਫੁਲਿਤ ਕਰਨ ਉਪਰ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਡਾ. ਪਰਮਜੀਤ ਸਿੰਘ ਮਾਨਸਾ, ਸ. ਨਿਰਵੈਰ ਸਿੰਘ ‘ਅਰਸ਼ੀ’, ਡਾ. ਮੁਹੱਬਤ ਸਿੰਘ, ਡਾ. ਰਾਜਵਿੰਦਰ ਸਿੰਘ, ਡਾ. ਦਿਲਬਰ ਸਿੰਘ, ਡਾ. ਗੁਰਤੇਜ ਸਿੰਘ, ਡਾ. ਹਰਜੀਤ ਸਿੰਘ, ਪ੍ਰੋ. ਪ੍ਰਸ਼ੋਤਮ ਸਿੰਘ ਕੱਕੜ ਆਦਿ ਵਿਦਵਾਨਾਂ ਦੁਆਰਾ ਡਾ. ਬਲਬੀਰ ਸਿੰਘ ਦੀ ਸ਼ਖ਼ਸੀਅਅਤ ਅਤੇ ਯੋਗਦਾਨ ਬਾਰੇ ਖੋਜ-ਪੱਤਰ ਪੜ੍ਹੇ ਗਏ।
ਇਸ ਮੌਕੇ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿਚ ਡਾ. ਬਲਬੀਰ ਸਿੰਘ ਦੇ ਲੇਖ ਸੰਗ੍ਰਹਿ ‘ਭੁਜੰਗੀਆਂ ਦੀ ਲਹਿਰ ਅਤੇ ਹੋਰ ਲੇਖ’, ਬਾਵਾ ਭਗਵਾਨ ਦਾਸ (ਸ੍ਰੀ ਨਾਭ ਕਮਲ ਰਾਜਾ ਸਾਹਿਬ) ਦੁਆਰਾ ਰਚਿਤ 'ਭਗਵਾਨ ਬਲਾਸ ਸੁਖਨਲ ਸਾਰ’ ਅਤੇ ‘ਅਦਵੈਤ ਰਾਜ’ ਸ਼ਾਮਲ ਸਨ। ਇਹ ਪੁਸਤਕਾਂ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
ਸੈਮੀਨਾਰ ਦੇ ਅੰਤ ਵਿਚ ਡਾ. ਦਲਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾ. ਪਰਮਵੀਰ ਸਿੰਘ ਅਤੇ ਡਾ. ਕਸ਼ਮੀਰ ਸਿੰਘ ਦੁਆਰਾ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋ. ਹਰਬੀਰ ਸਿੰਘ ਰੰਧਾਵਾ, ਡਾ. ਹਿੰਮਤ ਸਿੰਘ, ਸ: ਗੁਰਬਖ਼ਸ਼ ਸਿੰਘ ਰਾਜਨ, ਹਰਦੀਪ ਸਿੰਘ ਚੰਡੀਗੜ੍ਹ, ਪਵਨਦੀਪ ਸਿੰਘ ਕਾਨ੍ਹਪੁਰ, ਦਵਿੰਦਰ ਸਿੰਘ ਬਿੰਦਰਾ, ਡਾ. ਅਮਨਦੀਪ ਕੌਰ, ਡਾ. ਕਰਮਜੀਤ ਕੌਰ, ਗੁਲਜ਼ਾਰ ਸਿੰਘ, ਮਨਜੀਤ ਕੌਰ, ਸ. ਅਮਰਜੀਤ ਸਿੰਘ ਭਾਟੀਆ, ਜੇ. ਐਸ. ਓਬਰਾਏ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ।
Comments (0)