ਅਮਰੀਕਾ ਦੇ ਜਸਟਿਸ ਡਿਪਾਰਟਮੈਟ ਵੱਲੋ ਅਮਰੀਕਾ-ਕੈਨੇਡਾ ਦੇ ਦੋਹਰੀ ਨਾਗਰਿਕਤਾ ਪ੍ਰਾਪਤ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਇੰਡੀਆ, ਉਸਦੇ ਕਤਲ ਦੇ ਦੋਸ਼ ਤੋ ਕਿਵੇ ਬਚ ਸਕਦੈ ? : ਮਾਨ

ਅਮਰੀਕਾ ਦੇ ਜਸਟਿਸ ਡਿਪਾਰਟਮੈਟ ਵੱਲੋ ਅਮਰੀਕਾ-ਕੈਨੇਡਾ ਦੇ ਦੋਹਰੀ ਨਾਗਰਿਕਤਾ ਪ੍ਰਾਪਤ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਇੰਡੀਆ, ਉਸਦੇ ਕਤਲ ਦੇ ਦੋਸ਼ ਤੋ ਕਿਵੇ ਬਚ ਸਕਦੈ ? : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 26 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਜਦੋ ਅਮਰੀਕਾ-ਕੈਨੇਡਾ ਦੀ ਦੋਹਰੀ ਨਾਗਰਿਕਤਾ ਦਾ ਹੱਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇੰਡੀਆ ਵੱਲੋ ਮਾਰਨ ਦੀ ਬਣਾਈ ਸਾਜਿਸ ਸੰਪੂਰਨ ਰੂਪ ਵਿਚ ਸੰਸਾਰ ਸਾਹਮਣੇ ਨਸਰ ਹੋ ਚੁੱਕੀ ਹੈ, ਫਿਰ ਇੰਡੀਆਂ ਇਸ ਗੱਲ ਤੋ ਕਿਵੇ ਬਚ ਸਕਦਾ ਹੈ ਕਿ ਉਸਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਅਤੇ ਇੰਡੀਆ ਵਿਚ ਨਾਮਵਰ ਆਜਾਦੀ ਚਾਹੁੰਣ ਵਾਲੇ ਖਾਲਿਸਤਾਨੀਆਂ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਕੇ ਆਪਣੀਆ ਖੂਫੀਆ ਏਜੰਸੀਆ ਰਾਹੀ ਭਾੜੇ ਦੇ ਟੱਟੂ ਖਰੀਦਕੇ ਕਤਲ ਕਰਵਾ ਚੁੱਕਾ ਹੈ । ਉਸ ਕੌਮਾਂਤਰੀ ਪੱਧਰ ਤੇ ਲੱਗੇ ਕਤਲ ਦੇ ਦੋਸ਼ਾਂ ਤੋ ਇੰਡੀਆ ਅੱਜ ਸੰਸਾਰ ਦੀ ਕਚਹਿਰੀ ਵਿਚ ਦੋਸ਼ੀ ਬਣਕੇ ਖੜ੍ਹਾ ਹੈ ? ਜੋ ਖੁਦ ਇੰਡੀਆ ਦੀ ਸਰਕਾਰ ਆਜਾਦੀ ਚਾਹੁੰਣ ਵਾਲੇ ਖਾਲਿਸਤਾਨੀ ਸਿੱਖਾਂ ਦੀ ਕਾਤਲ ਹੈ, ਜਿਸ ਉਤੇ ਅਮਰੀਕਾ ਤੇ ਕੈਨੇਡਾ ਨੇ ਆਪਣੇ ਸਿੱਖ ਨਾਗਰਿਕਾਂ ਦਾ ਕਤਲ ਕਰਨ ਦੀ ਸਾਜਿਸ ਅਤੇ ਕਤਲ ਕਰਨ ਦੇ ਦੋਸ਼ੀਆਂ ਨੂੰ ਸੰਮਨ ਜਾਰੀ ਕੀਤੇ ਹੋਏ ਹਨ ਅਤੇ ਉਨ੍ਹਾਂ ਵਿਚੋ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ । ਆਪਣੇ ਕੌਮਾਂਤਰੀ ਕਾਨੂੰਨਾਂ ਤੇ ਮਨੁੱਖੀ ਅਧਿਕਾਰਾਂ ਦੇ ਘੋਰ ਉਲੰਘਣ ਕਰਕੇ ਦੋਸ਼ੀ ਇੰਡੀਆਂ ਲੱਖਾਂ ਦੀ ਗਿਣਤੀ ਵਿਚ ਖਾਲਿਸਤਾਨੀਆ ਦੀ ਸੂਚੀ ਫਾਈਵ ਆਈ ਮੁਲਕਾਂ ਨੂੰ ਕਿਸ ਤਰ੍ਹਾਂ ਦੇ ਸਕਦਾ ਹੈ ? ਜੋ ਕਿ ਕਿਸੇ ਤਰ੍ਹਾਂ ਵੀ ਸੰਭਵ ਨਹੀ । ਇਹ ਸੂਚੀ ਦੇਣ ਦਾ ਮਕਸਦ ਕੀ ਹੈ ? ਕੀ ਲੱਖਾਂ ਦੀ ਗਿਣਤੀ ਵਿਚ ਆਜਾਦ ਮੁਲਕ ਨੂੰ ਕਾਇਮ ਕਰਨ ਦੀ ਚਾਹਨਾ ਰੱਖਣ ਵਾਲੇ ਸਿਰੜੀ ਸਿੱਖਾਂ ਨੂੰ ਇੰਡੀਆ ਇਕ ਸਾਜਿਸ ਤਹਿਤ ਮਰਵਾਉਣ ਜਾਂ ਉਨ੍ਹਾਂ ਨੂੰ ਆਪਣੇ ਮੁਲਕ ਇੰਡੀਆ ਵਾਪਸ ਮੰਗਵਾਉਣ ਦੀ ਗੈਰ ਵਿਧਾਨਿਕ ਅਮਲ ਕਰਨਾ ਚਾਹੁੰਦਾ ਹੈ । ਜਾਂ ਫਿਰ ਸਿੱਖ ਕੌਮ ਉਤੇ ਜ਼ਬਰ ਜੁਲਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਇੰਡੀਆ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕਤਲ ਕਰਨ ਦੇ ਦੋਸ਼ ਨੂੰ ਧੁੰਦਲਾ ਕਰਨ ਹਿੱਤ ਲੱਖਾਂ ਦੀ ਗਿਣਤੀ ਵਿਚ ਫਾਈਵ ਆਈ ਮੁਲਕਾਂ ਨੂੰ ਖਾਲਿਸਤਾਨੀਆ ਦੀ ਸੂਚੀ ਦੇਣ ਦੀ ਕੀਤੀ ਗੱਲ ਉਤੇ ਡੂੰਘਾਂ ਸੱਕੀ ਪ੍ਰਸ਼ਨਚਿੰਨ੍ਹ ਲਗਾਉਦੇ ਹੋਏ ਅਤੇ ਫਾਈਵ ਆਈ ਮੁਲਕਾਂ ਨੂੰ ਨਿਰਦੋਸ਼ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਕਤਲ ਕਰਵਾਉਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਇਸੇ ਤਰ੍ਹਾਂ ਕੌਮਾਂਤਰੀ ਪੱਧਰ ਤੇ ਸਖਤ ਸਟੈਂਡ ਰੱਖਦੇ ਹੋਏ ਕੌਮਾਂਤਰੀ ਕਾਨੂੰਨਾਂ ਅਨੁਸਾਰ ਇੰਟਰਨੈਸ਼ਨਲ ਕਰੀਮੀਨਲ ਕੋਰਟ ਆਫ ਹੇਂਗ ਰਾਹੀ ਸਜ਼ਾ ਦਿਵਾਉਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਦੇ ਕਤਲ ਦਾ ਦੋਸ਼ੀ ਇੰਡੀਆਂ ਅੱਜ ਸੰਸਾਰ ਦੀ ਕਚਹਿਰੀ ਦੇ ਚੌਰਾਹੇ ਵਿਚ ਦੋਸ਼ੀ ਬਣਕੇ ਖੜ੍ਹਾ ਹੈ ਅਤੇ ਸੰਸਾਰ ਪੱਧਰ ਤੇ ਇੰਡੀਆਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਨਿਰਦੋਸ਼ਾਂ ਦੇ ਕਤਲ ਕਰਨ ਦੀ ਬਣਾਈ ਜਾਬਰ ਨੀਤੀ ਤੋਂ ਤੋਬਾ ਕਰਕੇ ਸਿੱਖ ਕੌਮ ਨੂੰ ਪੂਰਨ ਰੂਪ ਵਿਚ 1947 ਦੇ ਸਿੱਖ ਕੌਮ ਨਾਲ ਕੀਤੇ ਇਕਰਾਰ-ਵਾਅਦੇ ਅਨੁਸਾਰ ਉੱਤਰੀ ਭਾਰਤ ਵਿਚ ਸਿੱਖ ਕੌਮ ਨੂੰ ਆਜਾਦੀ ਦਾ ਨਿੱਘ ਮਾਨਣ ਲਈ ਦਿੱਤੇ ਜਾਣ ਵਾਲੇ ਖਿੱਤੇ ਅਨੁਸਾਰ ਪੂਰਨ ਰੂਪ ਵਿਚ ਆਜਾਦ ਕਰਕੇ ਸਿੱਖ ਕੌਮ ਦਾ ਖਾਲਿਸਤਾਨ ਸਟੇਟ ਬਣਾਉਣ ਵਿਚ ਆਪਣੀ ਇਖਲਾਕੀ ਜਿੰਮੇਵਾਰੀ ਨਿਭਾਏ । ਇੰਡੀਆ, ਚੀਨ, ਪਾਕਿਸਤਾਨ ਤੇ ਸਮੁੱਚੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਚੈਨ ਕਾਇਮ ਕਰਨ ਦਾ ਉੱਦਮ ਕਰੇ । ਇਸ ਨਾਲ ਇਹ ਸਮੁੱਚਾ ਏਸੀਆ ਖਿੱਤਾ ਜਿਥੇ ਸਦਾ ਲਈ ਜੰਗ ਰਹਿਤ ਬਣ ਜਾਵੇਗਾ ਉਥੇ ਸਮੁੱਚੇ ਏਸੀਆ ਖਿੱਤੇ ਦੇ ਨਿਵਾਸੀ ਮਾਲੀ, ਸਮਾਜਿਕ, ਧਾਰਮਿਕ ਤੌਰ ਤੇ ਆਜਾਦੀ ਪ੍ਰਾਪਤ ਕਰਦੇ ਹੋਏ ਇਕ ਦੂਸਰੇ ਦੇ ਸਹਿਯੋਗ ਨਾਲ ਅੱਗੇ ਵੱਧ ਸਕਣਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਸਮੇ ਦੀ ਨਜਾਕਤ ਨੂੰ ਪਹਿਚਾਣਦੇ ਹੋਏ ਅਤੇ ਤੀਸਰੀ ਸੰਸਾਰ ਜੰਗ ਦੇ ਬਣੇ ਗੰਭੀਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿੱਖਾਂ ਨੂੰ ਕੀਤੇ ਵਾਅਦੇ ਅਨੁਸਾਰ ਤੁਰੰਤ ਆਜਾਦੀ ਪ੍ਰਦਾਨ ਕਰਕੇ ਸੰਸਾਰ ਪੱਧਰ ਤੇ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਨੂੰ ਪੂਰਨ ਕਰੇਗਾ ।