ਅਮਰੀਕਨ ਐਸੋਸੀਏਸ਼ਨ ਅਨੁਸਾਰ ਸ਼ਰਾਬ ਪੀਣ ਨਾਲ ਹੋ ਸਕਦਾ ਹੈ ਕੈਂਸਰ !

*ਹਰ ਸਾਲ 20 ਹਜ਼ਾਰ ਮੌਤਾਂ ਹੁੰਦੀਆਂ ਨੇ ਸ਼ਰਾਬ ਕਾਰਣ
* ਨੌਜਵਾਨਾਂ ਦੇ ਦਿਮਾਗ ਉਪਰ ਵੀ ਹੁੰਦਾ ਹੈ ਖਤਰਨਾਕ ਅਸਰ
ਯੂਐੱਸ ਸਰਜਨ ਜਨਰਲ ਵਿਵੇਕ ਮੂਰਤੀ ਨੇ ਬੀਤੇ ਦਿਨੀਂ ਪ੍ਰਸਤਾਵ ਦਿੱਤਾ ਕਿ ਅਲਕੋਹਲ ਨੂੰ ਸਪੱਸ਼ਟ ਤੌਰ 'ਤੇ ਕੈਂਸਰ ਦੇ ਮੁੱਖ ਕਾਰਨ ਵਜੋਂ ਦਿਖਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀਆਂ ਨੂੰ ਇਸ ਦੇ ਸਿਹਤ ਜੋਖਮਾਂ ਬਾਰੇ ਵਧੇਰੇ ਜਾਣੂ ਹੋਣ ਦੀ ਅਪੀਲ ਕੀਤੀ।
ਮੂਰਤੀ ਦੀ ਸਲਾਹ ਸ਼ਰਾਬ ਦੀ ਖਪਤ ਨੂੰ ਨਕਾਰਾਤਮਕ ਸਿਹਤ ਨਤੀਜਿਆਂ, ਖਾਸ ਕਰਕੇ ਕੈਂਸਰ ਦੇ ਵਿਕਾਸ ਵਿੱਚ ਇਸਦੀ ਭੂਮਿਕਾ ਨਾਲ ਜੋੜਨ ਵਾਲੀ ਵਧ ਰਹੀ ਖੋਜ ਨੂੰ ਉਜਾਗਰ ਕਰਦੀ ਹੈ। ਉਸਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਦੌਰਾਨ ਅਮਰੀਕਾ ਵਿੱਚ ਲਗਭਗ 10 ਲੱਖ ਰੋਕਥਾਮਯੋਗ ਕੈਂਸਰ ਦੇ ਮਾਮਲਿਆਂ ਲਈ ਅਲਕੋਹਲ ਜ਼ਿੰਮੇਵਾਰ ਹੈ, ਲਗਭਗ 20,000 ਸਾਲਾਨਾ ਮੌਤਾਂ ਅਲਕੋਹਲ ਨਾਲ ਸਬੰਧਤ ਕੈਂਸਰਾਂ ਕਾਰਨ ਹੁੰਦੀਆਂ ਹਨ।
ਜਦੋਂ ਕਿ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਪਹਿਲਾਂ ਹੀ ਗਰਭ ਅਵਸਥਾ ਦੌਰਾਨ ਜਨਮ ਦੇ ਨੁਕਸ ਬਾਰੇ ਚਿਤਾਵਨੀ ਦਿੰਦੇ ਹਨ। ਮੂਰਤੀ ਨੇ ਪ੍ਰਸਤਾਵ ਦਿੱਤਾ ਹੈ ਕਿ ਅਲਕੋਹਲ ਨਾਲ ਸਬੰਧੀ ਹੋਰ ਸਿਹਤ ਜੋਖਮਾਂ ਨੂੰ ਵੀ ਸ਼ਰਾਬ ਦੀਆਂ ਬੋਤਲਾਂ ਉੱਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।
ਅਧਿਐਨ ਦਰਸਾਉਂਦੇ ਹਨ ਕਿ ਸ਼ਰਾਬ ਦਾ ਸੇਵਨ ਜਿਗਰ, ਛਾਤੀ ਅਤੇ ਗਲੇ ਦੇ ਕੈਂਸਰ ਸਮੇਤ ਘੱਟੋ-ਘੱਟ ਸੱਤ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ। ਮੂਰਤੀ ਦੀ ਸਲਾਹ ਇਸ ਗੱਲ 'ਤੇ ਵੀ ਜ਼ੋਰ ਦਿੰਦੀ ਹੈ ਕਿ ਕੋਈ ਵਿਅਕਤੀ ਜਿੰਨਾ ਜ਼ਿਆਦਾ ਸ਼ਰਾਬ ਪੀਂਦਾ ਹੈ, ਉਨ੍ਹਾਂ ਦੇ ਕੈਂਸਰ ਦਾ ਖਤਰਾ ਓਨਾ ਹੀ ਵੱਧ ਜਾਂਦਾ ਹੈ।
ਐਕਸ (ਪਹਿਲਾਂ ਟਵਿੱਟਰ) 'ਤੇ, ਮੂਰਤੀ ਨੇ ਤਾਕੀਦ ਕੀਤੀ, "ਧਿਆਨ ਰੱਖੋ ਕਿ ਜਦੋਂ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਵੀ ਤੁਹਾਡੇ ਮਨ ਵਿਚ ਕੀ ਤੇ ਕਿੰਨਾ ਪੀਣ ਦਾ ਵਿਚਾਰ ਆਉਂਦਾ ਹੈ ਤਾਂ ਇਹ ਵੀ ਧਿਆਨ ਵਿਚ ਰੱਖੋ ਕਿ ਜਿੰਨਾ ਜ਼ਿਆਦਾ ਪੀਓਗੇ ਉਨਾਂ ਹੀ ਕੈਂਸਰ ਦਾ ਖਤਰਾ ਵੀ ਵਧੇਗਾ।
ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ ਰਿਪੋਟ
ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ 2024 ਦੀ ਕੈਂਸਰ ਪ੍ਰੋਗਰੈਸ ਰਿਪੋਰਟ ਦੇ ਅਨੁਸਾਰ, ਘੱਟ ਜਾਂ ਜ਼ਿਆਦਾ ਸ਼ਰਾਬ ਪੀਣ ਨਾਲ ਵੱਖ-ਵੱਖ ਕਿਸਮਾਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਨਵੀਂ ਖੋਜ ਦਰਸਾਉਂਦੀ ਹੈ ਕਿ ਅਲਕੋਹਲ ਦੀ ਖਪਤ ਸਾਰੇ ਕੈਂਸਰ ਦੇ ਕੇਸਾਂ ਵਿੱਚੋਂ 5% ਤੋਂ ਵੱਧ ਨਾਲ ਜੁੜੀ ਹੋਈ ਹੈ। ਮੋਟਾਪੇ ਅਤੇ ਸਿਗਰਟ ਤੋਂ ਬਾਅਦ ਸ਼ਰਾਬ ਖਤਰਨਾਕ ਕੈਂਸਰ ਦੇ ਖ਼ਤਰੇ ਨੂੰ ਵਧਾਉਣ ਦਾ ਤੀਜਾ ਕਾਰਨ ਹੈ। ਅਜਿਹੇ ਵਿਚ ਸ਼ਰਾਬ ਤੋਂ ਦੂਰ ਰਹਿਣਾ ਹੀ ਅਕਲਮੰਦੀ ਦੀ ਗੱਲ ਹੈ।ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਰਾਬ ਪੀਣੀ ਛੱਡ ਦਿੰਦਾ ਹੈ ਤਾਂ ਸਬੰਧਤ ਕੈਂਸਰਾਂ ਦਾ ਖ਼ਤਰਾ 8% ਅਤੇ ਹਰ ਕਿਸਮ ਦੇ ਕੈਂਸਰ ਦੇ ਜੋਖਮ ਨੂੰ 4% ਤੱਕ ਘਟਾਇਆ ਜਾ ਸਕਦਾ ਹੈ। ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੇ ਡੇਟਾ ਤੋਂ ਪਤਾ ਲੱਗਿਆ ਕਿ 75,000 ਅਮਰੀਕੀ ਲੋਕਾਂ ਵਿੱਚ ਕੈਂਸਰ ਪਾਇਆ ਗਿਆ ਹੈ। ਮਾਹਿਰਾਂ ਅਨੁਸਾਰ ਸ਼ਰਾਬ ਲਗਾਤਾਰ ਪੀਣ ਨਾਲ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਕਿਉਂਕਿ ਸ਼ਰਾਬ ਇੱਕ ਜ਼ਹਿਰ ਵਾਂਗ ਕੰਮ ਕਰਦੀ ਹੈ, ਇਸ ਲਈ ਸਰੀਰ ਹੌਲੀ-ਹੌਲੀ ਖਤਰਨਾਕ ਅਤੇ ਜਾਨਲੇਵਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ।ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ ਰਿਪੋਰਟ ਦਰਸਾਉਂਦੀ ਹੈ ਕਿ 51% ਅਮਰੀਕੀ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਜਾਗਰੂਕ ਹੋਣ ਦੀ ਲੋੜ ਹੈ। ਲੋਕਾਂ ਨੂੰ ਸ਼ਰਾਬ ਦੇ ਖ਼ਤਰਿਆਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਹੋਵੇਗਾ, ਨਹੀਂ ਤਾਂ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਜਾਨ ਵੀ ਜਾ ਸਕਦੀ ਹੈ।
ਸ਼ਰਾਬ ਪੀਣ ਨਾਲ ਹੋ ਸਕਦਾ ਇੰਨੇ ਤਰ੍ਹਾਂ ਦਾ ਕੈਂਸਰ
1. ਬ੍ਰੇਨ ਕੈਂਸਰ
2. ਧੋਣ ਦਾ ਕੈਂਸਰ
3. ਏਸੋਫੇਜੀਅਲ ਸਕਵੈਮਸ ਸੇਲ ਕਾਰਸੀਨੋਮਾ
4. ਬ੍ਰੈਸਟ ਕੈਂਸਰ
5. ਕੋਲੋਰੈਕਟਲ ਕੈਂਸਰ
6. ਪੇਟ ਦਾ ਕੈਂਸਰ
ਡਬਲਿਊਐੱਚਓ ਦੀ ਰਿਪੋਰਟ
ਡਬਲਿਊਐੱਚਓ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਸ਼ਰਾਬ ਕਾਰਨ ਵਿਸ਼ਵ ਭਰ ਵਿੱਚ ਸਾਲਾਨਾ 26 ਲੱਖ ਮੌਤਾਂ ਹੁੰਦੀਆਂ ਹਨ।ਆਂਦਰਾਂ ਅਤੇ ਛਾਤੀ ਦੇ ਕੈਂਸਰ ਸਮੇਤ ਸ਼ਰਾਬ ਘੱਟੋ-ਘੱਟ ਸੱਤ ਕਿਸਮ ਦੇ ਕੈਂਸਰ ਦਾ ਕਾਰਨ ਬਣਦੀ ਹੈ।ਡਬਲਿਊਐੱਚਓ ਦੇ ਇੱਕ ਹੋਰ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਸ਼ਰਾਬ ਦਾ ਘੱਟ ਅਤੇ ਮੱਧਮ ਸੇਵਨ ਵੀ ਖ਼ਤਰਨਾਕ ਹੈ, ਜਿਸ ਵਿੱਚ 1.5 ਲੀਟਰ ਤੋਂ ਘੱਟ ਵਾਈਨ ਜਾਂ, 3.5 ਲੀਟਰ ਤੋਂ ਘੱਟ ਬੀਅਰ ਜਾਂ 450 ਮਿਲੀਲੀਟਰ ਤੋਂ ਘੱਟ ਸਪਿਰਟ ਵੀ ਸ਼ਾਮਲ ਸੀ।ਡਬਲਿਊਐੱਚਓ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ, ਕੋਈ ਮਾਤਰਾ ਸੁਰੱਖਿਅਤ ਨਹੀਂ ਹੈ ਅਤੇ "ਸ਼ਰਾਬ ਪੀਣ ਵਾਲੇ ਦੀ ਸਿਹਤ ਲਈ ਖ਼ਤਰਾ ਇਸਦੀ ਪਹਿਲੀ ਬੂੰਦ ਤੋਂ ਸ਼ੁਰੂ ਹੋ ਜਾਂਦਾ ਹੈ।"
ਡਬਲਿਊਐੱਚਓ ਦੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੁਨੀਆਂ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਕੁੱਲ ਖਪਤ 2010 ਤੋਂ 5.7 ਲੀਟਰ ਤੋਂ ਥੋੜ੍ਹੀ ਘੱਟ ਹੋ ਕੇ 2019 ਵਿੱਚ 5.5 ਲੀਟਰ ਹੋ ਗਈ ਹੈ।
ਦੁਨੀਆਂ ਭਰ ਵਿੱਚ ਜ਼ਿਆਦਾਤਰ ਸ਼ਰਾਬ ਪੀਣ ਵਾਲੇ ਮਰਦ ਹਨ ਜੋ ਕਿ ਔਸਤ 8.2 ਲੀਟਰ ਜਦਕਿ ਔਰਤਾਂ 2.2 ਲੀਟਰ ਪ੍ਰਤੀ ਸਾਲ ਸ਼ਰਾਬ ਪੀਂਦੀਆਂ ਹਨ।
ਡਾ. ਟਿਮ ਸਟਾਕਵੈਲ ਕੈਨੇਡੀਅਨ ਇੰਸਟੀਚਿਊਟ ਫਾਰ ਸਬਸਟੈਂਸ ਯੂਜ ਰਿਸਰਚ ਵਿੱਚ ਵਿਗਿਆਨੀ ਹਨ ਅਤੇ ਉਹ ਡਬਲਯੂਐੱਚਓ ਦੀ ਚੇਤਾਵਨੀ ਦੀ ਪੁਸ਼ਟੀ ਕਰਦੇ ਹੋਏ ਆਖਦੇ ਹਨ ਕਿ ਸ਼ਰਾਬ ਲਾਜ਼ਮੀ ਤੌਰ 'ਤੇ ਇੱਕ ਖ਼ਤਰਨਾਕ ਪਦਾਰਥ ਹੈ ਅਤੇ ਜਿਉਂ ਹੀ ਤੁਸੀਂ ਇਸ ਨੂੰ ਪੀਣਾ ਸ਼ੁਰੂ ਕਰਦੇ ਹੋ, ਖ਼ਤਰਾ ਵਧ ਜਾਂਦਾ ਹੈ।ਉਨ੍ਹਾਂ ਨੇ ਘੱਟ ਸ਼ਰਾਬ ਪੀਣ ਅਤੇ ਮੌਤ ਦੇ ਵਿਚਾਲੇ ਸਬੰਧ ਲੱਭਣ ਲਈ 107 ਵਿਗਿਆਨਕ ਪੱਤਰਾਂ ਦਾ ਮੈਟਾ- ਅਨੈਲਸਿਸ ਕੀਤਾ ਹੈ।
ਬ੍ਰਿਟਿਸ਼ ਮੈਡੀਕਲ ਜਰਨਲ ਮੁਤਾਬਕ ਜੇਕਰ ਸੌ ਵਿੱਚੋਂ ਇੱਕ ਮੌਤ ਦਾ ਖ਼ਤਰਾ ਹੈ, ਤਾਂ ਇਸ ਨੂੰ ਦਰਮਿਆਨਾ ਤੇ ਇੱਕ ਹਜ਼ਾਰ ਪਿੱਛੇ ਇੱਕ ਮੌਤ ਨੂੰ ਨੀਵਾਂ ਪੱਧਰ ਕਿਹਾ ਜਾਂਦਾ ਹੈ।
ਘੱਟ ਸ਼ਰਾਬ ਪੀਣਾ ਕੀ ਹੈ ਤੇ ਇਸਦੀ ਦਰਮਿਆਨੀ ਮਾਤਰਾ ਕੀ ਹੈ, ਇਸ ਦੀ ਪਰਿਭਾਸ਼ਾ ਹਰ ਦੇਸ ਵਿੱਚ ਵੱਖੋ-ਵੱਖ ਹੈ।ਯੂਕੇ ਸਰਕਾਰ ਹਫ਼ਤੇ ਵਿੱਚ ਚੌਦਾਂ ਯੂਨਿਟਾਂ ਤੋਂ ਵੱਧ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੀ ਹੈ, (ਹਫ਼ਤੇ ਵਿੱਚ ਲਗਭਗ ਛੇ ਦਰਮਿਆਨੇ ਗਿਲਾਸ ਵਾਈਨ ਜਾਂ ਬੀਅਰ ਦੇ ਪਿੰਟ)।ਸਟਾਕਵੈਲ ਮੁਤਾਬਕ ਸੀਮਤ ਮਾਤਰਾ ਵਿੱਚ ਸ਼ਰਾਬ ਸ਼ਰਾਬ ਪੀਣਾ ਚੰਗਾ ਹੈ, ਇਹ ਨਤੀਜਾ ਮਾੜੀ ਖੋਜ ਵਿਧੀ ਕਾਰਨ ਨਿਕਲਿਆ ਹੈ।
ਸਵਾਲ ਸਟੀਕ ਨਹੀਂ ਸਨ ਅਤੇ ਖੋਜਕਾਰਾਂ ਨੇ ਸ਼ਰਾਬ ਦੀ ਪਿਛਲੀ ਆਦਤ ਬਾਰੇ ਪੁੱਛਣ ਦੀ ਖੇਚਲ ਨਹੀਂ ਕੀਤੀ। ਕੁਝ ਮੁੱਖ ਕਾਰਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।ਸਟਾਕਵੈੱਲ ਕਹਿੰਦੇ ਹਨ, "ਦਰਮਿਆਨੀ ਸ਼ਰਾਬ ਪੀਣ ਵਾਲਿਆਂ ਦੀ ਆਮਦਨ ਵੱਧ ਸੀ, ਉਨ੍ਹਾਂ ਦੀ ਖੁਰਾਕ ਬਿਹਤਰ ਸੀ, ਉਹ ਕਸਰਤ ਕਰਦੇ ਸਨ, ਸਿਹਤ ਸੇਵਾਲਾਂ ਤੱਕ ਉਨ੍ਹਾਂ ਦੀ ਬਿਹਤਰ ਪਹੁੰਚ ਸੀ, ਉਨ੍ਹਾਂ ਦੇ ਦੰਦ ਠੀਕ ਸਨ ਅਤੇ ਲੱਕ ਪਤਲਾ ਸੀ।"
ਨੌਜਵਾਨਾਂ ਦੀ ਸਿਹਤ ਤੇ ਦਿਮਾਗ ਉਪਰ ਪੈਂਦਾ ਹੈ ਮਾੜਾ ਪ੍ਰਭਾਵ
ਮਾਸਟ੍ਰਿਚਟ ਯੂਨੀਵਰਸਿਟੀ ਵਿੱਚ ਪੋਸਟ ਡੋਕਟ੍ਰਲ ਰਿਸਰਚਰ ਅਤੇ ਬਿਓਂਡ ਲੈਜਿਸਲੇਸ਼ਨ ਦੇ ਲੇਖਕ ਰੁਡ ਰੂਡਬੀਨ ਕਹਿੰਦੇ ਹਨ ਕਿ ਇਸ ਲਈ ਇੱਕ ਗਲਾਸ ਅਲਕੋਹਲ ਪੀਣ ਨਾਲ ਨੌਜਵਾਨਾਂ ਵਿੱਚ ਹੋਰ ਬਾਲਗਾਂ ਨਾਲੋਂ ਖ਼ੂਨ ਵਿੱਚ ਵੱਧ ਐਲਕੋਹਲ ਕੰਟੈਂਟ ਲਿਆ ਸਕਦਾ ਹੈ।
ਉਨ੍ਹਾਂ ਦੀ ਕਿਤਾਬ ਬਿਓਂਡ ਲੈਜਿਸਲੇਸ਼ਨ ਸ਼ਰਾਬ ਪੀਣ ਦੀ ਘੱਟੋ-ਘੱਟ ਉਮਰ ਵਧਾਏ ਜਾਣ ਦੇ ਅਸਰ ਦੀ ਪਰਖ ਕਰਦੀ ਹੈ।
ਉਹ ਕਹਿੰਦੇ ਹਨ ਕਿ ਬਾਲਗਾਂ ਦੇ ਪਤਲੇ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਿਰ ਦਾ ਆਕਾਰ ਵੀ ਕਾਫੀ ਵੱਡਾ ਹੂੰਦਾ ਹੈ, ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਮੈਂ ਇੱਕ ਵੱਡੇ ਸਿਰ ਵਾਲੇ ਖਿਡੌਣੇ ਜਿਹਾ ਲੱਗਦਾ ਸੀ। ਸਰੀਰ ਦੀ ਅਜਿਹੀ ਬਣਤਰ ਕਰਕੇ ਕਿਸੇ ਇਨਸਾਨ ਲਈ ਨਸ਼ੀਲੇ ਪਦਾਰਥ ਦਾ ਤਜਰਬਾ ਕਿਹੋ ਜਿਹਾ ਹੁੰਦਾ ਹੈ ਇਸ ਉੱਤੇ ਵੀ ਅਸਰ ਪੈਂਦਾ ਹੈ। "
ਉਹ ਅੱਗੇ ਦੱਸਦੇ ਹਨ ਕਿ ਜਦੋਂ ਤੁਸੀਂ ਸ਼ਰਾਬ ਪੀਂਦੇ ਉਹ ਤਾਂ ਇਹ ਤੁਹਾਡੀ ਖੂਨ ਦੀ ਨਾੜ ਵਿੱਚ ਜਾਂਦੀ ਹੈ ਅਤੇ ਤਹਾਡੇ ਸਰੀਰ ਵਿੱਚ ਫੈਲ ਜਾਂਦੀ ਹੈ। ਪੰਜ ਮਿੰਟਾਂ ਦੇ ਵਿੱਚ-ਵਿੱਚ ਹੀ ਇਹ ਤੁਹਾਡੇ ਦਿਮਾਗ ਤੱਕ ਚਲੀ ਜਾਂਦੀ ਹੈ ਅਤੇ ਇਹ ਖੂਨ ਅਤੇ ਦਿਮਾਗ ਵਿਚਲੀ ਰੋਕ ਨੂੰ ਆਸਾਨੀ ਨਾਲ ਪਾਰ ਕਰ ਜਾਂਦੀ ਹੈ, ਆਮ ਤੌਰ ਉੱਤੇ ਇਹ ਰੋਕ ਹੀ ਤੁਹਾਡੇ ਦਿਮਾਗ਼ ਨੂੰ ਨੁਕਸਾਨਦਾਇਕ ਪਦਾਰਥਾਂ ਤੋਂ ਬਚਾਉਂਦੀ ਹੈ।”
ਰੂਡਬੀਨ ਅੱਗੇ ਕਹਿੰਦੇ ਹਨ, “ਬਾਕੀ ਬਾਲਗਾਂ ਨਾਲੋਂ ਨੌਜਵਾਨਾਂ ਵਿੱਚ ਸ਼ਰਾਬ ਦੀ ਵੱਧ ਮਾਤਰਾ ਦਿਮਾਗ਼ ਵਿੱਚ ਰਹਿ ਜਾਂਦੀ ਹੈ ਇਹ ਇੱਕ ਹੋਰ ਕਾਰਨ ਹੈ ਕਿਉਂ ਨੌਜਵਾਨਾਂ ਨੂੰ ਅਲਕੋਹਲ ਕਾਰਨ ਫੈਲਣ ਵਾਲੇ ਜ਼ਹਿਰ ਦਾ ਵੱਧ ਖਤਰਾ ਹੁੰਦਾ ਹੈ।"
ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ 18 ਤੋਂ 19 ਸਾਲ ਦੀ ਉਮਰ ਤੱਕ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੋਏ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਨੁੱਖੀ ਦਿਮਾਗ 25 ਸਾਲ ਦੀ ਉਮਰ ਤੱਕ ਪੇਚੀਦਾ ਬਦਲਾਅ ਵਿਚੋਂ ਲੰਘਦਾ ਹੈ।
Comments (0)