ਪੈਨਸਿਲਵਾਨੀਆ ਵਿਚ ਹੋਈ ਗੋਲੀਬਾਰੀ ਵਿੱਚ ਇਕ ਲੜਕੇ ਦੀ ਮੌਤ,

ਪੈਨਸਿਲਵਾਨੀਆ ਵਿਚ ਹੋਈ ਗੋਲੀਬਾਰੀ ਵਿੱਚ ਇਕ ਲੜਕੇ ਦੀ ਮੌਤ,
Photo: ਪੈਨਸਿਲਵਾਨੀਆ ਵਿਚ ਗੋਲੀਬਾਰੀ ਉਪਰੰਤ ਮੌਕੇ ਉਪਰ ਪੁੱਜੀ ਪੁਲਿਸ

 ਇਕ ਦੀ ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਪੈਨਸਿਲਵਾਨੀਆ ਵਿਚ ਹਾਂਟਡ ਹਿਲਜ਼ ਹੇਰਾਈਡ ਵਿਖੇ ਹੋਈ ਗੋਲੀਬਾਰੀ ਵਿਚ ਇਕ 15 ਸਾਲਾ ਲੜਕੇ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਮੌਕੇ ਉਪਰ ਪੁੱਜੀ ਤਾਂ ਸਿਹਤ ਕਰਮਚਾਰੀ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇ ਰਹੇ ਸਨ। ਦੋ ਜ਼ਖਮੀ ਲੜਕਿਆਂ ਨੂੰ ਹਸਪਤਾਲ ਲੈ ਜਾਇਆ ਗਿਆ ਜਿਥੇ ਇਕ ਦਮ ਤੋੜ ਗਿਆ ਜਦ ਕਿ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਨਬਾਲਗ ਲੜਕਿਆਂ ਦੇ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਗੋਲੀ ਚੱਲੀ ਹੈ ਹਾਲਾਂ ਕਿ ਤਕਰਾਰ ਦੀ ਵਜਾ ਦਾ ਅਜੇ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ ਕਰ ਲਈ ਹੈ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਦੀ ਉਮਰ 15 ਤੋਂ 17 ਸਾਲ ਵਿਚਕਾਰ ਹੈ ਤੇ ਉਸ ਦੀ ਲੰਬਾਈ ਤਕਰੀਬਨ 6 ਫੁੱਟ ਹੈ। ਘਟਨਾ ਸਮੇ ਉਸ ਨੇ ਕਾਲੀ ਟੀ ਸ਼ਰਟ ਪਾਈ ਹੋਈ ਸੀ।

Photo: ਪੈਨਸਿਲਵਾਨੀਆ ਵਿਚ ਗੋਲੀਬਾਰੀ ਉਪਰੰਤ ਮੌਕੇ ਉਪਰ ਪੁੱਜੀ ਪੁਲਿਸ