ਜਾਰਜੀਆ ਵਿਚ ਇਕ ਵਿਅਕਤੀ ਵੱਲੋਂ ਧੀ ਤੇ ਪਤਨੀ ਦੀ ਹੱਤਿਆ ਕਰਨ ਉਪਰੰਤ ਖੁਦ ਕੀਤੀ ਖੁਦਕੁੱਸ਼ੀ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 13 ਜੂਨ (ਹੁਸਨ ਲੜੋਆ ਬੰਗਾ)- ਜਾਰਜੀਆ ਵਿਚ ਇਕ ਵਿਅਕਤੀ ਨੇ ਆਪਣੀ ਨਵਜੰਮੀ ਧੀ ਤੇ ਆਪਣੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਉਪਰੰਤ ਉਸ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਡਰੀਅਨ ਬੈਨੇਟ ਨਾਮੀ ਵਿਅਕਤੀ ਨੇ ਕੋਵਿੰਗਟਨ ਵਿਚ ਆਪਣੇ ਘਰ ਵਿਚ ਇਹ ਕਾਰਾ ਕੀਤਾ। ਇਸ ਘਟਨਾ ਵਿਚ ਇਕ ਬਜੁਰਗ ਔਰਤ ਜਖਮੀ ਵੀ ਹੋਈ ਹੈ ਜਿਸ ਨੂੰ ਐਟਲਾਂਟਾ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਤੇ ਬੱਚੀ ਨੂੰ ਆਪਣੇ ਨਾਲ ਲੈ ਗਿਆ ਤੇ ਬਾਅਦ ਵਿਚ ਬੱਚੀ ਦੀ ਵੀ ਹੱਤਿਆ ਕਰ ਦਿੱਤੀ।
Comments (0)