ਕਨਸਾਸ ਦੇ ਸਕੂਲ ਵਿਚ ਇਕ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਦੋ ਨੂੰ ਕੀਤਾ ਜ਼ਖਮੀ
ਖੁਦ ਵੀ ਗੋਲੀ ਵੱਜਣ ਨਾਲ ਹੋਇਆ ਜ਼ਖਮੀ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ :(ਹੁਸਨ ਲੜੋਆ ਬੰਗਾ)- ਕਨਸਾਸ ਦੇ ਓਲਥ ਈਸਟ ਹਾਈ ਸਕੂਲ ਵਿਚ ਇਕ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਦੋ ਨੂੰ ਜ਼ਖਮੀ ਕਰ ਦਿੱਤਾ। ਮੁੱਢਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਨੇ ਗੋਲੀਆਂ ਸਕੂਲ ਦੇ ਰਿਸੋਰਸ ਅਫਸਰ ਤੇ ਪ੍ਰਸ਼ਾਸਕ ਉਪਰ ਚਲਾਈਆਂ। ਰਿਸੋਰਸ ਅਫਸਰ ਵੱਲੋਂ ਜਵਾਬੀ ਕਾਰਵਾਈ ਵਿਚ ਚਲਾਈ ਗੋਲੀ ਨਾਲ ਸ਼ੱਕੀ ਵਿਦਿਆਰਥੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਓਲਥ ਪੁਲਿਸ ਵਿਭਾਗ ਦੇ ਬੁਲਾਰੇ ਸਾਰਜੈਂਟ ਜੋਇਲ ਯੈਲਡੈਲ ਨੇ ਕਿਹਾ ਹੈ ਕਿ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਪਰੰਤੂ ਹੁਣ ਸਭ ਸੁਰੱਖਿਅਤ ਹਨ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈ। ਸ਼ੱਕੀ ਵਿਅਕਤੀ ਇਲਾਜ ਅਧੀਨ ਹੈ । ਸ਼ੱਕੀ ਵਿਦਿਆਰਥੀ ਬਾਰੇ ਪੁਲਿਸ ਨੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਪੁਲਿਸ ਅਨੁਸਾਰ ਜਖਮੀ ਹੋਏ ਰਿਸੋਰਸ ਅਫਸਰ,ਪ੍ਰਸ਼ਾਸਕ ਤੇ ਸ਼ੱਕੀ ਵਿਅਕਤੀ ਦੀ ਹਾਲਤ ਸਥਿੱਰ ਹੈ।
Comments (0)