'ਅਮੈਰੀਕਨ ਸਿੱਖ' ਐਨੀਮੇਟਡ ਲਘੂ ਫਿਲਮ ਰਲੀਜ਼

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ {ਹੁਸਨ ਲੜੋਆ ਬੰਗਾ)-ਪਿਛਲੇ ਦਿਨ 'ਅਮੈਰੀਕਨ ਸਿੱਖ' ਇਕ ਨਵੀਂ ਐਨੀਮੇਟਡ ਲਘੂ ਫਿਲਮ ਰਲੀਜ਼ ਹੋਈ। ਇਸ ਫਿਲਮ ਦੇ ਨਿਰਮਾਤਾ ਵਿਸ਼ਵਜੀਤ ਸਿੰਘ ਹਨ ਜੋ 'ਸਿੱਖਟੂਨਜ ਡਾਟ ਕਾਮ'' ਦੇ ਸੰਸਥਾਪਕ ਹਨ। ਫਿਲਮ ਦੇ ਨਿਰਦੇਸ਼ਕ ਰਿਆਨ ਵੈਸਟਰਾ ਹਨ ਜੋ ਚੈਪਮੈਨ ਯੁਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਇਹ ਫਿਲਮ ਵਿਸ਼ਵਜੀਤ ਸਿੰਘ ਦੀ ਆਪਣੀ ਕਹਾਣੀ ਉਪਰ ਅਧਾਰਤ ਹੈ ਕਿ ਕਿਸ ਤਰਾਂ ਇਕ ਸਿੱਖ 1984 ਤੇ 9/11 ਸਮੇਤ ਆਈਆਂ ਹੋਰ ਔਕੜਾਂ ਦੌਰਾਨ ਆਪਣੀ ਜੀਵਨ ਯਾਤਰਾ ਜਾਰੀ ਰਖਦਾ ਹੈ ਤੇ ਉਹ ਹਿੰਸਾ ਨਾਲ ਇਕ ਵਿਲਖਣ ਤਰੀਕੇ 'ਕਲਾ ਦੀ ਸ਼ਕਤੀ' ਰਾਹੀਂ ਲੜਦਾ ਹੈ।
Comments (0)