ਸਿੱਖ ਕੌਮ ਲੰਗਰਾਂ ਤੇ ਘੱਟ ਵਿਦਿਆ ਪ੍ਰਸਾਰ ਵਲ ਜਿਆਦਾ ਧਿਆਨ ਦੇਵੇ : ਜਸਪ੍ਰੀਤ ਸਿੰਘ ਕਰਮਸਰ
ਪੰਥ ਦੇ ਜਰੂਰਤਮੰਦ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਸਿਰਫ ਸਕੂਲ/ਕਾਲਜਾਂ ਦੀਆਂ ਫੀਸਾਂ ਨਾ ਭਰ ਸਕਣ ਕਰਕੇ ਪੜਨ ਵਿਚ ਹਨ ਅਸਮਰਥ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਨੂੰ ਇਸ ਸਮੇਂ ਲੰਗਰਾਂ ਤੋਂ ਜਿਆਦਾ ਬੱਚਿਆਂ ਦੀ ਵਿਦਿਆ ਦੇ ਪ੍ਰਸਾਰ ਲਈ ਅੱਗੇ ਆਣਾ ਚਾਹੀਦਾ ਹੈ ਤੇ ਇਹ ਸਮੇਂ ਦੀ ਵੱਡੀ ਜਰੂਰਤ ਵੀ ਹੈ । ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਦੇ ਮੁੱਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖ਼ੇ ਇਕ ਪ੍ਰੋਗਰਾਮ ਦੌਰਾਨ ਹਾਜ਼ਿਰੀ ਭਰਦੀਆਂ ਇਹ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਸਿੱਖ ਪੰਥ ਇਸ ਅਤੇ ਆਣ ਵਾਲੇ ਮਹੀਨੀਆਂ ਅੰਦਰ ਵੱਡੇ ਨਗਰ ਕੀਰਤਨਾਂ ਦੀ ਤਿਆਰੀ ਵਿਚ ਹੈ ਜਿਸ ਅੰਦਰ ਸੈਕੜਿਆ ਦੀ ਤਾਦਾਦ ਅੰਦਰ ਲੰਗਰਾਂ ਦੇ ਵੱਖ ਵੱਖ ਸਟਾਲ ਲਗਾਏ ਜਾਂਦੇ ਹਨ ਜਿਨ੍ਹਾਂ ਤੇ ਪੰਥ ਦਾ ਕਰੋੜਾ ਰੁਪਿਆ ਲਗਦਾ ਹੈ । ਉਨ੍ਹਾਂ ਜ਼ੋਰ ਦੇਂਦਿਆ ਕਿਹਾ ਕੀ ਵੀਰੋ ਭੈਣੋ ਧਿਆਨ ਦੇਵੋ ਸਾਡੇ ਵਲੋਂ ਲਗਾਏ ਜਾਂਦੇ ਲੰਗਰਾਂ ਨੂੰ ਵਧੇਰੇ ਗਿਣਤੀ ਅੰਦਰ ਕੌਣ ਛੱਕਦਾ ਹੈ ਤੇ ਪੰਥ ਨੂੰ ਉਸਦਾ ਕੀ ਲਾਭ ਮਿਲ ਰਿਹਾ ਹੈ । ਉਨ੍ਹਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਲੰਗਰ ਲਗਾਓ ਮਨਾ ਨਹੀਂ ਕਰਦੇ ਪਰ ਜੋ ਪੈਸਾ ਤੁਸੀਂ ਲੰਗਰਾਂ ਤੇ ਖਰਚ ਕਰਨਾ ਹੈ ਓਸ ਵਿੱਚੋ ਇਕ ਵੱਡਾ ਹਿੱਸਾ ਪੰਥ ਦੇ ਬੱਚਿਆਂ ਦੀ ਪੜਾਈ ਅਤੇ ਉਨ੍ਹਾਂ ਦੇ ਭਵਿੱਖ ਉਤੇ ਖਰਚ ਕਰੋ ਕਿਉਂਕਿ ਪੰਥ ਦੇ ਜਰੂਰਤਮੰਦ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਸਿਰਫ ਸਕੂਲ/ਕਾਲਜਾਂ ਦੀਆਂ ਫੀਸਾਂ ਨਾ ਭਰ ਸਕਣ ਕਰਕੇ ਪੜਨ ਵਿਚ ਅਸਮਰਥ ਰਹਿ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮਾਂ ਵਿਦਿਅਕ ਸਮਾਂ ਹੈ ਬੱਚਾ ਪੜਿਆ ਲਿਖਿਆ ਹੋਏਗਾ ਤਾਂ ਜਿੱਥੇ ਓਹ ਤਰੱਕੀ ਕਰੇਗਾ ਪੰਥ ਦਾ ਨਾਮ ਵੀ ਨਾਲ ਰੋਸ਼ਨ ਹੋਏਗਾ । ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕਿਸੇ ਕੋਲੋਂ ਮੰਗਦੇ ਨਹੀਂ ਹਨ ਕਿਉਕਿ ਇਹ ਰਾਜਿਆਂ ਦੀ ਕੌਮ ਹੈ ਤੇ ਰਾਜੇ ਦੇ ਬੇਟੇ ਰਾਜਕੁਮਾਰ ਹੁੰਦੇ ਹਨ । ਇਸੇ ਲਈ ਸਾਡਾ ਫਰਜ਼ ਹੈ ਅੱਸੀ ਬੱਚਿਆਂ ਦੀ ਪੜਾਈ ਲਿਖਾਈ ਵਲ ਉਚੇਚੇ ਤੌਰ ਵਲ ਧਿਆਨ ਦੇ ਕੇ ਉਨ੍ਹਾਂ ਨੂੰ ਉੱਚ ਵਿਦਿਆ ਪ੍ਰਾਪਤ ਕਰਣ ਅੰਦਰ ਸਹਿਯੋਗ ਕਰੀਏ ਜਿਸ ਨਾਲ ਦੇਸ਼ ਦੀਆਂ ਉੱਚ ਪੋਸਟਾਂ ਤੇ ਸਾਡੇ ਪਗੜੀਧਾਰੀ ਸਿੱਖ ਵੀਰ ਬੱਚੇ ਬੈਠ ਸਕਣ ਤੇ ਪੰਥ ਮਾਨ ਮਹਿਸੂਸ ਕਰੇ ।
Comments (0)