ਕੋਟਕਪੂਰਾ ਗੋਲੀਕਾਂਡ ਮਾਮਲੇ 'ਵਿਚ ਸੁਖਬੀਰ ਬਾਦਲ ਮੁੜ ਸਿੱਟ ਅੱਗੇ ਪੇਸ਼
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣੇ ਜਿਹੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਏੇ। ਇਹ ਉਨ੍ਹਾਂ ਦੀ ਇਕ ਮਹੀਨੇ ਵਿੱਚ ਦੂਜੀ ਪੇਸ਼ੀ ਹੈ। ਕਾਬਿਲੇਗੌਰ ਹੈ ਕਿ ਸਾਲ 2015 ਵਿੱਚ ਕੋਟਕਪੂਰਾ ਪੁਲੀਸ ਨੇ ਬੇਅਦਬੀ ਦੇ ਮਾਮਲੇ ਦਾ ਵਿਰੋਧ ਕਰ ਰਹੀ ਭੀੜ 'ਤੇ ਫਾਇਰਿੰਗ ਕੀਤੀ ਸੀ। ਉਸ ਸਮੇਂ ਸੁਖਬੀਰ ਬਾਦਲ ਅਕਾਲੀ-ਭਾਜਪਾ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਇਸ ਤੋਂ ਪਹਿਲਾਂ, ਸਿੱਟ ਨੇ ਬਾਦਲ ਨੂੰ 6 ਸਤੰਬਰ ਨੂੰ ਤਲਬ ਕੀਤਾ ਸੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਸੀ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।
Comments (0)