ਸਰਕਾਰ ਪੰਜਾਬ ਨੂੰ ਦਿਵਾਲੀਆ ਕਰਨ 'ਤੇ ਤੁਲੀ-ਮਜੀਠੀਆ

ਸਰਕਾਰ ਪੰਜਾਬ ਨੂੰ ਦਿਵਾਲੀਆ ਕਰਨ 'ਤੇ ਤੁਲੀ-ਮਜੀਠੀਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗ੍ਹੜ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਰਕਾਰ ਤੋਂ ਹੋਰ ਉਮੀਦ ਹੀ ਕੀ ਕੀਤੀ ਜਾ ਸਕਦੀ ਹੈ, ਜਿਸ ਨੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਹੁਣ ਤੱਕ ਕੋਈ ਕੰਮ ਹੀ ਨਹੀਂ ਕੀਤਾ |

ਉਨ੍ਹਾਂ ਕਿਹਾ ਕਿ ਆਪਣੇ ਦੋ ਸਾਲ ਤੋਂ ਜ਼ਿਆਦਾ ਦੇ ਕਾਰਜਕਾਲ ਵਿਚ ਸਰਕਾਰ ਲੋਕਾਂ ਸਾਹਮਣੇ ਇਸ਼ਤਿਹਾਰਾਂ ਰਾਹੀਂ ਝੂਠ ਦਾ ਪੁਲੰਦਾ ਪੇਸ਼ ਕਰਦੀ ਆ ਰਹੀ ਹੈ ਅਤੇ ਇਹ ਸਰਕਾਰ ਪੰਜਾਬ ਨੂੰ ਦਿਵਾਲੀਆ ਕਰਨ 'ਤੇ ਤੁਲੀ ਹੋਈ ਹੈ, ਜਿਸ ਲਈ ਪੰਜਾਬੀ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ ।