ਸਿੱਖ ਸੇਵਕ ਸੁਸਾਇਟੀ ਨੇ ਜੰਗ ਦੇ ਮਾਹੌਲ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੱਭਿਅਤਾ ਸਿਰਜਣ ਦਾ ਦਿੱਤਾ ਸੁਨੇਹਾ :ਖਾਲਸਾ
ਰੂਸ ਯੂਕਰੇਨ ਜੰਗ ਦੇ ਵਿਰੋਧ ਵਿਚ ਬੋਰਡ ਲਗਾਏ
ਅੰਮ੍ਰਿਤਸਰ ਟਾਈਮਜ਼
ਜਲੰਧਰ: ਜਲੰਧਰ ਸ਼ਹਿਰ ਅਤੇ ਨੈਸ਼ਨਲ ਹਾਈਵੇ ਤੈ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਰੂਸ ਯੂਕਰੇਨ ਜੰਗ ਦੇ ਵਿਰੋਧ ਵਿਚ ਅਤੇ ਅਮਨ ਦੇ ਹਕ ਵਿਚ ਬੋਰਡ ਲਗਾਕੇ ਖਾਲਸਾ ਪੰਥ ਤੇ ਪੰਜਾਬ ਵਲੋਂ ਸੁਨੇਹਾ ਦਿੰਦਿਆਂ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਤੇ ਪੰਜਾਬੀਆਂ ਨੂੰ ਜੰਗ ਵਿਰੁਧ ਅਵਾਜ਼ ਬੁਲੰਦ ਕਰਨ ਦੀ ਲੋੜ ਹੈ ਤਾਂ ਜੋ ਸੰਸਾਰ ਵਿਚ ਸ਼ਾਂਤੀ ਦਾ ਸੁਨੇਹਾ ਜਾਵੇ।ਜੇਕਰ ਜੰਗ ਨਾ ਰੁਕੀ ਤਾਂ ਇਹ ਪ੍ਰਮਾਣੂ ਵਰਲਡ ਵਾਰ ਵਿਚ ਬਦਲ ਸਕਦੀ ਹੈ ਜਿਸ ਨਾਲ ਮਨੁੱਖਤਾ ਦੀ ਤਬਾਹੀ ਹੋਵੇਗੀ।
ਉਹਨਾਂ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਦੋਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੂਸੀ ਬਲਾਂ ਨੇ ਵਿਆਪਕ ਤੌਰ 'ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਵਰਤੋਂ ਕੀਤੀ ਜਾਪਦੀ ਹੈ।ਉਹਨਾਂ ਦਸਿਆ ਕਿ ਐਮਨੈਸਟੀ ਨੇ ਯੂਕਰੇਨ 'ਤੇ ਉੱਤਰ-ਪੂਰਬੀ ਯੂਕਰੇਨ ਵਿੱਚ ਇੱਕ ਪ੍ਰੀਸਕੂਲ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ ਜਦੋਂ ਕਿ ਨਾਗਰਿਕਾਂ ਨੇ ਅੰਦਰ ਪਨਾਹ ਲਈ ਸੀ। ਸੰਯੁਕਤ ਰਾਜ ਵਿੱਚ ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੂੰ ਬਿਆਨ ਕੀਤਾ ਹੈ ਕਿ ਰੂਸ ਨੇ ਆਪਣੇ ਦੇਸ਼ ਉੱਤੇ ਹਮਲੇ ਵਿੱਚ ਇੱਕ ਥਰਮੋਬੈਰਿਕ ਹਥਿਆਰ, ਜਿਸਨੂੰ ਵੈਕਿਊਮ ਬੰਬ ਕਿਹਾ ਜਾਂਦਾ ਹੈ, ਦੀ ਵਰਤੋਂ ਕੀਤੀ ਹੈ। ਖਾਲਸਾ ਨੇ ਦਸਿਆ ਕਿ ਇੱਕ ਵੈਕਿਊਮ ਬੰਬ, ਜਾਂ ਥਰਮੋਬੈਰਿਕ ਹਥਿਆਰ, ਉੱਚ-ਤਾਪਮਾਨ ਵਿਸਫੋਟ ਪੈਦਾ ਕਰਨ ਲਈ ਆਲੇ-ਦੁਆਲੇ ਦੀ ਹਵਾ ਤੋਂ ਆਕਸੀਜਨ ਵਿੱਚ ਚੂਸਦਾ ਹੈ, ਆਮ ਤੌਰ 'ਤੇ ਇੱਕ ਰਵਾਇਤੀ ਵਿਸਫੋਟਕ ਦੀ ਤੁਲਨਾ ਵਿੱਚ ਕਾਫ਼ੀ ਲੰਬੇ ਸਮੇਂ ਦੀ ਇੱਕ ਧਮਾਕੇ ਦੀ ਲਹਿਰ ਪੈਦਾ ਕਰਦਾ ਹੈ ਅਤੇ ਮਨੁੱਖੀ ਸਰੀਰਾਂ ਨੂੰ ਭਾਫ਼ ਬਣਾਉਣ ਦੇ ਸਮਰੱਥ ਹੈ। ਇਸ ਕਾਰਣ ਹੁਣ ਤਕ ਅੱਠ ਲੱਖ ਯੂਕਰੇਨੀ ਸ਼ਰਨਾਰਥੀ ਬਣ ਚੁਕੇ ਹਨ।ਘਰ ਤਬਾਹ ਹੋ ਚੁਕੇ ਹਨ ਅਤੇ ਆਪਣੀਆਂ ਜਿੰਦਗੀਆਂ ਬਚਾਉਣ ਲਈ ਲੋਕਾਂ ਦੇ ਘਰਾਂ ਨੂੰ ਛੱਡ ਦਿੱਤਾ ਹੈ ,ਦੂਸਰੇ ਮੁਲਕਾਂ ਵਿਚ ਪਨਾਹ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਰੂਸ ਦਾ ਕਬਜ਼ਾ ਯੂਕਰੇਨ ਉਪਰ ਹੋ ਗਿਆ ਤਾਂ ਕੀ ਯੂਕਰੇਨ ਯੂਕਰੇਨੀਆ ਨੂੰ ਵਾਪਸ ਮਿਲ ਸਕੇਗਾ। ਕੀ ਇਹ ਇਕ ਤਰਾਂ ਜਰਮਨ ਦਾ ਹਿਟਲਰ ਪਖੀ ਇਤਿਹਾਸ ਤੇ ਯਹੂਦੀਆਂ ਦੇ ਉਜੜ ਜਾਣ ਦੀ ਗਾਥਾ ਨਹੀਂ ਦੁਹਰਾਈ ਜਾ ਰਹੀ।
ਯੂਕਰੇਨ 'ਤੇ ਰੂਸੀ ਬੰਬਾਂ ਦਾ ਡਿਗਣਾ ,ਮਨੁੱਖਤਾ ਦੀ ਤਬਾਹੀ ਤੇ ਪਛਮੀ ਦੇਸ਼ਾਂ ਦੀਆ ਪਾਬੰਦੀਆਂ ਇਕ ਗਲ ਨਹੀਂ ਹੈ।ਜੇ ਪਛਮੀ ਦੇਸ਼ ਸੋਚਦੇ ਹਨ ਕਿ ਰੂਸ' ਉਪਰ ਪਾਬੰਦੀਆਂ ਲਗਾਕੇ ਇਹ ਜੰਗ ਰੋਕ ਲੈਣਗੇ ਤਾਂ ਉਹ ਭੁਲੇਖੇ ਵਿਚ ਹਨ। ਯੂਕਰੇਨ ਵਿਚ ਜਿਹਨਾਂ ਜੰਗਾਂ ਹਾਲੇ ਕਿਆਮਤ ਨਹੀਂ ਆਈ ਉਥੇ ਵੀ ਲੋਕ ਘਬਰਾਏ ਹਨ ਪਤਾ ਨਹੀਂ ਕਦੋਂ ਬੰਬ ਡਿਗ ਜਾਵੇ ਤੇ ਅਸੀਂ ਭਾਫ ਬੰਨ ਜਾਈਏ ।ਇਸ ਦੌਰਾਨ ਖਾਲਸਾ ਪੰਥ ਨੇ ਲੰਗਰ ਲਗਾਕੇ ਤੇ ਭਾਰਤੀ ਵਿਦਿਆਰਥੀਆਂ ਨੂੰ ਪਨਾਹ ਦੇਕੇ ਭਾਈ ਘਨਈਆ ਦੀ ਯਾਦ ਦਿਵਾਈ ਹੈ।ਇਸ ਨਾਲ ਸਿਖ ਧਰਮ ਦਾ ਉਭਾਰ ਵਿਸ਼ਵ ਸ਼ਾਂਤੀ ਦੇ ਦੂਤ ਵਜੋਂ ਹੋਵੇਗਾ ਜਦੋਂ ਕਿ ਪ੍ਰਮਾਣੂ ਵਿਸ਼ਵ ਜੰਗ ਦਾ ਮਾਹੌਲ ਬਣਿਆ ਹੋਇਆ ਹੈ।ਅਮਰੀਕਾ ਯੂਕਰੇਨੀਆ ਬਨਾਮ ਰੂਸ ਚੀਨ ਦਾ ਦੋ ਧਰੁਵੀ ਵਿਸ਼ਵ ਬਣ ਚੁਕਿਆ ਹੈ ਜੋ ਮੌਤ ਦੀ ਲਪੇਟ ਵਿਚ ਹੈ ਤਾਂ ਇਸ ਦੇ ਸਮਾਨਾਂਤਰ ਸਤਿਗੁਰੂ ਨਾਨਕ ਤੇ ਸਤਿਗੁਰੂ ਗੋਬਿੰਦ ਸਿੰਘ ਤਕ ਸ਼ਬਦ ਦਾ ਪ੍ਰਕਾਸ਼ ਹੋ ਰਿਹਾ ਕਿ ਜੀਉ ਤੇ ਜੀਊਣ ਦਿਉ।ਅਸੀਂ ਸਾਰੇ ਮਿਤਰ ਭਰਾ ਹਾਂ।ਵੰਨ ਸਵੰਨਤਾ ਕਾਇਮ ਰਹਿਣ ਦਿਉ।ਹਰ ਮਨੁੱਖ ਨੂੰ ਜੀਉਣ ਤੇ ਅਜ਼ਾਦੀ ਦਾ ਅਧਿਕਾਰ ਹੈ।
Comments (0)