ਬੇਅਦਬੀ ਮਾਮਲੇ ਵਿਚ ਸੁਰੱਖਿਆ ਕਾਰਨਾਂ ਕਰਕੇ ਡੇਰਾ ਪ੍ਰੇਮੀ ਅਦਾਲਤ 'ਵਿਚ ਪੇਸ਼ ਨਹੀਂ ਹੋਏ

ਬੇਅਦਬੀ ਮਾਮਲੇ ਵਿਚ ਸੁਰੱਖਿਆ ਕਾਰਨਾਂ ਕਰਕੇ ਡੇਰਾ ਪ੍ਰੇਮੀ ਅਦਾਲਤ 'ਵਿਚ ਪੇਸ਼ ਨਹੀਂ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫ਼ਰੀਦਕੋਟ਼-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ 'ਵਿਚ ਨਾਮਜ਼ਦ ਪੰਜ ਡੇਰਾ ਪ੍ਰੇਮੀ ਸੁਰੱਖਿਆ ਕਾਰਨਾਂ ਕਰਕੇ ਫ਼ਰੀਦਕੋਟ ਦੀ ਅਦਾਲਤ 'ਵਿਚ ਪੇਸ਼ ਨਹੀਂ ਹੋਏ ।ਅਦਾਲਤ ਨੇ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ   ਨਿੱਜੀ ਛੋਟ ਦਿੰਦਿਆਂ 7 ਦਸੰਬਰ ਦੀ ਤਾਰੀਖ ਪਾ ਦਿੱਤੀ ਹੈ । ਪਿਛਲੇ ਦਿਨੀਂ ਬੇਅਦਬੀ ਦੇ ਦੋਸ਼ਾਂ ਅਧੀਨ ਨਾਮਜ਼ਦ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦੀ ਕੋਟਕਪੂਰਾ ਵਿਖੇ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਬਾਰੇ  ਅਦਾਲਤ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ । ਅਦਾਲਤ ਨੇ ਪ੍ਰਦੀਪ ਸਿੰਘ ਖ਼ਿਲਾਫ਼ ਕੇਸ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੂਜੇ ਪਾਸੇ ਪੈਰੋਲ 'ਤੇ ਆਏ ਡੇਰਾ ਸਿਰਸਾ ਮੁਖੀ 45 ਦਿਨ ਦੀ ਪੈਰੋਲ 'ਤੇ ਹੋਣ ਕਾਰਨ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ 'ਚ ਪੇਸ਼ ਨਹੀਂ ਹੋਇਆ ।ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ 'ਤੇ ਡੇਰਾ ਮੁਖੀ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਵਿਚ ਪੇਸ਼ ਕੀਤਾ ਜਾਵੇ ।