ਰਾਧਾ ਸਵਾਮੀ ਸਤਿਸੰਗ ਘਰ ਦੀ ਕੰਧ ’ਤੇ ਖਾਲਿਸਤਾਨ ਪੱਖੀ ਨਾਅਰੇ ਲਿ
ਅੰਮ੍ਰਿਤਸਰ ਟਾਈਮਜ਼
ਫ਼ਿਰੋਜ਼ਪੁਰ - ਕਸਬਾ ਤਲਵੰਡੀ ਭਾਈ ਵਿੱਚ ਪੈਂਦੇ ਪਿੰਡ ਲੱਲੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਦੀ ਕੰਧ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ। ਜਦੋਂ ਡੇਰੇ ਦੇ ਸੇਵਾਦਾਰ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਇਹ ਨਾਅਰੇ ਵੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਇਨ੍ਹਾਂ ਨਾਅਰਿਆਂ ਨਾਲ ਐੱਸ.ਐੱਫ਼.ਜੇ. ਵੀ ਲਿਖਿਆ ਹੋਇਆ ਸੀ। ਇਸ ਦੌਰਾਨ ਸਥਾਨਕ ਪੁਲੀਸ ਨੇ ਨਾਅਰਿਆਂ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਪੁਲੀਸ ਨੇ ਨਾਅਰੇ ਮਿਟਾ ਦਿੱਤੇ। ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Comments (0)