ਨਾਂਦੇੜ ਸਾਹਿਬ ਹੋਲਾ ਮਹੱਲਾ ਕੇਸ "ਚ ਨਿਰਦੋਸ਼ ਸਿੱਖਾਂ ਨੇ ਕਾਨੂੰਨੀ ਲੜਾਈ ਜਿੱਤੀ
ਨਿਰਦੋਸ਼ ਸਿੱਖ ਪਿਛਲੇ ਪੰਜ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸਨ
ਅੰਮ੍ਰਿਤਸਰ ਟਾਈਮਜ਼
ਮਹਾਰਾਸ਼ਟਰ :ਅਬਚਲ ਨਗਰ ਨਾਂਦੇੜ ਸਾਹਿਬ ਵਿੱਚ ਹੋਲਾ ਮਹੱਲਾ ਦੌਰਾਨ ਹੋਈ ਸਿੱਖਾਂ ਦੀ ਗ੍ਰਿਫ਼ਤਾਰੀ ਵਿੱਚ ਛੇ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਹੈ । ਇਹ ਨਿਰਦੋਸ਼ ਸਿੱਖ ਪਿਛਲੇ ਪੰਜ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸਨ । ਯੂਨਾਈਟਡ ਸਿੱਖ ਦੇ ਸੀਨੀਅਰ ਵਕੀਲ ਰਾਜਿੰਦਰ ਦੇਸ਼ਮੁਖ ਨੇ ਅਦਾਲਤ ਵਿੱਚ ਸਾਬਤ ਕਰ ਦਿੱਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਿੱਖ ਨਿਰਦੋਸ਼ ਹਨ ।
ਇਹ ਸਰਕਾਰਾਂ ਸਿੱਖਾਂ ਨਾਲ ਧੱਕਾ ਕਰ ਕੇ ਉਨ੍ਹਾਂ ਨੂੰ ਮਹੀਨਿਆਂ ਬੱਧੀ ਜੇਲ੍ਹ ਵਿਚ ਡੱਕ ਕੇ ਅੱਤਿਆਚਾਰ ਕਰਦੀਆਂ ਹਨ, ਪਰ ਆਖੀਰ ਇਨ੍ਹਾਂ ਸਰਕਾਰਾਂ ਨੂੰ ਜਦੋਂ ਕੋਈ ਠੋਸ ਸਬੂਤ ਨਹੀਂ ਮਿਲਦਾ ਤਾਂ ਰਿਹਾਅ ਕਰਨਾ ਪੈਂਦਾ ਹੈ। ਇਨ੍ਹਾਂ ਨਿਰਦੋਸ਼ ਸਿੱਖਾਂ ਦੀ ਜ਼ਿੰਦਗੀ ਦੇ ਉਹ ਪੰਜ ਮਹੀਨੇ ਜੋ ਇਨ੍ਹਾਂ ਨੇ ਜੇਲ੍ਹ ਵਿੱਚ ਗੁਜ਼ਾਰੇ ਹਨ ਕੀ ਸਰਕਾਰਾਂ ਉਹ ਲੰਘਿਆ ਸਮਾਂ ਵਾਪਸ ਲਿਆ ਸਕਦੀਆਂ ਹਨ ? ਜੇ ਨਹੀਂ ਲਿਆ ਸਕਦੀਆਂ ਤਾਂ ਕਾਨੂੰਨੀ ਕਾਰਵਾਈ ਲਈ ਤਰੀਕਾਂ ਲੰਮੀਆਂ ਨਹੀਂ ਪੈਣੀਆਂ ਚਾਹੀਦੀਆਂ ਕਿਉਂ ਕਿ ਇਸ ਸਮੇਂ ਦੌਰਾਨ ਕਿਸੇ ਦੀ ਜ਼ਿੰਦਗੀ ਬੀਤ ਰਹੀ ਹੁੰਦੀ ਹੈ ।
Comments (0)