ਈਰਾਨ ਦੀ ਕੁਦਸ ਫੋਰਸ ਦਾ ਮੁਖੀ ਲਾਪਤਾ; ਮੋਸਾਦ 'ਤੇ ਸ਼ੱਕ
*ਮੋਸਾਦ ਦੀ ਅਸਲੀਅਤ ਜੋ ਦੁਸ਼ਮਣਾਂ ਦੇ ਘਰਾਂ ਵਿੱਚ ਵੜ ਕੇ ਮਚਾਉਂਦੀ ਹੈ, ਤਬਾਹੀ
*ਇਸਰਾਈਲੀ ਖੁਫੀਆ ਏਜੰਸੀ ਦੇ ਹੈਰਾਨੀਜਨਕ ਕਾਰਨਾਮਿਆਂ ਨੇ ਜਿਹਾਦੀ ਖਾੜਕੂਆਂ ਨੂੰ ਕੀਤਾ ਪਰੇਸ਼ਾਨ
ਈਰਾਨ ਵਲੋਂ ਇਜ਼ਰਾਈਲ 'ਤੇ 180 ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਦੇ ਦੋ ਦਿਨਾਂ ਬਾਅਦ ਈਰਾਨ ਦੀ ਤਾਕਤਵਰ ਕੁਦਸ ਫੋਰਸ ਦਾ ਮੁਖੀ ਇਸਮਾਈਲ ਕਾਨੀ ਲਾਪਤਾ ਹੈ। ਈਰਾਨ ਉਸ ਨਾਲ ਸੰਪਰਕ ਕਾਇਮ ਕਰਨ ਦੇ ਸਮਰੱਥ ਨਹੀਂ ਹੈ। ਈਰਾਨੀ ਅਧਿਕਾਰੀ ਮੁਤਾਬਕ ਉਹ ਬੇਰੂਤ ਦੇ ਦਹੀਆ ਇਲਾਕੇ ਵਿਚ ਸੀ। ਬੀਤੇ ਦਿਨੀਂ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਸੰਭਾਵੀ ਉੱਤਰਾਧਿਕਾਰੀ ਹਾਸ਼ਿਮ ਸਫੀਉਦੀਨ ਨੂੰ ਇੱਕ ਸਟ੍ਰਾਈਕ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਈਰਾਨੀ ਅਧਿਕਾਰੀ ਦਾ ਕਹਿਣਾ ਹੈ ਕਿ ਇਸਮਾਈਲ ਸਫੀਉਦੀਨ ਨੂੰ ਨਹੀਂ ਮਿਲਿਆ ਸੀ। ਦੂਜੇ ਪਾਸੇ ਇਸਮਾਈਲ ਕਾਨੀ ਦੇ ਬੇਰੂਤ ਹਮਲੇ ਵਿਚ ਮਾਰੇ ਜਾਣ ਦੀ ਖ਼ਬਰ 'ਤੇ ਇਜ਼ਰਾਈਲ ਨੇ ਕੋਈ ਸਪੱਸ਼ਟ ਟਿੱਪਣੀ ਨਹੀਂ ਕੀਤੀ। ਕਿਹਾ ਇਹ ਵੀ ਜਾ ਰਿਹਾ ਕਿ ਮੋਸਾਦ ਨੇ ਉਸ ਨੂੰ ਫੜ ਲਿਆ ਹੈ ਜਾਂ ਮਾਰ ਦਿਤਾ ਹੈ।
ਯਾਦ ਰਹੇ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਵੱਲੋਂ ਪੇਜ਼ਰ ਬੰਬ ਦੀ ਨਵੀਂ ਸਰਗਰਮੀ , ਐਕਸ਼ਨ, ਹਿਜ਼ਬੁੱਲਾ ਲੜਾਕਿਆਂ ਦਾ ਸਫਾਇਆ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਚੁਕਾ ਹੈ। ਇਸ ਐਕਸ਼ਨ ਨੇ ਸੁਰੱਖਿਆ ਨੂੰ ਲੈ ਕੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪੇਜ਼ਰ ਬੰਬ ਕਾਂਡ ਤੋਂ ਬਾਅਦ ਇਹ ਚਰਚਾ ਵੀ ਚਲ ਰਹੀ ਹੈ ਕਿ ਇਜਰਾਈਲ ਅਜਿਹੇ ਧਮਾਕੇ ਮੋਬਾਈਲ ਫੋਨਾਂ ਰਾਹੀਂ ਵੀ ਕਰ ਸਕਦਾ ਹੈ? ਖੈਰ, ਪੇਜ਼ਰ ਬੰਬ ਧਮਾਕਿਆਂ ਨੇ ਇੱਕ ਵਾਰ ਫਿਰ ਮੋਸਾਦ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਲੋਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ।
ਰੋਨਨ ਬਰਗਮੈਨ ਦੀ ਕਿਤਾਬ ਰਾਈਜ਼ ਐਂਡ ਕਿਲ ਫਸਟ: ਦਿ ਸੀਕਰੇਟ ਹਿਸਟਰੀ ਆਫ਼ ਇਜ਼ਰਾਈਲਜ਼ ਟਾਰਗੇਟਡ ਅਸਾਸੀਨੇਸ਼ਨਜ਼ ਇਜ਼ਰਾਈਲੀ ਖੁਫੀਆ ਏਜੰਸੀ ਨੂੰ ਸਮਝਣ ਵਿੱਚ ਬਹੁਤ ਮਦਦਗਾਰ ਹੋ ਸਕਦੀ ਹੈ। ਇਸ ਪੁਸਤਕ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ। ਇਸ ਨੂੰ ਵੀ ਖੂਬਸੂਰਤ ਅੰਦਾਜ਼ ਵਿਚ ਲਿਖਿਆ ਗਿਆ ਹੈ। ਨਾਲ ਹੀ, ਇਹ ਕਿਤਾਬ 1949 ਵਿੱਚ ਇਸਦੀ ਸਥਾਪਨਾ ਤੋਂ ਬਾਅਦ ਰਾਜ ਅਤੇ ਗੈਰ-ਰਾਜੀ ਅਦਾਕਾਰਾਂ ਵਿਰੁੱਧ ਖੁਫੀਆ ਏਜੰਸੀ ਦੀਆਂ ਕਾਰਵਾਈਆਂ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਕਰਦੀ ਹੈ।
ਇਜ਼ਰਾਈਲ ਦੇ ਖੋਜੀ ਪੱਤਰਕਾਰ ਰੋਨੇਨ ਬਰਗਮੈਨ ਨੇ ਨਾ ਸਿਰਫ ਮੋਸਾਦ ਵੱਲੋਂ ਕੀਤੇ ਗਏ ਕਤਲਾਂ ਬਾਰੇ ਦੱਸਿਆ ਹੈ, ਸਗੋਂ ਇਸ ਦੇ ਨਾਲ ਹੀ ਉਸ ਨੇ ਖੁਫੀਆ ਏਜੰਸੀ ਦੀਆਂ ਹੋਰ ਕਾਰਵਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਮੋਸਾਦ ਦੇ ਜਾਸੂਸ ਏਲੀ ਕੋਹੇਨ ਦੀ ਕਹਾਣੀ ਵੀ ਦੱਸਦਾ ਹੈ। ਉਹ ਇਜ਼ਰਾਈਲ ਦੇ ਇੱਕ ਹੋਰ ਦੁਸ਼ਮਣ ਦੇਸ਼ ਸੀਰੀਆ ਦੇ ਸਿਆਸੀ ਦਾਇਰੇ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਗਿਆ ਸੀ। ਪਰ ਬਾਅਦ ਵਿਚ ਉਸ ਨੂੰ ਫੜ ਲਿਆ ਗਿਆ ਅਤੇ ਦਮਿਸ਼ਕ ਦੇ ਕੇਂਦਰੀ ਚੌਕ ਵਿਚ ਫਾਂਸੀ ਦੇ ਦਿੱਤੀ ਗਈ।
ਰੋਨਨ ਬਰਗਮੈਨ ਨੇ ਆਪਣੀ ਕਿਤਾਬ ਵਿੱਚ ਇਸ ਪੂਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇੰਨਾ ਹੀ ਨਹੀਂ ਉਸ ਨੇ ਮੋਸਾਦ ਵੱਲੋਂ ਕੀਤੇ ਗਏ ਕਤਲਾਂ ਬਾਰੇ ਵੀ ਦੱਸਿਆ ਹੈ। ਇਸ ਨਾਲ ਪਾਠਕਾਂ ਨੂੰ ਏਜੰਸੀ ਦੀ ਕਾਰਜਸ਼ੈਲੀ ਦੇ ਨਾਲ-ਨਾਲ ਇਹ ਵੀ ਪਤਾ ਲੱਗਦਾ ਹੈ ਕਿ ਇਸ ਨੇ ਕਿਸ ਕਾਰਣ ਕਾਰਵਾਈ ਕੀਤੀ। ਰੋਨਨ ਬਰਗਮੈਨ ਨੇ ਕਿਤਾਬ ਵਿੱਚ 1979 ਵਿੱਚ ਮੋਸਾਦ ਦੁਆਰਾ ਅਲੀ ਸਲਾਮੇ ਦੀ ਹੱਤਿਆ ਬਾਰੇ ਵੀ ਲਿਖਿਆ ਹੈ। ਅਲੀ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਸੰਚਾਲਕ ਸੀ
ਰੋਨਨ ਬਰਗਮੈਨ ਲਿਖਦਾ ਹੈ ਕਿ ਪਹਿਲਾਂ ਮੋਸਾਦ ਨੇ ਅਲੀ ਨੂੰ ਆਪਣੇ ਟੂਥਪੇਸਟ ਜਾਂ ਆਫਟਰਸ਼ੇਵ ਵਿੱਚ ਜ਼ਹਿਰ ਪਾ ਕੇ ਮਾਰਨ ਬਾਰੇ ਸੋਚਿਆ, ਪਰ ਫਿਰ ਯੋਜਨਾ ਬਦਲ ਦਿੱਤੀ। ਜਦੋਂ ਅਲੀ ਬੇਰੂਤ ਦੀਆਂ ਸੜਕਾਂ 'ਤੇ ਨਿਕਲਿਆ ਤਾਂ ਮੋਸਾਦ ਨੇ ਧਮਾਕਾ ਕਰਕੇ ਉਸ ਨੂੰ ਮਾਰ ਦਿੱਤਾ। ਮੋਸਾਦ ਦੇ ਇਸ ਹਮਲੇ ਵਿੱਚ ਅਲੀ ਦੇ ਕਈ ਬਾਡੀਗਾਰਡ ਵੀ ਮਾਰੇ ਗਏ ਸਨ।
ਇਜ਼ਰਾਈਲੀ ਖੁਫੀਆ ਏਜੰਸੀ ਨੇ ਅਲੀ ਨੂੰ ਮਾਰਨ ਲਈ ਜੋ ਜਾਲ ਵਿਛਾਇਆ ਹੈ, ਉਹ ਘੱਟ ਦਿਲਚਸਪ ਨਹੀਂ ਹੈ। ਖੁਫੀਆ ਏਜੰਸੀ ਨੇ ਇਸ ਆਪਰੇਸ਼ਨ ਦੀ ਜ਼ਿੰਮੇਵਾਰੀ ਇਕ ਔਰਤ ਏਜੰਟ ਨੂੰ ਦਿੱਤੀ ਸੀ। ਉਸ ਏਜੰਟ ਦਾ ਨਾਂ ਏਰਿਕਾ ਚੈਂਬਰਸ ਸੀ। ਉਹ ਇੰਗਲੈਂਡ ਵਿਚ ਰਹਿੰਦੀ ਸੀ। ਉਸਨੂੰ 1973 ਵਿੱਚ ਮੋਸਾਦ ਦੁਆਰਾ ਭਰਤੀ ਕੀਤਾ ਗਿਆ ਸੀ, ਜਦੋਂ ਉਹ ਹਾਈਡ੍ਰੋਲੋਜੀ ਵਿੱਚ ਮਾਸਟਰ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਤੋਂ ਇਜ਼ਰਾਈਲ ਆਈ ਸੀ।
ਰੋਨਨ ਬਰਗਮੈਨ ਨੇ ਕਿਤਾਬ ਵਿੱਚ ਇਜ਼ਰਾਈਲੀ ਸਰਕਾਰ ਦੀਆਂ ਕਈ ਕਾਰਵਾਈਆਂ ਦੇ ਨੈਤਿਕ ਅਤੇ ਰਾਜਨੀਤਿਕ ਨਤੀਜਿਆਂ ਬਾਰੇ ਵੀ ਚਰਚਾ ਕਰਦਾ ਹੈ। ਉਸਨੇ ਲਿਖਿਆ ਹੈ ਕਿ ਕਈ ਵਾਰ ਇਜ਼ਰਾਈਲੀ ਖੁਫੀਆ ਏਜੰਸੀ ਨੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਕਾਰਵਾਈਆਂ ਕੀਤੀਆਂ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਸ ਦੀ ਕਿਤਾਬ ਪੜ੍ਹ ਕੇ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਇਜ਼ਰਾਈਲੀ ਖੁਫੀਆ ਅਦਾਰੇ ਵਿੱਚ ਅਜਿਹੇ ਅਪਰੇਸ਼ਨਾਂ ਬਾਰੇ ਕੋਈ ਸਹਿਮਤੀ ਨਹੀਂ ਸੀ। ਖੁਫੀਆ ਅਫਸਰਾਂ ਦੀ ਰਾਏ ਵੰਡੀ ਗਈ ਸੀ, ਖਾਸ ਕਰਕੇ ਮੋਸਾਦ ਦੁਆਰਾ ਕੀਤੇ ਗਏ ਕਤਲਾਂ ਬਾਰੇ।
Comments (0)