ਸਿਮਰਨਜੀਤ ਸਿੰਘ ਮਾਨ ਨੂੰ ਬਾਹਰਲੇ ਮੁਲਕਾਂ ਵਿਚ ਜਾਂ ਜੰਮੂ-ਕਸ਼ਮੀਰ ਜਾਣ ਉਤੇ ਰੋਕ ਕਿਸ ਕਾਨੂੰਨ ਤੇ ਦਲੀਲ ਅਧੀਨ ਲਗਾਈ ਜਾ ਰਹੀ ਹੈ ? : ਟਿਵਾਣਾ
ਇੰਡੀਆ ਦਾ ਵਿਧਾਨ ਸਭ ਨੂੰ ਬਰਾਬਰ ਦਾ ਦਰਜਾ ਪ੍ਰਦਾਨ ਕਰਦਾ ਹੈ ਫਿਰ ਸ. ਮਾਨ ਵਰਗੇ ਸਿੱਖ ਐਮ.ਪੀ, ਨਾਲ ਵਿਤਕਰਾ ਕਿਉਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 2 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਬਤੌਰ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਵੱਜੋਂ ਸ. ਸਿਮਰਨਜੀਤ ਸਿੰਘ ਮਾਨ ਆਪਣੀਆ ਪਾਰਟੀ ਨੀਤੀਆ ਅਤੇ ਕੌਮੀ ਸੋਚ ਤੋਂ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਵੱਖ-ਵੱਖ ਮੁਲਕਾਂ ਵਿਚ ਆਪਣੀ ਕੌਮ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਜਾਨਣ ਤੇ ਹੱਲ ਕਰਵਾਉਣ ਹਿੱਤ ਬਾਹਰਲੇ ਮੁਲਕਾਂ ਦੇ ਦੌਰਿਆ ਤੇ ਜਾਣ ਦੀ ਇੱਛਾ ਜਾਹਰ ਕਰਦੇ ਹਨ ਜਾਂ ਫਿਰ ਇੰਡੀਆ ਜਿਸਨੂੰ ਹੁਕਮਰਾਨ ਕਸ਼ਮੀਰ ਤੋ ਸ੍ਰੀਨਗਰ ਤੱਕ ਇਕ ਮੁਲਕ ਕਹਿੰਦੇ ਹਨ, ਉਸਦੇ ਜੰਮੂ-ਕਸ਼ਮੀਰ ਦੇ ਹਿੱਸੇ ਵਿਚ ਜਾਣ ਉਤੇ ਜ਼ਬਰੀ ਰੋਕਾਂ ਲਗਾਕੇ ਇੰਡੀਅਨ ਵਿਧਾਨ ਦੀ ਧਾਰਾ 14 ਜੋ ਇਥੋ ਦੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਉਸਦੀ ਤੋਹੀਨ ਕਰਨ ਅਤੇ ਉਲੰਘਣਾ ਕਰਨ ਦੀ ਇੰਡੀਆ ਦੀ ਵਿਦੇਸ਼ ਵਿਜਾਰਤ ਕਿਉਂ ਕਰ ਰਹੀ ਹੈ ? ਸ. ਮਾਨ ਵਰਗੇ ਸਿੱਖ ਕੌਮ ਦੇ ਐਮ.ਪੀ ਨਾਲ ਅਜਿਹਾ ਵਿਤਕਰਾ ਤੇ ਵਰਤਾਰਾ ਸਰਕਾਰਾਂ ਤੇ ਹੁਕਮਰਾਨ ਕਿਉਂ ਕਰ ਰਹੇ ਹਨ ? ਇਸਦਾ ਜਨਤਕ ਤੌਰ ਤੇ ਇੰਡੀਆ ਦੇ ਹੁਕਮਰਾਨ ਜੁਆਬ ਦੇਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਅਤੇ ਇੰਡੀਆ ਦੀ ਵਿਦੇਸ਼ੀ ਵਿਜਾਰਤ ਵੱਲੋਂ ਬਤੌਰ ਐਮ.ਪੀ ਹੁੰਦੇ ਹੋਏ ਵੀ ਉਨ੍ਹਾਂ ਨੂੰ ਜ਼ਬਰੀ ਬਾਹਰਲੇ ਮੁਲਕਾਂ ਦੇ ਦੌਰਿਆ ਤੇ ਜਾਣ ਜਾਂ ਇੰਡੀਆ ਦੇ ਅੰਦਰ ਜੰਮੂ-ਕਸ਼ਮੀਰ ਵਰਗੇ ਸੂਬੇ ਵਿਚ ਜਾਣ ਉਤੇ ਰੋਕਾਂ ਲਗਾਉਣ ਦੇ ਗੈਰ ਵਿਧਾਨਿਕ, ਅਣਮਨੁੱਖੀ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਇਸ ਵਿਸੇ ਤੇ ਸੰਸਾਰ ਭਰ ਦੇ ਸਿੱਖਾਂ ਤੇ ਇਨਸਾਫ਼ ਪਸ਼ੰਦਾਂ ਨੂੰ ਜਨਤਕ ਤੌਰ ਤੇ ਜੁਆਬ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਸ. ਮਾਨ 2022 ਨਵੰਬਰ ਵਿਚ ਜੰਮੂ-ਕਸ਼ਮੀਰ ਜਿਥੇ ਸੈਟਰ ਦੀ ਮੋਦੀ ਸਰਕਾਰ ਵੱਲੋ ਕਸ਼ਮੀਰੀਆਂ ਨੂੰ ਵਿਧਾਨ ਦੀ ਧਾਰਾ 370 ਅਤੇ 35ਏ ਦੁਆਰਾ ਮਿਲੀ ਖੁਦਮੁਖਤਿਆਰੀ ਨੂੰ ਰੱਦ ਕਰਕੇ ਯੂ.ਟੀ ਬਣਾ ਦਿੱਤਾ ਸੀ, ਉਪਰੰਤ ਪੈਦਾ ਹੋਏ ਹਾਲਾਤਾਂ ਦੀ ਜਾਣਕਾਰੀ ਲੈਣ ਅਤੇ ਕਸ਼ਮੀਰੀਆਂ ਨੂੰ ਮਿਲਣ ਲਈ ਜਾਣਾ ਚਾਹੁੰਦੇ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਯੂ.ਟੀ. ਜੰਮੂ ਕਸਮੀਰ ਦੇ ਲੈਫਟੀਨੈਟ ਗਵਰਨਰ ਸ੍ਰੀ ਮਨੋਜ ਸਿਨ੍ਹਾ ਨੇ ਸ. ਮਾਨ ਨੂੰ ਜੰਮੂ ਕਸਮੀਰ ਵਿਚ ਦਾਖਲ ਹੋਣ ਤੋ ਜ਼ਬਰੀ ਰੋਕ ਦਿੱਤਾ । ਜਦੋਕਿ ਕੁਝ ਸਮੇਂ ਬਾਅਦ ਇੰਡੀਆ ਦੇ ਦੂਸਰੇ ਮੈਬਰ ਪਾਰਲੀਮੈਟ ਰਾਹੁਲ ਗਾਂਧੀ ਨੂੰ ਜੰਮੂ ਕਸਮੀਰ ਵਿਚ ਜਾਣ ਦਿੱਤਾ ਗਿਆ । ਜਦੋਕਿ ਸ੍ਰੀ ਰਾਹੁਲ ਗਾਂਧੀ ਦੇ ਜਾਣ ਸਮੇ ਜੰਮੂ ਕਸਮੀਰ ਵਿਚ ਬੰਬ ਵਿਸਫੋਟ ਹੋਏ ਸਨ । ਫਿਰ ਜਦੋਂ ਸ੍ਰੀ ਰਾਹੁਲ ਗਾਂਧੀ ਐਮ.ਪੀ ਨਹੀ ਸਨ ਉਨ੍ਹਾਂ ਨੂੰ ਵਿਦੇਸ਼ ਵਿਜਾਰਤ ਨੇ ਅਮਰੀਕਾ ਜਾਣ ਦੀ ਇਜਾਜਤ ਵੀ ਦੇ ਦਿੱਤੀ । ਫਿਰ ਸ੍ਰੀ ਮੋਦੀ ਨੂੰ ਅਮਰੀਕਾ ਪਹੁੰਚਣ ਤੇ ਇਕ ਰੱਬ ਦੀ ਤਰ੍ਹਾਂ ਪੇਸ਼ ਕੀਤਾ ਗਿਆ ਅਤੇ ਸ. ਮਾਨ ਨੂੰ ਮੈਂਬਰ ਪਾਰਲੀਮੈਂਟ ਹੋਣ ਅਤੇ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੋਣ ਦੇ ਬਾਵਜੂਦ ਵੀ ਨਹੀ ਜਾਣ ਦਿੱਤਾ ਗਿਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਇੰਡੀਆ ਦਾ ਵਿਧਾਨ ਸਭ ਨੂੰ ਬਰਾਬਰ ਦਾ ਦਰਜਾ ਪ੍ਰਦਾਨ ਕਰਦਾ ਹੈ ਫਿਰ ਸ. ਮਾਨ ਵਰਗੇ ਸਿੱਖ ਐਮ.ਪੀ, ਰਾਹੁਲ ਗਾਂਧੀ ਆਦਿ ਵਿਚ ਹੁਕਮਰਾਨ ਵਿਤਕਰੇ ਭਰੇ ਅਮਲ ਕਿਉਂ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਇਹ ਹੋਰ ਵੀ ਸ਼ਰਮਨਾਕ ਤੇ ਵਿਤਕਰੇ ਭਰੀ ਕਾਰਵਾਈ ਹੈ ਕਿ ਬੀਤੇ ਪਾਰਲੀਮੈਂਟ ਸੈਸਨ ਦੌਰਾਨ ਸ੍ਰੀ ਰਾਹੁਲ ਗਾਂਧੀ ਐਮ.ਪੀ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਡਾਨੀ ਦੇ ਭਖਦੇ ਮੁੱਦੇ ਉਤੇ ਬੋਲਣ ਦਾ ਸਮਾਂ ਦਿੱਤਾ ਗਿਆ । ਪਰ ਸ. ਮਾਨ ਨੂੰ ਐਮ.ਪੀ ਹੁੰਦੇ ਹੋਏ ਵੀ ਬੋਲਣ ਨਾ ਦਿੱਤਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਸ. ਮਾਨ ਨਾਲ ਅਜਿਹਾ ਵਿਤਕਰਾ ਹੁਕਮਰਾਨ ਮੁਤੱਸਵੀ ਸੋਚ ਵੱਜੋ ਇਕ ਸਿੱਖ ਐਮ.ਪੀ ਹੋਣ ਦੇ ਨਾਤੇ ਕਰ ਰਹੇ ਹਨ । ਜਿਸਨੂੰ ਦੁਨੀਆ ਦਾ ਕੋਈ ਵੀ ਇਨਸਾਫ ਪਸ਼ੰਦ ਵਿਅਕਤੀ ਜਾਂ ਸੰਸਥਾਂ ਕਤਈ ਵੀ ਦੁਰਸਤ ਕਰਾਰ ਨਹੀ ਦੇ ਸਕਦਾ । ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਦੋਂ ਰਾਹੁਲ ਗਾਂਧੀ ਅਮਰੀਕਾ ਗਏ ਤਾਂ ਸਿੱਖਾਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਖ਼ਾਲਿਸਤਾਨ ਲਈ ਆਵਾਜ ਬੁਲੰਦ ਕੀਤੀ । ਉਨ੍ਹਾਂ ਨੇ ਆਪਣੀ ਸੋਚ ਨੂੰ ਛੱਡਿਆ ਨਹੀ ਬਲਕਿ ਦ੍ਰਿੜ ਹਨ । ਇਸ ਲਈ ਇੰਡੀਆ ਦੀ ਮੋਦੀ ਮੁਤੱਸਵੀ ਹਕੂਮਤ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਭੱਖਦੇ ਮਸਲੇ ਖ਼ਾਲਿਸਤਾਨ ਤੋ ਭੱਜਣ ਦੀ ਬਜਾਇ, ਟੇਬਲ ਉਤੇ ਬੈਠਕੇ ਸਿੱਖ ਲੀਡਰਸਿਪ ਨਾਲ ਗੱਲ ਕਰਦੇ ਹੋਏ ਇਸ ਮਸਲੇ ਨੂੰ ਸਹਿਜ ਨਾਲ ਹੱਲ ਕੀਤਾ ਜਾਵੇ । ਦੂਰਾ ਜੋ ਹਿੰਦੂਤਵ ਜਮਾਤਾਂ ਨਾਲ ਸੰਬੰਧਤ ਜਾਂ ਹੁਕਮਰਾਨ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ ਤਾਂ ਸਭ ਵਜੀਰ ਤੇ ਆਗੂਆ ਵੱਲੋ ਸਿੱਖ ਕੌਮ ਵਿਰੁੱਧ ਗੈਰ ਦਲੀਲ ਢੰਗ ਨਾਲ ਪ੍ਰਚਾਰ ਕਰਨ ਦੀ ਕੋਈ ਤੁੱਕ ਦਲੀਲ ਨਹੀ ਬਣਦੀ । ਬਲਕਿ 1947 ਤੋਂ ਪਹਿਲੇ ਜੋ ਹਿੰਦੂਤਵ ਹੁਕਮਰਾਨਾਂ ਨੇ ਸਿੱਖ ਕੌਮ ਨਾਲ ‘ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ’ ਦੇਣ ਦਾ ਖੁੱਲ੍ਹੇਆਮ ਬਚਨ ਕੀਤਾ ਸੀ, ਉਸਨੂੰ ਪੂਰਨ ਕਰਦੇ ਹੋਏ ਸਿੱਖ ਕੌਮ ਦੀ ਸੰਤੁਸਟੀ ਕਰਨ ਅਤੇ ਇੰਡੀਆ ਵਿਚ ਅਮਨ ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਵਿਚ ਯੋਗਦਾਨ ਪਾਉਣ ।
Comments (0)