ਸਮਾਜਿਕ ਮੁਦਿਆਂ ਉਪਰ ਬਣੀ ‘ਚਿੜੀਆਂ ਦਾ ਚੰਬਾ’ ਫਿਲਮ 13 ਅਕਤੂਬਰ ਨੂੰ ਹੋਵੇਗੀ ਰਿਲੀਜ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ– ਖਰੌੜ ਫ਼ਿਲਮਜ਼ ਤੇ ਫਰੂਟਚਾਟ ਐਂਟਰਟੇਨਮੈਂਟ ਆਪਣੀ ਨਵੀਂ ਫ਼ਿਲਮ ‘ਚਿੜੀਆਂ ਦਾ ਚੰਬਾ’ ਰਾਹੀਂ ਸਮਾਜ ਦੇ ਕੁਝ ਅਜਿਹੇ ਮੁੱਦਿਆਂ ’ਤੇ ਰੌਸ਼ਨੀ ਪਾਉਣਾ ਚਾਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਸਾਰੇ ਗੱਲ ਜ਼ਰੂਰ ਕਰਦੇ ਹਾਂ ਪਰ ਉਨ੍ਹਾਂ ਨੂੰ ਆਪਣੀ ਅਸਲ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ।ਡਿੰਪਲ ਖਰੌੜ ਤੇ ਅਭੈਦੀਪ ਸਿੰਘ ਮੁੱਤੀ ਵਲੋਂ ਪੇਸ਼ ਕੀਤੀ ਜਾ ਰਹੀ ਤੇ ਪ੍ਰੇਮ ਸਿੰਘ ਸਿੱਧੂ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ 4 ਕੁੜੀਆਂ ਦੀਆਂ ਕੁਝ ਅਜਿਹੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਸਾਨੂੰ ਕੁੜੀਆਂ ਦੇ ਨਾਲ ਹੋ ਰਹੇ ਜ਼ੁਲਮਾਂ ’ਤੇ ਗ਼ੌਰ ਕਰਨ ਲਈ ਮਜਬੂਰ ਕਰ ਦੇਣਗੀਆਂ।
ਇਸ ਫ਼ਿਲਮ ਰਾਹੀਂ ਇਹ 4 ਕੁੜੀਆਂ ਦੇ ਕਿਰਦਾਰ ਹਰ ਉਸ ਕੁੜੀ ਦੀ ਕਹਾਣੀ ਨੂੰ ਵਿਖਾਉਣਗੀਆਂ, ਜੋ ਆਪਣੀ ਜ਼ਿੰਦਗੀ ਦੇ ਹਰ ਮੋੜ ’ਤੇ ਆਜ਼ਾਦੀ ਦੀ ਭਾਲ ਕਰਦੀਆਂ ਹਨ। ਇਸ ਪ੍ਰੇਰਣਾਤਮਕ ਫ਼ਿਲਮ ਰਾਹੀਂ ਮਹੱਤਵਪੂਰਨ ਸਮਾਜਿਕ ਮੁੱਦਿਆਂ ਜਿਵੇਂ ਕਿ ਲਿੰਗ ਸਮਾਨਤਾ ਤੇ ਵੁਮੈਨ ਇੰਪਾਵਰਮੈਂਟ ’ਤੇ ਰੌਸ਼ਨੀ ਪਾਈ ਜਾਵੇਗੀ।
ਇਹ ਉਮੀਦ ਤੇ ਸੁਪਨਿਆਂ ਦੀ ਸ਼ਕਤੀ ਨੂੰ ਦਿਖਾਉਣ ਵਾਲੀ ਇਕ ਇਹੋ ਜਿਹੀ ਫ਼ਿਲਮ ਹੈ, ਜੋ ਅੱਜ ਦੇ ਦੌਰ ਵਿਚ ਹੋ ਰਹੀ ਕੁੜੀਆਂ ਨਾਲ ਬੇਇਨਸਾਫੀ ਦਾ ਇਕ ਜਵਾਬ ਸਾਬਿਤ ਹੋਵੇਗੀ।ਇਸ ਦੀ ਸੋਚ ਉਕਸਾਉਣ ਵਾਲੀ ਕਹਾਣੀ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਰਾਹੀਂ ‘ਚਿੜੀਆਂ ਦਾ ਚੰਬਾ’ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਤੇ ਸਮਾਜ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਆਪਣੇ ਕੈਲੰਡਰਾਂ ’ਤੇ ਨਿਸ਼ਾਨ ਲਗਾਓ ਤੇ 13 ਅਕਤੂਬਰ ਨੂੰ ਇਕ ਅਭੁੱਲ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੋ ਜਾਓ।
Comments (0)