ਡਾਕਟਰ ਬੀਰਇੰਦਰ ਸਿੰਘ ਨਾਰੰਗ ਦਾ ਕਿੰਗ ਚਾਰਲਸ ਕੋਰੋਨੇਸ਼ਨ ਮੈਡਲ ਨਾਲ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਐਬਟਸਫੋਰਡ-ਬਿ੍ਟਿਸ਼ ਕੋਲੰਬੀਆ ਦੀ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕਾ ਕੈਟਰੀਨਾ ਚੇਨ ਨੇ ਬਰਨਬੀ ਨਿਵਾਸੀ ਫੈਮਿਲੀ ਫਿਜੀਸ਼ੀਅਨ ਉੱਘੇ ਡਾਕਟਰ ਬੀਰਇੰਦਰ ਸਿੰਘ ਨਾਰੰਗ ਦਾ ਵਕਾਰੀ ਸਨਮਾਨ ਕਿੰਗ ਚਾਰਲਸ ਕੋਰੋਨੇਸ਼ਨ ਮੈਡਲ ਨਾਲ ਸਨਮਾਨ ਕੀਤਾ ਹੈ । ਕਿੰਗ ਚਾਰਲਸ ਕੋਰੋਨੇਸ਼ਨ ਮੈਡਲ 6 ਮਈ, 2023 ਨੂੰ ਕਿੰਗ ਚਾਰਲਸ ਤੀਜਾ ਦੀ ਤਾਜਪੋਸ਼ੀ ਮੌਕੇ ਸਿਰਜਿਆ ਗਿਆ ਸੀ ।ਕਿੰਗ ਚਾਰਲਸ ਦੀ ਤਾਜਪੋਸ਼ੀ ਨੂੰ ਦਰਸਾਉਣ ਵਾਲਾ ਇਹ ਪਹਿਲਾ ਕੈਨੇਡੀਅਨ ਯਾਦਗਾਰੀ ਮੈਡਲ ਹੈ । ਡਾ. ਬੀਰਇੰਦਰ ਸਿੰਘ ਨਾਰੰਗ ਨੂੰ ਇਹ ਸਨਮਾਨ ਸਿਹਤ ਸੇਵਾਵਾਂ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ ।
ਲੁਧਿਆਣਾ ਨਾਲ ਸੰਬੰਧਿਤ ਬਰਨਬੀ ਦੀ 3 ਵਾਰ ਸਕੂਲ ਟਰੱਸਟੀ ਰਹੀ ਬਲਜਿੰਦਰ ਕੌਰ ਨਾਰੰਗ ਦਾ ਹੋਣਹਾਰ ਫਰਜੰਦ ਡਾ. ਬੀਰਇੰਦਰ ਸਿੰਘ ਜਿੱਥੇ ਫੈਮਿਲੀ ਫਿਜੀਸ਼ੀਅਨ ਦੇ ਤੌਰ 'ਤੇ ਸੇਵਾਵਾਂ ਨਿਭਾ ਰਿਹਾ ਹੈ, ਉੱਥੇ ਉਹ ਵੈਨਕੂਵਰ ਸਥਿਤ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਦੇ ਫੈਮਿਲੀ ਪ੍ਰੈਕਟਿਸ ਵਿਭਾਗ 'ਚ ਕਲੀਨਿਕਲ ਅਸਿਸਟੈਂਟ ਪ੍ਰੋਫੈਸਰ ਹੈ ।
ਡਾ. ਬੀਰਇੰਦਰ ਸਿੰਘ ਪ੍ਰਮੁੱਖ ਟੀ.ਵੀ. ਚੈਨਲ ਗਲੋਬਲ ਬੀ.ਸੀ. ਤੇ ਰੇਡੀਓ ਸੀ.ਕੇ.ਐਨ.ਡਬਲੀਓ. 980 'ਤੇ ਨਿਰੰਤਰ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਹਨ | ਉਹ ਡਾਕਟਰਾਂ ਦੀ ਸੰਸਥਾ ਬਰਨਬੀ ਡਵੀਜ਼ਨ ਆਫ਼ ਫੈਮਿਲੀ ਪ੍ਰੈਕਟਿਸ ਬੋਰਡ ਦੇ ਵੀ ਚੇਅਰਮੈਨ ਰਹਿ ਚੁੱਕੇ ਹਨ ।ਇਸ ਮੌਕੇ ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੀ ਮੌਜੂਦ ਸਨ ।
Comments (0)