ਮਸਤਾਨੇ ਫਿਲਮ ਦਾ ਸਪੈਸ਼ਲ ਸ਼ੋਅ ਸੰਗਤਾਂ ਨੂੰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਦੇ ਸਹਿਯੋਗ ਨਾਲ ਦਿਖਾਇਆ

ਮਸਤਾਨੇ ਫਿਲਮ ਦਾ ਸਪੈਸ਼ਲ ਸ਼ੋਅ ਸੰਗਤਾਂ ਨੂੰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਦੇ ਸਹਿਯੋਗ ਨਾਲ ਦਿਖਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 6 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਮੁਗਲ ਰਾਜ ਦੇ ਸਮੇਂ ਵਿਚ ਸਿੱਖ ਪੰਥ ਦੇ ਬਣੇ ਅਣਮੁੱਲੇ ਇਤਿਹਾਸ ਨੂੰ ਲੈ ਕੇ ਬਣੀ ਫਿਲਮ ਮਸਤਾਨੇ ਨੂੰ ਆਮ ਸੰਗਤ ਤੱਕ ਪਹੁਚਾਉਣ ਅਤੇ ਫਿਲਮ ਬਣਾਉਣ ਵਾਲੀ ਟੀਮ ਨੂੰ ਸਪੋਰਟ ਕਰਕੇ ਅਗਾਊਂ ਹੋਰ ਵਧੀਆ ਤਰੀਕੇ ਪੇਸ਼ਕਾਰੀ ਕਰਣ ਦੇ ਮਕਸਦ ਨੂੰ ਲੈਕੇ ਕਲਰ ਔਫ ਗੋਡ, ਰੰਗ ਕਰਤਾਰ ਦੇ ਅਤੇ ਤਿਲਕ ਨਗਰ ਦੇ ਐਮਐਲਏ ਅਤੇ ਇੰਚਾਰਜ ਪੰਜਾਬ ਜਰਨੈਲ ਸਿੰਘ ਦੇ ਸਹਿਯੋਗ ਨਾਲ ਮਸਤਾਨੇ ਫਿਲਮ ਦੀ ਸਪੈਸ਼ਲ ਸਕਰੀਨਿੰਗ ਦੀ ਲੜੀ ਵਿਚ ਅੱਜ ਇਕ ਸ਼ੋਅ ਰਾਜੌਰੀ ਗਾਰਡਨ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ। ਇਹ ਫ਼ਿਲਮ ਮੀਰਾਜ਼ ਸੀਨੇਮਾ ਹਾਲ ਸੁਭਾਸ਼ ਨਗਰ ਵਿਖੇ ਸੰਗਤਾਂ ਨੂੰ ਫ੍ਰੀ ਦਿਖਾਈ ਗਈ ਸੀ। ਜਿਕਰਯੋਗ ਹੈ ਕਿ ਇਸ ਫਿਲਮ ਵਿਚ ਸਿੱਖ ਦਾ ਅਰਦਾਸ ਉੱਤੇ ਕਿੰਨਾ ਵਿਸ਼ਵਾਸ ਹੈ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਉਨ੍ਹਾਂ ਦੀਆਂ ਅਰਦਾਸਾਂ ਨੂੰ ਪੂਰੀਆਂ ਕਰਦਾ ਹੈ ਬਾਰੇ ਖੂਬਸੂਰਤ ਤਰੀਕੇ ਨਾਲ ਦਰਸਾਇਆ ਗਿਆ ਹੈ । ਇਸ ਸ਼ੋਅ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਵਲੋਂ ਕੀਤੀ ਗਈ ਸੀ । ਸੰਸਥਾ ਵਲੋਂ ਵੀਰ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।