ਅਮਰੀਕਾ ਵਿਚ ਸਾਬਕਾ ਗਵਰਨਰ ਡੇਵਿਡ ਪੈਟਰਸਨ ਤੇ ਉਸ ਦੇ ਪੁੱਤਰ ਉਪਰ ਜਾਨ ਲੇਵਾ ਹਮਲਾ 

ਅਮਰੀਕਾ ਵਿਚ ਸਾਬਕਾ ਗਵਰਨਰ ਡੇਵਿਡ ਪੈਟਰਸਨ ਤੇ ਉਸ ਦੇ ਪੁੱਤਰ ਉਪਰ ਜਾਨ ਲੇਵਾ ਹਮਲਾ 
ਕੈਪਸ਼ਨ: ਸਾਬਕਾ ਗਵਰਨਰ ਡੇਵਿਡ ਪੈਟਰਸਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਸਾਬਕਾ ਗਵਰਨਰ ਡੇਵਿਡ ਪੈਟਰਸਨ ਤੇ ਉਸ ਦੇ ਮਤਰੇਏ ਪੁੱਤਰ ਉਪਰ ਹਮਲਾ ਹੋਣ ਦੀ ਰਿਪੋਰਟ ਹੈ। ਹਮਲੇ ਬਾਰੇ ਜਾਣਕਾਰੀ ਦਿੰਦਿਆਂ ਪੈਟਰਸਨ ਦੇ ਬੁਲਾਰੇ ਨੇ ਕਿਹਾ ਹੈ ਕਿ ਹਮਲਾ ਰਾਤ ਦੇ ਤਕਰੀਬਨ 8.30 ਵਜੇ ਦੇ ਆਸ ਪਾਸ ਹੋਇਆ। ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਫਸਰ ਈਸਟ 96ਵੀਂ ਸਟਰੀਟ ਨੇੜੇ ਸੈਕੰਡ ਐਵੀਨਿਊ ਵਿਖੇ ਪੁੱਜੇ ਤਾਂ ਉਨਾਂ ਨੂੰ ਇਕ 70 ਸਾਲਾ ਵਿਅਕਤੀ ਤੇ ਇਕ 20 ਸਾਲਾ ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਸਿਰ ਤੇ ਚੇਹਰੇ 'ਤੇ ਸੱਟਾਂ ਵੱਜੀਆਂ ਹੋਈਆਂ ਸਨ।

ਬਿਆਨ ਵਿਚ ਪੁਲਿਸ ਨੇ ਪੀੜਤਾਂ ਦੇ ਨਾਂ ਦਾ ਜਿਕਰ ਨਹੀਂ ਕੀਤਾ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਤਰਾਂ ਜ਼ਖਮੀ ਹੋਏ ਹਨ ਪਰੰਤੂ ਕਿਹਾ ਹੈ ਕਿ ਉਹ ਘਟਨਾ  ਨਾਲ ਸਬੰਧਤ 5 ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਪੈਟਰਸਨ ਦੇ ਬੁਲਾਰੇ ਸੀਨ ਡਾਰਸੀ ਨੇ ਕਿਹਾ ਕਿ ਪੈਟਰਸਨ ਤੇ ਉਸ ਦੇ ਮਤਰੇਏ ਪੁੱਤਰ ਉਪਰ ਹਮਲਾ ਨਿੱਜੀ ਰੰਜਿਸ਼ ਦਾ ਸਿੱਟਾ ਹੈ। ਉਨਾਂ ਕਿਹਾ ਕਿ ਹਸਪਤਾਲ ਵਿਚ ਇਲਾਜ਼ ਤੋਂ ਬਾਅਦ ਦੋਨਾਂ  ਨੂੰ ਘਰ ਭੇਜ ਦਿੱਤਾ ਗਿਆ ਹੈ।