ਜਥੇਦਾਰ, ਅਕਾਲ ਤਖ਼ਤ ਦੀ ਸਰਵਉੱਚਤਾ, ਸਿਧਾਂਤ ਅਤੇ ਮਰਯਾਦਾ ਨੂੰ ਅਕਾਲੀ ਧੜਿਆਂ ਦੀ ਸੌੜੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣ- ਦਲ ਖ਼ਾਲਸਾ
ਪ੍ਰੈਸ ਨੋਟ
ਜਥੇਦਾਰ, ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ , ਦਲ ਖ਼ਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਵੱਲੋਂ , ਬੀਬੀ ਜਗੀਰ ਕੌਰ ਖਿਲਾਫ ਬੇਬੁਨਿਆਦ ਨੋਟਿਸ ਵਾਪਸ ਲੈਣ ਦੀ ਅਪੀਲ
ਜਥੇਦਾਰ ਸਾਹਿਬ ਨੂੰ ਭੇਜੇ ਖ਼ਤ ਦਾ ਸਾਰਾਂਸ਼ -
ਆਪ ਜੀ ਨੂੰ ਇਹ ਖ਼ਤ ਲਿਖਣ ਦਾ ਮੁੱਖ ਕਾਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ (authority) ਦਾ ਸਿਆਸਤਦਾਨਾਂ ਵੱਲੋਂ ਗਲਤ ਇਸਤੇਮਾਲ ਕਰਨ ਨੂੰ ਰੋਕਣਾ ਹੈ।
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਬੀਬੀ ਜਗੀਰ ਕੌਰ ਖ਼ਿਲਾਫ਼ ਜਾਰੀ ਕੀਤਾ ਗਿਆ ਨੋਟਿਸ ਸਿੱਖ ਰਵਾਇਤਾਂ ਦੇ ਉਲਟ ਹੈ, ਇਸਨੂੰ ਤੁਰੰਤ ਵਾਪਸ ਲਿਆ ਜਾਵੇ। ਸ਼ਿਕਾਇਤਕਰਤਾ ਵੱਲੋਂ ਬੀਬੀ ਜੀ ਵਿਰੁੱਧ ਲਾਏ ਗਏ ਦੋਸ਼, ਜਥੇਦਾਰ ਸਾਹਿਬਾਨ ਦੇ ਅਧਿਕਾਰ-ਖੇਤਰ ਅਤੇ ਕਾਰਜ-ਖੇਤਰ ਵਿੱਚ ਨਹੀਂ ਆਉਂਦੇ ਹਨ।
੧) ਅੰਮ੍ਰਿਤਧਾਰੀ ਮਰਦ ਜਾਂ ਔਰਤ ਵੱਲੋਂ ਰੋਮਾਂ/ਕੇਸਾਂ ਦੀ ਬੇਅਦਬੀ ਦਾ ਦੋਸ਼ ਸਿਧਾਂਤਕ ਰੂਪ ਵਿੱਚ ਅੰਮ੍ਰਿਤ (ਪਾਹੁਲ) ਦੀ ਮਰਯਾਦਾ ਨਾਲ ਜੁੜਦਾ ਹੈ, ਜੋ ਪੰਜ ਪਿਆਰਿਆਂ ਦੇ ਕਾਰਜ- ਖੇਤਰ ਵਿੱਚ ਆਉਂਦਾ ਹੈ।
੨) ਬੀਬੀ ਜਗੀਰ ਕੌਰ 'ਤੇ ਆਪਣੀ ਧੀ ਦੀ ਦੁਖਦਾਈ ਮੌਤ ਦਾ ਦੋਸ਼ ਸਿੱਖ ਰਹਿਤ ਮਰਿਆਦਾ ਦੀ ਕੁੜੀਮਾਰ (ਮਾਦਾ ਭਰੂਣ/ਨਵ ਜੰਮੀ ਬੱਚੀ ਦੀ ਹੱਤਿਆ) ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦਾ। ਕੁੜੀਮਾਰ ਵਿਸ਼ੇਸ਼ ਤੌਰ 'ਤੇ ਗਰਭ ਵਿੱਚ ਮਾਦਾ ਭਰੂਣ ਨੂੰ ਕੁੜੀ ਹੋਣ ਕਾਰਨ ਖਤਮ ਕਰਨ ਦੀ ਕਾਰਵਾਈ ਨਾਲ ਜੁੜਦਾ ਹੈ, ਜਦ ਕਿ ਜਗੀਰ ਕੌਰ ਦੀ ਧੀ ਦਾ ਮਾਮਲਾ ਬਿਲਕੁਲ ਅੱਲਗ ਹੈ।
ਇਸ ਤੋਂ ਇਲਾਵਾ, ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ, ਬੀਬੀ ਜਗੀਰ ਕੌਰ ਨੂੰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਫ਼ਰਕ ਐਨਾ ਹੈ ਕਿ ਉਸ ਵੇਲੇ ਜਗੀਰ ਕੌਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ।
ਸ਼ਿਕਾਇਤਕਰਤਾ ਵੱਲੋਂ ਉਪਰੋਕਤ ਦੋ ਨੁਕਤਿਆਂ ਨੂੰ ਸ਼ਿਕਾਇਤ ਦੇ ਰੂਪ ਵਿੱਚ ਸਾਲਾਂ ਬਾਅਦ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਆਉਣ ਪਿੱਛੇ ਇਰਾਦਾ ਅਤੇ ਨੀਯਤ ਮੰਦਭਾਵਨਾ ਵਾਲੀ ਝਲਕ ਰਹੀ ਹੈ। ਸਾਡੀ ਜਾਚੇ ਬੀਬੀ ਜੀ ਵਿਰੁੱਧ ਸ਼ਿਕਾਇਤ ਦੀ ਜੜ੍ਹ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸ਼ੀ ਦੀ ਸੌੜੀ ਸਿਆਸਤ ਵਿੱਚ ਪਈ ਹੈ।
ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਆਪ ਜੀ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ।
ਸਾਡੀ ਅਪੀਲ ਹੈ ਕਿ ਆਪ ਜੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਯਾਦਾ ਨੂੰ ਅਕਾਲੀ ਧੜਿਆਂ ਦੀ ਸੌੜੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ। ਵਾਹਿਗੁਰੂ ਪੰਥ ਦੇ ਸਹਾਈ ਹੋਣ !
੧) ਅੰਮ੍ਰਿਤਧਾਰੀ ਮਰਦ ਜਾਂ ਔਰਤ ਵੱਲੋਂ ਰੋਮਾਂ/ਕੇਸਾਂ ਦੀ ਬੇਅਦਬੀ ਦਾ ਦੋਸ਼ ਸਿਧਾਂਤਕ ਰੂਪ ਵਿੱਚ ਅੰਮ੍ਰਿਤ (ਪਾਹੁਲ) ਦੀ ਮਰਯਾਦਾ ਨਾਲ ਜੁੜਦਾ ਹੈ, ਜੋ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
੨) ਬੀਬੀ ਜਗੀਰ ਕੌਰ 'ਤੇ ਆਪਣੀ ਧੀ ਦੀ ਦੁਖਦਾਈ ਮੌਤ ਦਾ ਦੋਸ਼ ਸਿੱਖ ਰਹਿਤ ਮਰਿਆਦਾ ਦੀ ਕੁੜੀਮਾਰ (ਮਾਦਾ ਭਰੂਣ/ਨਵ ਜੰਮੀ ਬੱਚੀ ਦੀ ਹੱਤਿਆ) ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦਾ। ਕੁੜੀਮਾਰ ਵਿਸ਼ੇਸ਼ ਤੌਰ 'ਤੇ ਗਰਭ ਵਿੱਚ ਮਾਦਾ ਭਰੂਣ ਨੂੰ ਕੁੜੀ ਹੋਣ ਕਾਰਨ ਖਤਮ ਕਰਨ ਦੀ ਕਾਰਵਾਈ ਨਾਲ ਜੁੜਦਾ ਹੈ, ਜਦ ਕਿ ਜਗੀਰ ਕੌਰ ਦੀ ਧੀ ਦਾ ਮਾਮਲਾ ਬਿਲਕੁਲ ਅੱਲਗ ਹੈ।
ਇਸ ਤੋਂ ਇਲਾਵਾ, ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ, ਬੀਬੀ ਜਗੀਰ ਕੌਰ ਨੂੰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਫ਼ਰਕ ਐਨਾ ਹੈ ਕਿ ਉਸ ਵੇਲੇ ਜਗੀਰ ਕੌਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ।
ਸ਼ਿਕਾਇਤਕਰਤਾ ਵੱਲੋਂ ਉਪਰੋਕਤ ਦੋ ਨੁਕਤਿਆਂ ਨੂੰ ਸ਼ਿਕਾਇਤ ਦੇ ਰੂਪ ਵਿੱਚ ਸਾਲਾਂ ਬਾਅਦ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਆਉਣ ਪਿੱਛੇ ਇਰਾਦਾ ਅਤੇ ਨੀਯਤ ਮੰਦਭਾਵਨਾ ਵਾਲੀ ਝਲਕ ਰਹੀ ਹੈ। ਸਾਡੀ ਜਾਚੇ ਬੀਬੀ ਜੀ ਵਿਰੁੱਧ ਸ਼ਿਕਾਇਤ ਦੀ ਜੜ੍ਹ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸ਼ੀ ਦੀ ਸੌੜੀ ਸਿਆਸਤ ਵਿੱਚ ਪਈ ਹੈ।
ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਆਪ ਜੀ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ। ਸਾਡੀ ਅਪੀਲ ਹੈ ਕਿ ਆਪ ਜੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਯਾਦਾ ਨੂੰ ਅਕਾਲੀ ਧੜਿਆਂ ਦੀ ਸੌੜੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ।
Comments (0)