ਪ੍ਰੋਫੈਸਰ ਰਵੇਲ ਸਿੰਘ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਸਕੱਤਰ ਬਣਨ ’ਤੇ ਵਧਾਈ : ਵਿਕਰਮਜੀਤ ਸਿੰਘ ਸਾਹਨੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 2 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਵਿਸ਼ਵ ਪੰਜਾਬੀ ਸੰਸਥਾ ਦੇ ਸਕੱਤਰ ਸ਼੍ਰੀ ਰਵੇਲ ਸਿੰਘ ਨੂੰ ਰਾਜ ਸਭਾ ਮੈਂਬਰ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ: ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੰਜਾਬ ਸਰਕਾਰ ਦੀ ਇੱਕ ਗਿਆਨਵਾਨ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦਾ ਸਕੱਤਰ ਬਣਨ 'ਤੇ ਵਧਾਈ ਦਿੱਤੀ ਗਈ।
ਡਾ: ਸਾਹਨੀ ਨੇ ਕਿਹਾ ਕਿ ਪ੍ਰੋਫੈਸਰ ਰਵੇਲ ਸਿੰਘ ਇਸ ਜ਼ਿੰਮੇਵਾਰੀ ਲਈ ਸਭ ਤੋਂ ਯੋਗ ਉਮੀਦਵਾਰ ਸਨ, ਉਨ੍ਹਾਂ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਰਹਿੰਦਿਆਂ ਬਹੁਤ ਰਚਨਾਤਮਕ ਅਤੇ ਉਸਾਰੂ ਕੰਮ ਕੀਤੇ |
ਡਾ: ਸਾਹਨੀ ਨੇ ਅੱਗੇ ਕਿਹਾ ਕਿ ਪ੍ਰੋਫੈਸਰ ਰਵੇਲ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਸੱਚੇ-ਸੁੱਚੇ ਸੇਵਕ ਰਹੇ ਹਨ, ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਪਣੀ ਨਵੀਂ ਜ਼ਿੰਮੇਵਾਰੀ ਤੋਂ ਬਾਅਦ ਉਹ ਇਸ ਸੇਵਾ ਨੂੰ ਅਗਲੇਰੇ ਪੱਧਰ 'ਤੇ ਲੈ ਕੇ ਜਾਣਗੇ |
Comments (0)