ਸੰਘਰਸ਼ ਵਿਰੋਧੀ ਬਿਰਤਾਂਤ ਤੋਂ ਸਿੱਖ ਸੰਗਤ ਸੁਚੇਤ ਰਹੇ
ਅੰਮ੍ਰਿਤਸਰ ਟਾਈਮਜ਼
ਮਿਲਪੀਟਸ: ਕੈਲੇਫੋਰਨੀਆਂ ਦੀ ਸਿੱਖ ਸਿਆਸਤ ਵਿੱਚ ਸ਼ਮੂਲੀਅਤ ਰੱਖਣ ਵਾਲ਼ੀਆਂ ਪੰਥਕ ਸ਼ਖ਼ਸੀਅਤਾਂ ਨੇ ਮਿਲ ਕੇ ਇੱਕ ਸਾਂਝੇ ਬਿਆਨ ਵਿੱਚ ਚਿੰਤਾ ਪ੍ਰਗਟ ਕੀਤੀ ਕਿ ਪੰਥ ਵਿਰੋਧੀ ਤਾਕਤਾਂ ਇੱਕ ਮੰਚ ਤੇ ਇਕੱਠੀਆਂ ਹੋ ਕੇ 1980ਵਿਆਂ ਵਿੱਚ ਚੱਲੇ ਖਾਲਿਸਤਾਨੀ ਸੰਘਰਸ਼ ਨੂੰ ਦਬਾਉਣ ਲਈ ਉਸਦੇ ਨਾਇਕਾਂ ਨੂੰ ਦਾਗੀ ਕਰਨ ਦੇ ਯਤਨ ਵਿੱਚ ਲੱਗੀਆਂ ਹੋਈਆਂ ਹਨ। ਇਸ ਕੰਮ ਲਈ ਉਹਨਾਂ ਨੇ ਸਿੱਖਾਂ ਵਿੱਚੋਂ ਹੀ ਨਰਾਸ਼ ਅਤੇ ਹੌਲੇ ਕਿਸਮ ਦੇ ਬੰਦੇ ਵਰਤ ਕੇ ‘ਭਰਾ ਮਾਰੂ ਜੰਗ’ ਦੇ ਨਾਮ ਹੇਠ ਭਾਰਤੀ ਸਰਕਾਰ ਦਾ ਬਿਰਤਾਂਤ ਸਿਰਜਣ ਲਈ ਇੱਕ ਮੁਹਿੰਮ ਚਲਾ ਰੱਖੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸਤਰਾਂ ਦੇ ਹਮਲੇ ਆਰਜ਼ੀ ਅਤੇ ਕੁੱਝ ਸਮੇਂ ਲਈ ਹੁੰਦੇ ਹਨ ਅਤੇ ਇਹਨਾਂ ਦਾ ਸਿੱਖ ਮਾਨਸਿਕਤਾ ਤੇ ਅਸਰ ਨਹੀਂ ਹੁੰਦਾ। ਭਾਰਤ ਸਰਕਾਰ ਅਤੇ ਸੰਘਰਸ਼ ਵਿਰੋਧੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਿਰੁੱਧ ਟੀ ਵੀ ਚੈਨਲਾਂ ਤੋਂ ਲੈ ਕੇ ਕਿਤਾਬਾਂ ਲਿਖਵਾਉਣ ਤੱਕ ਉਹਨਾਂ ਨੂੰ ਸਿੱਖ ਸੰਗਤ ਵਿੱਚ ਦਾਗੀ ਕਰਨਾ ਚਾਹਿਆ ਪਰ ਸੱਭ ਨੂੰ ਪਤਾ ਹੈ ਕਿ ਸੰਤ ਭਿੰਡਰਾਵਾਲੇ 21ਵੀਂ ਸੱਦੀ ਦੀ ਉਹ ਸ਼ਖ਼ਸੀਅਤ ਹੈ ਜੋ ਸਿੱਖਾਂ ਦੇ ਦਿਲਾਂ ਵਿੱਚ ਵਸਦੀ ਹੈ।ਇਸ ਮੀਟਿੰਗ ਨੇ ਫੈਸਲਾ ਲਿਆ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਵੱਖ ਵੱਖ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਸੰਘਰਸ਼ ਦੇ ਨਾਇਕਾਂ ਦੇ ਸਤਿਕਾਰ ਵਿੱਚ ਕਨਵੈਨਸ਼ਨਾਂ ਅਤੇ ਵਰਕਸ਼ਾਪਾਂ ਵੀ ਕੀਤੀਆਂ ਜਾਣਗੀਆਂ। ਪ੍ਰੋਗਰਾਮਾਂ ਦੀ ਸ਼ੁਰੂਆਤ ਗੁਰਦੂਆਰਾ ਸਾਹਿਬ ਫਰੀਮਾਂਟ ਤੋਂ 31 ਅਕਤੂਬਰ ਨੂੰ ਸਮੂੰਹ ਸ਼ਹੀਦਾਂ ਅਤੇ ਨਵੰਬਰ ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਸੈਮੀਨਾਰ ਅਤੇ ਸ਼ਹੀਦੀ ਪ੍ਰੋਗਰਾਮ ਨਾਲ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਇਹ ਵੀ ਫ਼ੈਸਲਿਆਂ ਲਿਆ ਗਿਆ ਕਿ ਅਮਰੀਕਾ ਵਿੱਚ ਕੁੱਝ ਬੰਦੇ ਨਿੱਜੀ ਰੰਜਸ਼ ਕਾਰਣ ਬੇਬੁਨਿਆਦ ਅਤੇ ਝੂਠੀ ਇਲਜ਼ਾਮ ਤਰਾਸ਼ੀ ਕਰਦੇ ਹਨ, ਉਹਨਾਂ ਨੂੰ ਵੀ ਸਮੇਂ ਸਿਰ ਢੁੱਕਵੇ ਜੁਆਬ ਦੇਣ ਲਈ ਇੱਕਮੁੱਠ ਹੋ ਕੇ ਪੰਥਕ ਸਫਾਂ ਵਿੱਚ ਵਿਚਰਿਆ ਜਾਵੇਗਾ।ਬਿਆਨ ਜਾਰੀ ਕਰਤਾ: ਡਾਕਟਰ ਪ੍ਰਿਤਪਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵੰਤ ਸਿੰਘ ਹੋਠੀ, ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਜੌਹਨ ਸਿੰਘ ਗਿੱਲ, ਭਾਈ ਗੁਲਵਿੰਦਰ ਸਿੰਘ ਭਿੰਦਾ, ਭਾਈ ਕਸ਼ਮੀਰ ਸਿੰਘ ਸ਼ਾਹੀ, ਭਾਈ ਜਸਦੇਵ ਸਿੰਘ, ਭਾਈ ਗੁਰਬਚਨ ਸਿੰਘ ਰਾਣਾ, ਭਾਈ ਪ੍ਰਿਤਪਾਲ ਸਿੰਘ ਹਨੀ, ਭਾਈ ਕੁਲਵੰਤ ਸਿੰਘ ਖਹਿਰਾ, ਭਾਈ ਇੰਦਰਜੀਤ ਸਿੰਘ, ਭਾਈ ਰਜਿੰਦਰ ਸਿੰਘ ਰਾਜਾ, ਭਾਈ ਕੰਵਲਜੀਤ ਸਿੰਘ, ਭਾਈ ਰਵਿੰਦਰ ਸਿੰਘ ਰਿੰਪੀ, ਭਾਈ ਜੱਸੀ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਜਸਜੀਤ ਸਿੰਘ।
Comments (0)