ਵਿਦੇਸ਼ਾਂ ਅੰਦਰ ਭਾਰਤੀ ਸ਼ਰਾਫ਼ਤਖਾਨੇ ਸਾਹਮਣੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਕੀਤੇ ਗਏ ਭਾਰੀ ਮੁਜਾਹਿਰੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਅਖੌਤੀ ਅਜ਼ਾਦੀ ਦੀ 77 ਵੀਂ ਵਰੇ੍ਹਗੰਢ ਤੇ ਸਿੱਖ ਕੌਮ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦੀ ਤੇ ਹਿੰਦੂਤਵੀਆਂ ਦੀ ਦੂਜੀ ਗੁਲਾਮੀ ਤੇ ਘੱਟਗਿਣਤੀ ਕੌਮਾਂ ਸਿੱਖ , ਮੁਲਮਾਨ ,ਦਲਿਤ ,ਈਸਾਈਆਂ ਤੇ ਹੋ ਰਹੇ ਜ਼ੁਲਮਾਂ ਮਨੀਪੁਰ ਵਿੱਚ ਔਰਤਾਂ ਨਾਲ ਹਿੰਦੂਤਵੀ ਮਾਨਸਿਕਤਾ ਵੱਲੋ ਸਮੂਹਿਕ ਬਲਾਤਕਾਰਾਂ ਦੇ ਖਿਲਾਫ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਅਮਰੀਕਾ, ਯੂਕੇ, ਜਰਮਨ ਅਤੇ ਹੋਰ ਵੱਖ ਵੱਖ ਦੇਸ਼ਾਂ ਅੰਦਰ ਭਾਰਤੀ ਕੌਸਲੇਟ ਦੇ ਸਾਹਮਣੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਵਾਸਤੇ ਸੰਘਰਸ਼ਸ਼ੀਲ ਸਿੱਖਾਂ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਾਕਾਰ ਤੇ ਉਸ ਉੱਪਰ ਪਹਿਰਾ ਦੇਣ ਦਾ ਪ੍ਰਣ ਦੁਹਰਾਇਆ । ਪੰਥਕ ਆਗੂਆਂ ਨੇ ਭਾਰਤ ਦੇ ਹਾਕਮਾਂ ਨੂੰ ਇਹ ਵੀ ਸਨੇਹਾ ਦਿੱਤਾ ਕਿ ਤੁਸੀ ਆਪਣੀ ਚਾਣਕੀਆਂ ਨੀਤੀ ਰਾਹੀਂ ਕੁਝ ਕਮਜ਼ੋਰ ਜਮੀਰਾਂ, ਥੱਕ ਚੁੱਕੇ , ਜਾਂ ਲਾਲਸਾਵਾਂ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬੁਲਾਉਣ ਦਾ ਭਰਮ ਪਾਲ ਕੇ ਜਾਂ ਅਜਾਦੀ ਦੀ ਲਹਿਰ ਦੇ ਆਗੂਆਂ ਨੂੰ ਆਪਣੇ ਭਾੜੇ ਦੇ ਕਾਤਲਾਂ ਤੋ ਸ਼ਹੀਦ ਕਰਾਕੇ ਸੰਘਰਸ਼ਕਾਰੀਆਂ ਦੇ ਮਨਾ ਅੰਦਰ ਡਰ ਸਹਿਮ ਪੈਦਾ ਕਰਕੇ ਅਜ਼ਾਦੀ ਦੀ ਅਵਾਜ ਜਾਂ ਰੋਹ ਮੁਜ਼ਾਹਰਿਆਂ ਨੂੰ ਬੰਦ ਕਰਾਉਣ ਦੇ ਭਰਮ ਤੋੜਨ ਲਈ ਇਹ ਅਜ਼ਾਦੀ ਤੇ ਹੱਕ ਸੱਚ ਨਿਆਂ ਦੇ ਰਾਜ ਲਈ ਹਮੇਸ਼ਾ ਅਵਾਜਾ ਉੱਠਦੀਆਂ ਰਹਿਣਗੀਆਂ । ਉਨ੍ਹਾਂ ਕਿਹਾ ਕਿ ਜੋ ਤੁਸੀ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਸਿੱਖਾਂ ਤੇ ਘੱਟ ਗਿਣਤੀਆਂ ਨਾਲ ਵਿਤਕਰੇ ਤੇ ਦੂਜੇ ਸ਼ਹਿਰੀਆਂ ਵਾਲ਼ਾ ਸਲੂਕ ਕਰਕੇ ਆਏ ਦਿਨ ਗੁਲਾਮੀ ਦਾ ਅਹਿਸਾਸ ਕਰਾ ਕੇ 82% ਕੁਰਬਾਨੀਆਂ ਕਰਨ ਵਾਲੀ ਕੌਮ ਨਾਲ ਕੀਤੇ ਵਾਇਦੇ ਭੁਲਾ ਕੇ ਅਕਿ੍ਰਤਘਣਤਾ ਦਾ ਸਬੂਤ ਦਿੱਤਾ ਹੈ ਇਸੇ ਕਰਕੇ ਸਿੱਖ ਕੌਮ ਦੇ ਅਜ਼ਾਦ ਘਰ ਦੇ ਚਾਹਵਾਨ ਤੁਹਾਡੇ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰਤੇ ਮਨਾ ਰਹੇ ਹਨ ਤੇ ਤੁਹਾਡੇ ਵਿਰੁੱਧ ਮੁਜਾਹਿਰੇ ਕਰ ਰਹੇ ਹਨ । ਉੱਥੇ ਤੁਹਾਡੇ ਵਲੋਂ ਪਾਏ ਜਾ ਰਹੇ ਡਰ ਸਹਿਮ ਦੇ ਭਰਮ ਨੂੰ ਵੀ ਤੁਹਾਡੇ ਸਾਹਮਣੇ ਖੜਕੇ ਤੋੜ ਰਹੇ ਹਾਂ ਇਹ ਸੰਘਰਸ਼ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।
ਮੁਜ਼ਾਹਰੇ ਵਿਚ ਸ਼ਾਮਲ ਹੋਣ ਆਏ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਦੇ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਆਪਣੇ ਚੰਗੇ ਦੋਸਤ ਨਿੱਝਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੈ, ਉਸਨੇ ਕਿਹਾ, ਅਸੀਂ ਇੱਥੇ ਉਸਦੇ ਵਾਰਿਸ ਵਜੋਂ ਖੜੇ ਹਾਂ ਅਤੇ ਅੱਜ ਭਾਰਤ ਸਰਕਾਰ ਨੂੰ ਇਹ ਦੱਸਣ ਲਈ ਆਏ ਹਾਂ ਕਿ ਕੈਨੇਡਾ ਦੀ ਪ੍ਰਭੂਸੱਤਾ ਦੇ ਵਿਰੁੱਧ, ਇੱਕ ਕੈਨੇਡੀਅਨ ਨਾਗਰਿਕ ਵਿਰੁੱਧ ਇਸ ਤਰ੍ਹਾਂ ਦੀ ਦਹਿਸ਼ਤਗਰਦ ਕਾਰਵਾਈ ਨੂੰ ਸਿੱਖ ਅਤੇ ਕੈਨੇਡੀਅਨਜ਼ ਕਦੇ ਵੀ ਸਵੀਕਾਰ ਨਹੀਂ ਕਰਨਗੇ।
Comments (0)