ਉੱਘੇ ਬਿਜਨਸਮੈਂਨ ਸਾਬੀ ਸਿੰਘ ਖੰਗੂਰਾ ਦੇ ਬਾਪੂ ਅਵਤਾਰ ਸਿੰਘ ਖੰਗੂੜਾ ਅਕਾਲ ਚਲਾਣਾ ਕਰ ਗਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ): ਸੈਕਰਾਮੈਂਟੋ ਦੇ ਉਘੇ ਬਿਜਨਸਮੈਨ ਤੇ ਨੌਜੁਆਨ ਆਗੂ ਸਾਬੀ ਸਿੰਘ ਦੇ ਬਾਪੂ ਅਵਤਾਰ ਸਿੰਘ ਖੰਗੂੜਾ 92 ਸਾਲਾ ਜੀਵਨ ਭੋਗ ਕੇ ਅਕਾਲ ਚਲਾਣਾ ਕਰ ਗਏ । ਬਾਪੂ ਅਵਤਾਰ ਸਿੰਘ ਖੰਗੂੜਾ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨਾਂ ਆਪਣੇ ਸਮੇਂ ਚ ਸਮਾਜ ਸੇਵਾ ਕੀਤੀ ਤੇ ਉਨਾਂ ਦੇ ਪਿਤਾ ਸਰਦਾਰ ਪਾਲਾ ਸਿੰਘ ਖੰਗੂੜਾ ਵੀ ਇੱਕ ਧਾਰਮਿਕ ਬਿਰਤੀ ਵਾਲੇ ਵਿਆਕਤੀ ਤੇ ਸਮਾਜ ਸੇਵਕ ਸਨ। ਬਾਪੂ ਅਵਤਾਰ ਸਿੰਘ ਖੰਗੂੜਾ ਦਾ ਅੰਤਿਮ ਸੰਸਕਾਰ 23 ਦਸੰਬਰ ਨੂੰ ਸੈਕਰਾਮੈਂਟੋ ਮੈਮੋਰੀਅਲ ਲਾਅਨ 6100 ਸਟਾਕਟਨ ਬੁਲੇਵਾਰਡ ਵਿੱਖੇ ਸਵੇਰੇ 11 ਵਜੇ ਹੋਵੇਗਾ ਤੇ ਇਸ ਉਪਰੰਤ ਅੰਤਿਮ ਅਰਦਾਸ ਗੁਰੂ ਨਾਨਕ ਦਰਬਾਰ ਗਰੁਦੁਆਰਾ ਏਲਸੀ ਰੋਡ ਸੈਕਰਾਮੈਂਟੋ ਵਿਖੇ ਹੋਵੇਗੀ। ਕੰਗੂੜਾ ਪਰਿਵਾਰ ਦਾ ਪੰਜਾਬ ਵਿਚਲਾ ਪਿੰਡ ਪੁਰ ਹੀਰਾਂ ਜਿਲ੍ਹਾ ਹੁਸ਼ਿਆਰਪੁਰ ਹੈ। ਇਸ ਮੋਕੇ ਭਾਈਚਾਰੇ ਦੇ ਲੋਕਾਂ ਨੇ ਸਾਬੀ ਸਿੰਘ ਨਾਲ ਬਾਪੂ ਅਵਤਾਰ ਸਿੰਘ ਖੰਗੂੜਾ ਦੇ ਅਕਾਲ ਚਲਾਣੇ ਤੇ ਦੁੱਖ ਸਾਂਝਾ ਕੀਤਾ।
Comments (0)